ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕਰੀਬ 6 ਦਿਨਾਂ 'ਚ ਤੀਜੀ ਵਾਰ ਧਮਾਕਾ ਹੋਇਆ ਹੈ। ਇਹ ਤੀਜਾ ਧਮਾਕਾ ਸਵੇਰੇ 12.10 ਵਜੇ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਹੜਕੰਪ ਮੱਚ ਗਿਆ। ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਧਮਾਕੇ ਤੋਂ ਬਾਅਦ ਸ਼ਰਧਾਲੂਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਪੁਲਿਸ ਨੇ ਦੇਰ ਰਾਤ ਹੀ ਦੋ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਕੋਲੋਂ ਸ਼ੱਕੀ ਬੈਗ ਬਰਾਮਦ ਹੋਇਆ। ਘਟਨਾ ਵੇਲ੍ਹੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
2 ਸ਼ੱਕੀਆਂ ਕੋਲ ਵਿਸਫੋਟਕ ਸਮਗਰੀ ਬਰਾਮਦ: ਕਾਲਕਾ ਵਾਸੀ ਸਵਰਨਪਾਲ ਸਿੰਘ ਨੇ ਦੱਸਿਆ ਕਿ ਉਹ ਵੀ ਗੁਰੂ ਰਾਮਦਾਸ ਸਰਾਂ ਵਿੱਚ ਰੁਕੇ ਹੋਏ ਸੀ ਅਤੇ ਸਾਰਾ ਕੁਝ ਆਮ ਦਿਨਾਂ ਵਾਂਗ ਚੱਲ ਰਿਹਾ ਸੀ। ਫਿਰ ਰਾਤ ਨੂੰ ਅਚਾਨਕ ਤੇਜ਼ ਧਮਾਕਾ ਹੋਇਆ। ਜਦੋਂ ਉਸ ਨੇ ਸਮਾਂ ਦੇਖਿਆ ਤਾਂ ਕਰੀਬ 12 ਵਜੇ ਦਾ ਸਮਾਂ ਸੀ। ਫਿਰ ਤੜਕੇ ਪੁਲਿਸ ਨੇ 2 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਹ ਲੜਕੇ-ਲੜਕੀ ਸਰਾਂ ਦੇ ਕਮਰਾ ਨੰਬਰ 225 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਕੋਲੋਂ ਇਕ ਸ਼ੱਕੀ ਬੈਗ ਵੀ ਬਰਾਮਦ ਹੋਇਆ ਹੈ। ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਰਾਤ ਨੂੰ ਹੀ ਉਥੇ ਪਹੁੰਚ ਗਈ ਅਤੇ ਧਮਾਕੇ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਟੀਮਾਂ ਮੌਕੇ ਤੋਂ ਸੈਂਪਲ ਲੈ ਰਹੀਆਂ ਹਨ।
- Explosion Near Golden Temple: ਦੇਰ ਰਾਤ ਦਰਬਾਰ ਸਾਹਿਬ ਕੋਲ ਮੁੜ ਹੋਇਆ ਧਮਾਕਾ, 5 ਮੁਲਜ਼ਮ ਗ੍ਰਿਫਤਾਰ
- Weather Update: ਮਈ ਵਾਲੀ ਗਰਮੀ ਕਦੋਂ ਹੋਵੇਗੀ ਮਹਿਸੂਸ, ਵਧਣ ਲੱਗਾ ਪਾਰਾ, ਜਾਣੋ IMD ਦਾ ਨਵਾਂ ਅਪਡੇਟ
- VIRAL VIDEO: ਵਿਆਹ ਸਮਾਗਮ 'ਚ ਨੱਚਦੇ-ਨੱਚਦੇ ਵਿਅਕਤੀ ਦੀ ਹੋਈ ਮੌਤ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ
ਧਮਾਕਾ ਸੁਣ ਕੇ ਸਾਰੇ ਬਾਹਰ ਨਿਕਲੇ: ਉੱਥੇ ਪਹੁੰਚੇ ਸ਼ਰਧਾਲੂਆਂ ਮੋਹਿਤ ਨੇ ਦੱਸਿਆ ਕਿ ਧਮਾਕਾ ਜ਼ੋਰ ਨਾਲ ਹੋਇਆ ਜਿਸ ਦੀ ਸਿਰਫ ਇਕ ਵਾਰ ਆਵਾਜ਼ ਸੁਣੀ ਗਈ। ਧਮਾਕੇ ਤੋਂ ਬਾਅਦ ਹੋਟਲਾਂ ਚੋਂ ਵੀ ਲੋਕ ਨਿਕਲ ਕੇ ਬਾਹਰ ਆ ਗਏ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਵਿੱਚ ਧਮਾਕੇ ਤੋਂ ਬਾਅਦ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ। ਮੌਕੇ ਉੱਤੇ ਵੇਲ੍ਹੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਪਹੁੰਚ ਗਏ। ਉਸ ਤੋਂ ਬਾਅਦ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ।
SGPC ਨੇ ਸਰਕਾਰ ਉੱਤੇ ਸਾਧੇ ਨਿਸ਼ਾਨੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪੁਲਿਸ ਧਮਾਕਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਅਜਿਹਾ ਲੱਗਦਾ ਹੈ ਕਿ ਸਰਕਾਰ ਅਜਿਹੇ ਹਾਲਾਤਾਂ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ। ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ 'ਤੇ ਲਗਾਤਾਰ ਹੋ ਰਹੇ ਧਮਾਕੇ ਕਈ ਸਵਾਲ ਅਤੇ ਚਿੰਤਾਵਾਂ ਪੈਦਾ ਕਰ ਰਹੇ ਹਨ। ਧਮਾਕਿਆਂ ਕਾਰਨ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦਹਿਸ਼ਤ ਵਿੱਚ ਹੈ।
ਪਹਿਲਾਂ ਹੈਰੀਟੇਜ ਸਟਰੀਟ ਤੇ ਸਾਰਾਗੜ੍ਹੀ ਪਾਰਕ ਕੋਲ ਹੋ ਚੁੱਕੇ ਧਮਾਕੇ: ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਸੋਮਵਾਰ ਨੂੰ ਵੀ ਧਮਾਕੇ ਹੋ ਚੁੱਕੇ ਹਨ। ਇਨ੍ਹਾਂ ਵਿੱਚ ਘੱਟ ਘਣਤਾ ਵਾਲੇ ਕੱਚੇ ਬੰਬਾਂ ਦੀ ਵਰਤੋਂ ਕੀਤੀ ਗਈ ਸੀ।