ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪਿਛਲ਼ੇ ਪੰਜ ਮਹੀਨੇ ਪਹਿਲਾਂ ਮਜੀਠਾ ਰੋਡ ਉੱਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਮ੍ਰਿਤਕ ਨੌਜਵਾਨ ਦੇ ਪੀੜਿਤ ਪਰਿਵਾਰ ਵੱਲੋਂ ਆਪਣੇ ਲੜਕੇ ਦੀ ਮੌਤ ਦਾ ਜ਼ਿੰਮੇਵਾਰ ਜਰਨੈਲ ਸਿੰਘ ਨਾਂ ਦੇ ਵਿਅਕਤੀ ਨੂੰ ਦੱਸਿਆ ਗਿਆ, ਜਿਸ ਨੂੰ ਲੈਕੇ ਇਸ ਬਜੁਰਗ ਜੋੜੇ ਵੱਲੋਂ ਆਪਣੇ ਲੜਕੇ ਦੇ ਕਾਤਿਲ ਨੂੰ ਸਜਾ ਦਿਵਾਉਣ ਲਈ ਪੁਲਿਸ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਗਈ ਸੀ। ਜਿਸ ਦੇ ਚਲਦੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਨੋਜਵਾਨ ਦੀ ਮੌਤ ਦੇ ਦੋ ਮਹਿਨੇ ਬਾਅਦ ਮਾਮਲਾ ਦਰਜ ਕੀਤਾ ਗਿਆ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਅਜੇ ਤੱਕ ਉਸ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਜਿਸ ਨੂੰ ਲੈ ਕੇ ਇਸ ਬਜੁਰਗ ਜੋੜੇ ਵੱਲੋਂ ਅੱਜ ਥਾਨਾ ਮਜੀਠਾ ਰੋਡ ਦੇ ਬਾਹਰ ਰੋਸ਼ ਪ੍ਰਦਰਸਨ ਕੀਤਾ ਗਿਆ।
'ਬੇਖੌਫ ਸੜਕਾਂ ਤੇ ਘੁੰਮ ਰਿਹਾ ਹੈ ਸਾਡੇ ਪੁੱਤ ਦਾ ਕਾਤਲ': ਇਸ ਮੌਕੇ ਪੀੜਿਤ ਬਜੁਰਗ ਜੋੜੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪੁੱਤ ਦਾ ਕਾਤਲ ਬੇਖੌਫ ਸੜਕਾਂ ਤੇ ਘੁੰਮ ਰਿਹਾ ਹੈ ਪਰ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਦੋਂ ਵੀ ਅਸੀਂ ਪੁਲਿਸ ਥਾਣੇ ਆਉਂਦੇ ਹਾਂ ਪੁਲਿਸ ਅਧਿਕਾਰੀ ਸਾਡੇ ਨਾਲ ਮਾੜੇ ਬੋਲ ਬੋਲਦੇ ਹਨ, ਕੋਈ ਵੀ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ।
'ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ': ਬਜੁਰਗ ਜੋੜੇ ਦਾ ਕਹਿਣਾ ਹੈ ਕਿ ਅੱਜ ਪੰਜ ਮਹੀਨੇ ਹੋ ਚੱਲੇ ਹਨ, ਸਾਡੇ ਪੁੱਤ ਦੀ ਮੌਤ ਹੋਈ ਨੂੰ, ਪਰ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਅਸੀਂ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਵੀ ਹੈ ਕਿ ਉਹ ਇਸ ਜਗਾ ਤੇ ਬੈਠਾ ਹੋਇਆ ਹੈ ਪਰ ਪੁਲਿਸ ਅਧਿਕਾਰੀ ਉਸ ਨੂੰ ਫੜ੍ਹ ਨਹੀਂ ਰਹੇ। ਪੁਲਿਸ ਵੱਲੋਂ ਪਰਚਾ ਦਰਜ ਕੀਤੇ ਨੂੰ ਤਿੰਨ ਮਹੀਨੇ ਹੋ ਗਏ ਹਨ ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਅੱਜ ਅਸੀਂ ਥਾਣੇ ਦੇ ਬਾਹਰ ਧਰਨਾ ਲਗਾ ਕੇ ਬੈਠੇ ਹਾਂ, ਜਦੋਂ ਤੱਕ ਉਸ ਨੂੰ ਕਾਬੂ ਨਹੀਂ ਕੀਤਾ ਜਾਂਦਾ ਹੈ। ਅਸੀਂ ਇੱਥੇ ਥਾਣੇ ਦੇ ਬਾਹਰ ਧਰਨਾ ਲਗਾ ਕੇ ਬੈਠੇ ਰਹਾਂਗੇ।
ਇਸੇ ਦੌਰਾਨ ਥਾਣਾ ਮਜੀਠਾ ਰੋਡ ਦੇ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਲੜਕੇ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਸਦੇ ਚੱਲਦੇ ਤਿੰਨ ਮਹੀਨੇ ਬਾਅਦ ਕਤਲ਼ ਦਾ ਮਾਮਲਾ ਜਰਨੈਲ ਸਿੰਘ ਨਾਂ ਦੇ ਵਿਅਕਤੀ ਉਪਰ ਦਰਜ਼ ਕੀਤਾ ਗਿਆ ਸੀ। ਉਸ ਨੂੰ ਗਿਰਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।