ਅੰਮ੍ਰਿਤਸਰ: ਇੱਕ ਪਾਸੇ ਅੱਜ ਦੇ ਕਿਸਾਨ ਰਿਵਾਇਤੀ ਫਸਲਾਂ (Traditional crop) ਦੇ ਚੱਕਰ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਦੂਸਰੇ ਪਾਸੇ ਅਜਨਾਲਾ ਦੇ ਪਿੰਡ ਧਾਰੀਵਾਲ ਕਰੇਲ (Dhariwal Karel village of Ajnala) ਦਾ ਕਿਸਾਨ ਨਰਿੰਦਰ ਸਿੰਘ (Kisan Narinder Singh) ਦੇ ਚਰਚੇ ਪੂਰੇ ਇਲਾਕੇ ਵਿੱਚ ਚਲ ਰਹੇ ਹਨ। ਜਿਸ ਨੇ ਆਪਣੇ ਅਣਥੱਕ ਮਿਹਨਤ ਅਤੇ ਲਗਨ ਨਾਲ ਆਪਣੇ ਖੇਤਾਂ ਵਿੱਚ ਰਵਿਆਤੀ ਫਸਲਾਂ ਦੇ ਨਾਲ-ਨਾਲ ਫਲ, ਸਬਜੀਆਂ, ਫੁੱਲਾਂ ਆਦਿ ਦੀ ਕਾਸ਼ਤ ਵੀ ਕੀਤੀ ਹੈ ਅਤੇ ਬਿਨ੍ਹਾਂ ਹਾਨੀਕਾਰਕ ਖਾਦਾਂ ਤੋਂ ਔਰਗੈਨਿਕ ਖੇਤੀ (Organic farming) ਕਰ ਖਰੇਲੂ ਗਾਰਡਨ ਤਿਆਰ ਕੀਤਾ ਹੈ। ਜਿਸ ਵਿੱਚ ਪੰਜਾਬ ਅਤੇ ਬਾਹਰੀ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਬੀਜ ਲਿਆ ਖੇਤੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਵੇਰਕਾ ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ (Former Chairman of Verka Milk Plant) ਅਤੇ ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 35 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਘਰੇਲੂ ਗਾਰਡਨ ਬਣਾ ਵੱਖ-ਵੱਖ ਫਲ, ਸਬਜੀਆਂ, ਫੁੱਲਾਂ ਦੀ ਖੇਤੀ ਕਰ ਰਹੇ ਹਨ। ਜਿਨ੍ਹਾਂ ਤੋਂ ਕਈ ਕਿਸਮਾਂ ਵਿਦੇਸ਼ ਦੀਆਂ ਵੀ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨਾਂ (Farmers of Punjab) ਨੂੰ ਆਪਣੇ ਬੀਜ ਆਪ ਤਿਆਰ ਕਰ ਫਲਸ ਬੀਜਣ ਦੀ ਲੋੜ ਹੈ। ਇਸ ਨਾਲ ਉਹ ਖੁਸ਼ਹਾਲ ਰਹਿ ਸਕਣ ਅਤੇ ਉਨ੍ਹਾਂ ਨੂੰ ਫਸਲ ਦੀ ਸੰਬੰਧ ਵਿੱਚ ਜਾਣਕਾਰੀ ਵੀ ਹੋਏ।
ਉਨ੍ਹਾਂ ਕਿਹਾ ਕਿ ਉਹ ਜਿਸ ਖਾਦ ਦੀ ਵਰਤੋਂ ਕਰਦੇ ਹਨ, ਉਸ ਵਿੱਚ ਜ਼ਹਿਰ ਬਹੁਤ ਹੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਜ਼ਹਿਰ ਮੁਕਤ ਭੋਜਨ ਖਾਣਾ ਅਤੇ ਖੁਆਣਾ ਹੈ। ਉਨ੍ਹਾਂ ਕਿਹਾ ਕਿ ਵੱਧ ਜ਼ਹਿਰਲੀਆਂ ਦਵਾਈਆਂ ਦੇ ਸੇਵਨ ਨਾਲ ਸਾਡੇ ਭੋਜਨ ਵਿੱਚ ਕੁਦਰਤੀ ਤੱਤ ਮਰ ਜਾਂਦੇ ਹਨ ਅਤੇ ਫਿਰ ਜਦੋਂ ਅਸੀਂ ਉਸ ਨੂੰ ਖਾਦੇ ਹਾਂ, ਤਾਂ ਸਾਡੇ ਸਰੀਰ ਨੂੰ ਉਸ ਤੋਂ ਬਿਮਾਰੀਆਂ ਲੱਗਦੀਆਂ ਹਨ।
ਇਹ ਵੀ ਪੜ੍ਹੋ: ਤਨਖਾਹ ਨਾ ਮਿਲਣ ਕਾਰਨ ਟੈਂਕੀ ‘ਤੇ ਚੜ੍ਹੇ ਕਰਮਚਾਰੀ !