ਅੰਮ੍ਰਿਤਸਰ: ਅੰਮ੍ਰਿਤਸਰ ਜੰਡਿਆਲਾ ਗੁਰੂ ਦੇ ਪਿੰਡ ਝੋਹਣ ਦੇ ਨਜਦੀਕ ਹਾਈਵੇਅ 'ਤੇ ਇੱਕ ਪੰਜਾਬ ਰੋਡਵੇਜ਼ ਦੀ ਬੱਸ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ ਗਈ। ਇਸ ਦੌਰਾਨ ਦੁਰਘਟਨਾਗ੍ਰਸਤ ਟਰੈਕਟਰ ਟਰਾਲੀ ਚਲਾ ਰਹੇ ਕਾਬੁਲ ਸਿੰਘ ਨਾਮ ਦੇ ਕਿਸਾਨ ਦੀ ਮੌਤ ਹੋ ਗਈ। ਇਹ ਹਾਦਸਾ ਇੰਨਾ ਜਬਰਦਸਤ ਸੀ ਕਿ ਟਰੈਕਟਰ ਟਰਾਲੀ ਦੇ ਦੋ ਹਿੱਸੇ ਹੋ ਗਏ। ਇਸ ਹਾਦਸੇ ਵਿੱਚ ਵਿੱਚ ਕਿਸਾਨ ਦੀ ਮੌਤ ਹੋਈ, ਤਾਂ ਉਥੇ ਹੀ ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਸਵੇਰੇ ਚਾਰ ਵਜੇ ਵਾਪਰਿਆ ਹਾਦਸਾ: ਇਸ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਕਿਸਾਨ ਦੇ ਭਰਾ ਅਤੇ ਕਿਸਾਨ ਆਗੂਆ ਦਸਿਆ ਕਿ ਘਟਨਾਂ ਤੜਕੇ ਸਵੇਰੇ ਤਕਰੀਬਨ ਚਾਰ ਵਜੇ ਦੀ ਹੈ, ਜਦੋਂ ਕਾਬਲ ਸਿੰਘ ਆਪਣੇ ਟਰੈਕਟਰ ਟਰਾਲੀ ਉਪਰ ਝੋਨਾ ਲੈਕੇ ਮੰਡੀ ਜਾ ਰਿਹਾ ਸੀ ਕਿ ਅਚਾਨਕ ਦਿੱਲੀ ਤੋਂ ਆ ਰਹੀ ਤੇਜ ਰਫ਼ਤਾਰ ਪੰਜਾਬ ਰੋਡਵੇਜ ਦੀ ਬੱਸ ਨੇ ਉਸਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਬੁਲ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪ੍ਰਤੱਖਦਰਸ਼ੀਆਂ ਮੁਤਾਬਿਕ ਜੇਕਰ ਟੱਕਰ ਤੋਂ ਬਾਅਦ ਬੱਸ ਡਰਾਈਵਰ ਰੁਕ ਜਾਂਦਾ ਤਾਂ ਹੋ ਸਕਦਾ ਸੀ ਕਿ ਕਿਸਾਨ ਦੀ ਜਾਨ ਬਚ ਜਾਂਦੀ, ਪਰ ਡਰਾਈਵਰ ਨੇ ਰੁਕਣ ਦੀ ਬਜਾਏ ਬੱਸ ਭਜਾ ਲਈ ਜਿਸ ਨਾਲ ਟਰਾਲੀ ਹੋਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਿਸਾਨ ਵੀ, ਇਸ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
- Big Threat To Life Of Gangster: ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਨੂੰ ਵੀ ਸਤਾਉਣ ਲੱਗਾ ਜਾਨ ਦਾ ਖ਼ਤਰਾ ! ਹਾਈਕੋਰਟ ਨੇ ਦਿੱਤੇ ਇਹ ਨਿਰਦੇਸ਼
- SAD Meet Governor: ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜਪਾਲ ਨਾਲ ਮੁਲਾਕਾਤ, SYL ਤੇ ਮਾਈਨਿੰਗ ਸਣੇ ਚੁੱਕੇ ਪੰਜਾਬ ਦੇ ਇਹ ਮੁੱਦੇ
- Majithia Target On Mann Government: SYL ਦੇ ਮੁੱਦੇ 'ਤੇ ਮਜੀਠੀਆ ਨੇ ਘੇਰੀ ਮਾਨ ਸਰਕਾਰ, ਕੱਢ ਲਿਆਇਆ ਨਵੇਂ ਸਬੂਤ !
ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ: ਮਾਮਲੇ ਸਬੰਧੀ ਸਥਾਨਕ ਲੋਕਾਂ ਨੇ ਮੁੱਢਲੀ ਸਹਾਇਤਾ ਦਿੰਦੇ ਹੋਏ ਮਦਦ ਦੇ ਹੱਥ ਅੱਗੇ ਵਧਾਏ ,ਪਰ ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਦੀ ਢਿੱਲੀ ਕਾਰਗੁਜ਼ਾਰੀ ਵੀ ਸਾਹਮਣੇ ਆਈ। ਜਿਸ ਕਾਰਨ ਪਿੰਡਵਾਸ਼ੀਆਂ ਵੱਲੋਂ ਹਾਈਵੇਅ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਾ ਕਿਸਾਨ ਬਚ ਸਕਿਆ ਨਾ ਈ ਡਰਾਈਵਰ ਹੱਥ ਆਇਆ। ਲੋਕਾਂ ਮੁਤਾਬਿਕ ਹਾਦਸੇ ਤੋਂ ਬਾਅਦ ਫੌਰਨ ਹੀ ਪੁਲਿਸ ਚੌਂਕੀ ਟਾਂਗਰਾ ਨੂੰ ਫੋਨ ਕੀਤਾ ਗਿਆ, ਪਰ ਪੁਲਿਸ ਮੌਕੇ ਉੱਤੇ ਨਹੀਂ ਪਹੁੰਚੀ। ਇੰਨਾ ਹੀ ਨਹੀਂ, ਪੁਲਿਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਲਾਕਾ ਉਨ੍ਹਾਂ ਦੀ ਹੱਦ ਵਿੱਚ ਨਹੀਂ ਆਉਂਦਾ। ਉੱਥੇ ਹੀ, ਤਿੰਨ ਘੰਟੇ ਬਾਅਦ ਇੱਥੇ ਕੋਈ ਪਹੁੰਚਿਆ ਨਹੀ ਜਿਸ ਦੇ ਰੋਸ ਵੱਜੋਂ ਕਿਸਾਨ ਜਥੇਬੰਦੀਆ ਵੱਲੋਂ ਹਾਈਵੇਅ ਜਾਮ ਕੀਤਾ ਗਿਆ।
ਬੱਸ ਡਰਾਈਵਰ ਖਿਲਾਫ ਪਰਚਾ ਦਰਜ : ਇਸ ੲਦਸੇ ਦੇ ਕਈ ਘੰਟਿਆਂ ਬਾਅਦ ਪੁਲਿਸ ਥਾਣਾ ਜੰਡਿਆਲਾ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਸੂਚਨਾ ਮਿਲੀ ਸੀ ਕੀ ਹਾਈਵੇਾਅ 'ਤੇ ਜਲੰਧਰ ਸਾਇਡ ਕਿਸਾਨ ਦੀ ਮੌਤ ਸੰਬਧੀ ਬੱਸ ਡਰਾਈਵਰ 'ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਉਂਦੀ ਜਾਵੇਗੀ।