ਅੰਮ੍ਰਿਤਸਰ:ਹਲਕਾ ਮਜੀਠਾ ਵਿਚ ਪੁਲਿਸ (Police) ਦੇ ਇੱਕ ਥਾਣੇਦਾਰ ਵੱਲੋਂ ਇੱਕ ਗੋਲ ਗੱਪਿਆਂ ਵਾਲੇ 'ਤੇ ਕਰੋਨਾ ਗਾਈਡਲਾਈਨਜ਼ ਦੀ ਉਲੰਘਣਾ ਦਾ ਪਰਚਾ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਉਧਰ ਗ਼ਰੀਬ (Poor) ਪਰਿਵਾਰ ਦਾ ਕਹਿਣਾ ਹੈ ਕਿ ਮੇਰੇ ਕੋਲ ਇਕ ਕਮਰਾ ਹੈ ਜਿੱਥੇ ਸ਼ਟਰ ਲੱਗਿਆ ਹੋਇਆ ਅਤੇ ਸਾਡਾ ਪਰਿਵਾਰ ਵੀ ਇੱਥੇ ਹੀ ਰਹਿੰਦਾ ਹੈ ਅਤੇ ਸਾਡੀ ਦੁਕਾਨ ਵੀ ਇਹੀ ਹੈ।ਗਰੀਬ ਪਰਿਵਾਰ ਦਾ ਕਹਿਣਾ ਹੈ ਕਿ ਗਰੀਬੀ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ।
ਕਲਿਆਣ ਨਾਂ ਦੇ ਵਿਅਕਤੀ ਨੇ ਦੱਸਿਆ ਹੈ ਕਿ ਚੌਂਕੀ ਵਾਲੇ ਰੇਹੜੀ ਫੜ ਕੇ ਲੈ ਗਏ ਅਤੇ ਇਸੇ ਦੁਕਾਨ ਵਿਚ ਸਾਡਾ ਪਰਿਵਾਰ ਰਹਿੰਦਾ ਹੈ।ਉਨ੍ਹਾ ਦਾ ਕਹਿਣਾ ਹੈ ਕਿ ਜਦੋਂ ਮੈਂ ਗ੍ਰਿਫ਼ਤਾਰ ਕਰਕੇ ਲੈ ਕੇ ਉਦੋ ਮੇਰਾ ਕੋਲ ਮੋਬਾਈਲ (Mobile)ਅਤੇ ਪਰਸ ਸੀ ਉਹ ਵੀ ਇਹਨਾਂ ਨੇ ਜਬਤ ਕਰ ਲਿਆ ਹੈ।ਕਲਿਆਣ ਦਾ ਕਹਿਣਾ ਹੈ ਕਿ ਚੌਂਕੀ ਲਿਜਾ ਕੇ ਮੇਰੇ ਤੋਂ ਸਾਈਨ ਕਰਵਾ ਲਏ ਅਤੇ ਮੇਰੇ ਉਤੇ ਪਰਚਾ ਦਰਜ ਕਰ ਦਿੱਤਾ ਹੈ।
ਉਧਰ ਜਾਂਚ ਅਧਿਕਾਰੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਗੋਲ ਗੱਪਿਆ ਵਾਲੇ ਕਲਿਆਣ ਨੇ ਭੀੜ ਲਗਾਈ ਹੋਈ ਅਤੇ ਅਸੀਂ ਮੌਕੇ ਉਤੇ ਜਾ ਕਿਹਾ ਸੀ ਕਿ ਭੀੜ ਨਾ ਕਰੋ।ਪੁਲਿਸ ਅਧਿਕਾਰੀ ਨੇ ਕਿਹਾ ਬਾਕੀ ਦੁਕਾਨਾਂ ਬੰਦ ਸੀ ਅਤੇ ਸਿਰਫ ਇਸ ਦੀ ਹੀ ਦੁਕਾਨ ਖੁੱਲੀ ਸੀ।