ETV Bharat / state

ਕਿਸਾਨਾਂ ਦਾ ਕੇਂਦਰ ਤੇ ਕਾਰਪੋਰੇਟ ਘਰਾਣਿਆ ਖ਼ਿਲਾਫ਼ ਪ੍ਰਦਰਸ਼ਨ - ਸ਼੍ਰੀ ਰਾਮ ਚੰਦਰ

ਕਿਸਾਨ ਮਜ਼ੂਦਰ ਸੰਘਰਸ਼ ਕਮੇਟੀ (Kisan Mazudar Sangharsh Committee) ਵੱਲੋਂ ਸ਼ਹਿਰ ਦੇ ਬੱਸ ਅੱਡੇ ਵਿੱਚ ਕੇਂਦਰ ਸਰਕਾਰ Central Government) ਤੇ ਕਾਰਪੋਰਟ (Carport) ਘਰਾਣਿਆ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਕਿਸਾਨਾਂ ਦਾ ਕੇਂਦਰ ਤੇ ਕਾਰਪੋਰੇਟ ਘਰਾਣਿਆ ਖ਼ਿਲਾਫ਼ ਪ੍ਰਦਰਸ਼ਨ

author img

By

Published : Nov 3, 2021, 1:54 PM IST

ਅੰਮ੍ਰਿਤਸਰ: ਕੇਂਦਰ ਸਰਕਾਰ (Central Government) ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ (Agricultural laws) ਦਾ ਪੰਜਾਬ ਵਿੱਚ ਵਿਰੋਧ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਦਿੱਲੀ (Delhi) ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ (Farmers) ਵੱਲੋਂ ਕੇਂਦਰ ਸਰਕਾਰ (Central Government) ਦਾ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਵਿੱਚ ਵੱਖ-ਵੱਖ ਕਿਸਾਨ (Farmers) ਜਥੇਬੰਦੀਆ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਰੈਲੀਆਂ ਤੇ ਸਮਾਗਮ ਕੀਤੇ ਜਾ ਰਹੇ ਹਨ। ਕਿਸਾਨ ਮਜ਼ੂਦਰ ਸੰਘਰਸ਼ ਕਮੇਟੀ (Kisan Mazudar Sangharsh Committee) ਵੱਲੋਂ ਸ਼ਹਿਰ ਦੇ ਬੱਸ ਅੱਡੇ ਵਿੱਚ ਕੇਂਦਰ ਸਰਕਾਰ Central Government) ਤੇ ਕਾਰਪੋਰਟ (Carport) ਘਰਾਣਿਆ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਮੌਕੇ ਬੱਸ ਅੱਡੇ 'ਚ ਕਿਸਾਨ ਮਜਦੂਰ ਸੰਗਰਸ਼ ਕਮੇਟੀ (Kisan Mazudar Sangharsh Committee) ਵੱਲੋਂ ਦੀਵਾਲੀ (Diwali) ਅਤੇ ਬੰਦੀ ਛੋੜ ਦਿਹਾੜੇ ਮੌਕੇ ਭਾਰਤ ਨੂੰ ਕਾਰਪੋਰੇਟ ਮੁਕਤ ਬੀਜੇਪੀ ਸਰਕਾਰ (BJP government) ਤੋਂ ਮੁਕਤ ਕਰਵਾਉਣ ਦੀ ਮੁਹਿੰਮ ਚਲਾਈ ਗਈ ਹੈ।

ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਹੀ ਲੋਕਾਂ ਨੂੰ ਇਨ੍ਹਾਂ ਸ਼ਹੀਦਾਂ ਨੂੰ ਸਮਰਪਿਤ ਦੀਵਾਲੀ ਮਨਾਉਣ ਦੀ ਵੀ ਅਪੀਲ ਕੀਤੀ ਹੈ।

ਕਿਸਾਨਾਂ ਦਾ ਕੇਂਦਰ ਤੇ ਕਾਰਪੋਰੇਟ ਘਰਾਣਿਆ ਖ਼ਿਲਾਫ਼ ਪ੍ਰਦਰਸ਼ਨ

ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਜਿਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਬੰਦੀ ਮੁਕਤ ਕਰਾਇਆ ਸੀ, ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਦੱਸੇ ਰਾਹ ‘ਤੇ ਚੱਲ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਭਾਰਤ ਨੂੰ ਕਾਰਪੋਰੇਟ ਤੋਂ ਮੁਕਤ ਕਰਾਉਣ ਦੇ ਰੂਪ ਵਿੱਚ ਅਹਿਦ ਲੈਕੇ ਮਨਾਉਣਾ ਚਾਹੀਦਾ ਹੈ।

ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਦੀਵਾਲੀ ਵਾਲੇ ਦਿਨ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਪਰਤੇ ਸਨ, ਤਾਂ ਲੋਕਾਂ ਨੇ ਦੀਪ ਜਲਾ ਕੇ ਖੁਸ਼ੀ ਮਨਾਈ ਸੀ, ਪਰ ਅੱਜ ਦੀ ਮੋਦੀ ਸਰਕਾਰ ਖੇਤੀ ਸੈਕਟਰ ਸਮੇਤ ਪੂਰੇ ਦੇਸ਼ ਨੂੰ ਕਾਰਪੋਰੇਟ ਹਵਾਲੇ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਅਧੀਨ ਬਨਵਾਸ ਦੇਣਾ ਚਾਹੁੰਦੀ ਹੈ। ਇਸ ਮੌਕੇ ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆ ਤੇ ਬੀਜੇਪੀ ਸਰਕਾਰ ਦਾ ਵਿਰੋਧ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਭਾਰਤ ਦਾ ਨਿੱਜੀ ਕਰਨ ਹੋਣ ਤੋਂ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ:ਸਰਕਾਰੀ ਟਰਾਂਸਪੋਰਟ 'ਤੇ ਭਾਰੀ ਪੈ ਰਹੀ ਹੈ ‘ਮੁਫ਼ਤ ਸਫ਼ਰ ਸਕੀਮ’

ETV Bharat Logo

Copyright © 2024 Ushodaya Enterprises Pvt. Ltd., All Rights Reserved.