ਅੰਮ੍ਰਿਤਸਰ: ਅੰਮ੍ਰਿਤਸਰ (Amritsar) 'ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਜੌੜਾ ਫਾਟਕ ਕੋਲ ਰਹਿਣ ਵਾਲੇ ਇਕ ਮਾਸੂਮ ਯੁਵਕ ਦਾ ਗੁਪਤ ਅੰਗ ਕੱਟ ਕੇ ਉਸਨੂੰ ਕਿੰਨਰ ਬਣਾਇਆ ਗਿਆ ਹੈ। ਪੀੜਤ ਦਾ ਨਾਮ ਸੰਜੀਵ ਕੁਮਾਰ ਉਰਫ਼ ਨੂਰ ਹੈ ਅਤੇ ਦੋਸ਼ੀਆਂ ਦੀ ਪਛਾਣ ਪਿੰਡ ਬੁਤਾਲਾ ਦੇ ਰਹਿਣ ਵਾਲੇ ਪੱਪੂ ਜੰਗ ਬਹਾਦਰ ਅਤੇ ਬਲਜੀਤ ਕੌਰ ਵਜੋਂ ਹੋਈ ਹੈ।
ਸੰਜੀਵ ਕੁਮਾਰ ਆਪਣੀ ਰੋਜ਼ੀ ਰੋਟੀ ਲਈ ਝਾਕੀਆਂ ਕੱਢਣ ਦਾ ਕੰਮ ਕਰਦਾ ਸੀ। ਇਸਦੇ ਨਾਲ ਹੀ ਉਹ ਕੱਪੜੇ ਦੀ ਦੁਕਾਨ ਤੇ ਵੀ ਕੰਮ ਕਰਦਾ ਸੀ।
ਉਸ ਨੇ ਦੱਸਿਆ ਕਿ ਪਿੰਡ ਬੁਤਾਲਾ ਦੇ ਪੱਪੂ ਜੰਗ ਬਹਾਦਰ ਅਤੇ ਉਸ ਦੀ ਪਤਨੀ ਬਲਜੀਤ ਅਤੇ ਉਸਦੇ ਸਾਥੀਆਂ ਵੱਲੋਂ ਪਹਿਲਾਂ ਤੋਂ ਉਸਨੇ ਔਰਤਾਂ ਦੇ ਕੱਪੜੇ ਪੁਆ ਕੇ ਵਧਾਈ ਮੰਗਵਾਈ ਗਈ ਅਤੇ ਫਿਰ ਇੱਕ ਦਿਨ ਉਸਦੀ ਚਾਹ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਕਿੰਨਰ ਬਣਾ ਦਿੱਤਾ ਗਿਆ।
ਇਸ ਸਬੰਧੀ ਉਸ ਵੱਲੋਂ ਅੰਮ੍ਰਿਤਸਰ ਦਿਹਾਤੀ ਥਾਣੇ ਵਿੱਚ ਡੀਐੱਸਪੀ ਕੇਵਲ ਕਿਸ਼ੋਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕਿਉਂਕਿ ਇਹ ਦੋਸ਼ੀ ਪੀੜਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇਸ ਸੰਬੰਧੀ ਜਦੋਂ ਡੀਐੱਸਪੀ ਕੇਵਲ ਕਿਸ਼ੋਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਦੀ ਪੜਤਾਲ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਥੇ ਹੀ ਦੂਜੀ ਧਿਰ ਦੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਥੇ ਉਨ੍ਹਾਂ ਦੇ ਪਤੀ ਜੰਗ ਬਾਦਲ ਵੱਲੋਂ ਸ਼ੁਰੂ ਤੋਂ ਹੀ ਆਪਣੇ ਕੋਲ ਕਿੰਨਰਾਂ ਨੂੰ ਰੱਖਿਆ ਜਾਂਦਾ ਸੀ ਕਿਉਂਕਿ ਉਹ ਸ਼ੁਰੂ ਤੋਂ ਹੀ ਬਾਬਿਆਂ ਨਾਲ ਢੋਲਕੀ ਵਜਾਉਣ ਜਾਇਆ ਕਰਦੇ ਸਨ।ਇਹ ਇਨ੍ਹਾਂ ਦਾ ਬੀਤੇ ਕਈ ਸਾਲਾਂ ਤੋਂ ਪੇਸ਼ਾ ਹੈ। ਉਨ੍ਹਾਂ ਕੋਲੋਂ ਕਈ ਕਿੰਨਰ ਲੰਮੇ ਸਮੇਂ ਤਕ ਰਹਿ ਰਹੇ ਹਨ ਜਿਨ੍ਹਾਂ ਵਿੱਚੋਂ ਸੰਜੀਵ ਕੁਮਾਰ ਉਰਫ ਨੂਰ ਵੀ ਇੱਕ ਸੀ। ਪਰ ਬੀਤੇ ਕੁਝ ਸਮੇਂ ਤੋਂ ਸੰਜੀਵ ਕੁਮਾਰ ਸਾਡੇ ਤੋਂ ਬਾਗੀ ਹੋ ਗਿਆ ਅਤੇ ਹੁਣ ਸਾਡੇ ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ। ਬਲਜੀਤ ਕੌਰ ਨੇ ਦੱਸਿਆ ਕਿ ਸੰਜੀਵ ਉਰਫ਼ ਨੂਰ ਮੇਰੇ ਭਰਾ ਜੋ ਕਿ ਮੇਰੇ ਚਾਚੇ ਦਾ ਲੜਕਾ ਹੈ ਉਸ ਦੀ ਸ਼ਹਿ ਤੇ ਸਾਰਾ ਕੰਮ ਕਰ ਰਿਹਾ ਹੈ।
ਉੱਥੇ ਹੀ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਸੰਜੀਵ ਕੁਮਾਰ ਉਰਫ਼ ਨੂਰ ਦੇ ਦੋਸਤ ਹੈਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬਲਜੀਤ ਕੌਰ ਦਾ ਭਰਾ ਹੈ। ਉਸ ਦੇ ਜੀਜੇ ਨੇ ਤੇ ਭੈਣ ਨੇ ਤੇ ਬਾਕੀ ਸਾਥੀਆਂ ਨੇ ਮਿਲ ਕੇ ਸੰਜੀਵ ਦਾ ਗੁਪਤ ਅੰਗ ਕੱਟ ਦਿੱਤਾ ਹੈ ਅਤੇ ਮੈਂ ਸੰਜੀਵ ਕੁਮਾਰ ਦੀ ਮਦਦ ਕਰ ਰਿਹਾ ਹਾਂ। ਜਿਸਦੇ ਚਲਦੇ ਉਨ੍ਹਾਂ ਨੂੰ ਜਾਨੋ ਮਾਰਨ ਅਤੇ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਸੰਜੀਵ ਕੁਮਾਰ ਉਰਫ਼ ਨੂਰੀ ਨੇ ਦੱਸਿਆ ਕਿ ਸਾਨੂੰ ਪੁਲਿਸ ਪ੍ਰਸ਼ਾਸਨ 'ਤੇ ਪੂਰੀ ਆਸ ਹੈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਠਾਣੇ ’ਚ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ