ਅੰਮ੍ਰਿਤਸਰ: ਪੰਜਾਬ ਭਰ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਜਿਸ ਨੂੰ ਲੈ ਕੇ ਮੰਡੀ ਵਿੱਚ ਇਸ ਦੀ ਜ਼ਮੀਨੀ ਹਕੀਕਤ ਵੱਖਰੀ ਨਜ਼ਰ ਆਈ। ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ ਪਰ ਜ਼ਮੀਨੀ ਪੱਧਰ 'ਤੇ ਝੋਨੇ ਦੀ ਖਰੀਦ ਨਹੀਂ ਹੋ ਸਕਦੀ। ਜਦੋਂ ਕਿਸਾਨ ਪਹਿਲੀ ਅਕਤੂਬਰ ਨੂੰ ਫ਼ਸਲ ਲੈ ਕੇ ਪਹੁੰਚੇ ਤਾਂ ਮੰਡੀਆਂ ਵਿੱਚ ਉਸ ਦਿਨ ਸਰਕਾਰੀ ਖਰੀਦ ਸ਼ੁਰੂ ਹੀ ਨਹੀਂ ਹੋਈ। ਜਿਸ ਕਾਰਨ ਕਰਕੇ ਉਨ੍ਹਾਂ ਨੂੰ ਪ੍ਰਾਈਵੇਟ ਝੋਨਾ ਵੇਚਣਾ ਪੈ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੂੰ 1 ਏਕੜ ਮਗਰ 10,000 ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਪਹਿਲੇ ਦਿਨ ਖਰੀਦ ਸ਼ੁਰੂ ਨਹੀਂ ਹੁੰਦੀ ਫਿਰ 2 ਤਾਰੀਖ ਨੂੰ ਗਾਂਧੀ ਜੈਯੰਤੀ ਆ ਜਾਂਦੀ ਹੈ। ਜਿਸ ਤੋਂ ਬਾਅਦ ਐਤਵਾਰ ਨੂੰ ਵੀ ਛੁੱਟੀ ਹੁੰਦੀ ਹੈ ਫਿਰ ਕੋਈ ਹੋਰ ਤਿਉਹਾਰ ਆ ਜਾਂਦੇ ਹਨ। ਜਿਸ ਕਾਰਨ ਕਰਕੇ ਝੋਨੇ ਦੀ ਖਰੀਦ 10 ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਜੇਕਰ ਮੰਡੀ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ 100 ਏਕੜ ਵਿੱਚ ਇਹ ਮੰਡੀ ਫੈਲੀ ਹੋਈ ਹੈ। ਇਸ ਮੰਡੀ ਵਿੱਚ ਸ਼ੈਡ ਦਾ ਪ੍ਰਬੰਧ ਨਹੀਂ ਹੈ। ਜਦਕਿ 90 ਏਕੜ ਵਿੱਚ ਸੈਡ ਹੋਣੇ ਚਾਹੀਦੇ ਹਨ। ਜੇਕਰ ਇਹ ਪ੍ਰਬੰਧ ਹੋਵੇ ਤਾਂ ਪੁੱਤਾਂ ਵਾਂਗ ਪਾਲੀ ਫਸਲ ਨੂੰ ਕੋਈ ਨੁਕਸਾਨ ਨਾਂ ਹੋਵੇ।
ਕਿਸਾਨਾਂ ਨੇ ਕਿਹਾ ਕਿ ਅੱਧੀ ਫਸਲ ਤਾਂ ਬੇਮੌਸਮੀ ਬਰਸਾਤ ਕਾਰਨ ਤਬਾਹ ਹੋ ਜਾਂਦੀ ਹੈ। ਜਦੋਂ ਮੰਡੀਆਂ ਵਿੱਚ ਆਉਂਦੇ ਹਾਂ ਤੇ ਮੰਡੀ ਵਿੱਚ ਲੋੜੀਂਦੇ ਪ੍ਰਬੰਧ ਨਜ਼ਰ ਨਹੀਂ ਆਉਂਦੇ। ਜਿਸ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਇਸ ਤੋਂ ਬਾਅਦ ਜੇਕਰ ਸਰਕਾਰੀ ਖਰੀਦ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਉਹਦੀ ਫ਼ਸਲ ਦੇ ਭਾਅ ਸਰਕਾਰ ਵੱਲੋਂ ਤੈਅ ਕੀਤੇ ਭਾਅ ਨਾਲ ਨਹੀਂ ਮਿਲਦੇ। ਪਰ ਸਰਕਾਰ ਦੇ ਤੈਅ ਕੀਤੇ ਰੇਟ ਨਾਲੋਂ ਬਹੁਤ ਘੱਟ ਰੇਟ ਬਾਹਰ ਆੜ੍ਹਤੀਆਂ ਕੋਲੋਂ ਮਿਲਦਾ ਹੈ ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ 2100 ਦੇ ਕਰੀਬ ਝੋਨੇ ਦੀ ਫਸਲ ਦਾ ਰੇਟ ਤੈਅ ਕੀਤਾ ਗਿਆ ਹੈ ਤੇ ਬਾਹਰ ਸਾਨੂੰ 17 -1800 ਰੁਪਏ ਦੇ ਕਰੀਬ ਰੇਟ ਮਿਲਦਾ ਹੈ।
ਉਥੇ ਹੀ ਮੰਡੀ ਦੇ ਆੜ੍ਹਤੀ ਪ੍ਰਧਾਨ ਸ਼ੀਨਾ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਇਹ ਤਾਂ ਹੁਣ ਕੁਝ ਦਿਨ ਬਾਅਦ ਹੀ ਪਤਾ ਲੱਗੇਗਾ ਕਿ ਸਰਕਾਰ ਵੱਲੋਂ ਕਿੰਨੇ ਕੁ ਪੁਖ਼ਤਾ ਪ੍ਰਬੰਧ ਕਰਦੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਇੱਕ ਵੱਡੇ ਸ਼ੈੱਡ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਪੀਣ ਦਾ ਪਾਣੀ ਅਤੇ ਤਰਪਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ :- PLC ਦੇ BJP ਵਿੱਚ ਰਲੇਵੇਂ ਤੋਂ ਬਾਅਦ ਕਈ ਪਾਰਟੀ ਆਗੂ ਬੀਜੇਪੀ ਵਿੱਚ ਹੋਏ ਸ਼ਾਮਲ