ਅੰਮ੍ਰਿਤਸਰ: ਸ਼ਹਿਰ ਦੇ ਥਾਣਾ ਡੀ ਡਵੀਜ਼ਨ ਦੇ ਅਧੀਨ ਪੈਂਦੇ ਇਲਾਕਾ ਖਜ਼ਾਨਾ ਗੇਟ ਵਿੱਖੇ ਬਾਬਾ ਭੈਰੋ ਨਾਥ ਜੀ ਦਾ ਮੰਦਿਰ ਹੈ ਜਿਸ ਵਿੱਚ ਬਾਬਾ ਜੀ ਦੇ ਭਗਤ (ਚੇਲ੍ਹੇ) ਨਾਥ ਰਹਿੰਦੇ ਹਨ। ਉੱਥੇ ਲੋਕਾਂ ਦੀਆ ਦੁੱਖ ਤਕਲੀਫਾਂ ਦੂਰ ਕਰਨ ਲਈ ਫਾਂਡੇ ਵਗੈਰਾ ਵੀ ਕਰਦੇ ਹਨ। ਲੋਕ ਇਨ੍ਹਾਂ ਨਾਥਾਂ ਕੋਲੋ ਫਾਂਡੇ ਕਰਵਾਉਣ ਲਈ ਆਉਂਦੇ ਹਨ। ਉੱਥੇ ਹੀ, ਬੀਤੇ ਦਿਨ ਸੋਮਵਾਰ ਨੂੰ ਬਾਬਾ ਭੈਰੋ ਨਾਥ ਮੰਦਿਰ ਦੇ ਚੇਲ੍ਹੇ ਨਾਥ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ ਤੇ ਇਸ ਵੱਲੋ ਇੱਕ ਅਪੰਗ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ।
ਕੁੱਟਮਾਰ ਦੀ ਵੀਡੀਓ ਵਾਇਰਲ: ਚੇਲ੍ਹੇ ਨਾਥ ਵੱਲੋਂ ਸਖ਼ਸ਼ ਨਾਲ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਲੋਕ ਬਾਬੇ ਨੂੰ ਕਹਿ ਰਹੇ ਹਨ ਕਿ ਇਸ ਨੌਜਵਾਨ ਨੂੰ ਛੱਡ ਦਿਓ, ਤੁਸੀਂ ਗ਼ਲਤ ਕਰ ਰਹੇ ਹੋ। ਬਾਬੇ ਨਾਥ ਸ਼ਰਾਬੀ ਵੱਲੋਂ ਪੁਲਿਸ ਅਧਿਕਾਰੀ ਨਾਲ਼ ਵੀ ਹੱਥੋਂਪਾਈ ਤੇ ਗਾਲੀ ਗਲੋਚ ਕੀਤੀ ਜਾ ਰਹੀ ਹੈ। ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਬਾਬਾ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਬਹੁਤ ਬੁਰੀ ਤਰ੍ਹਾਂ ਉਸ ਨੌਜਵਾਨ ਨੂੰ ਕੁੱਟ ਰਿਹਾ ਹੈ।
ਪੁਲਿਸ ਨਾਲ ਬਹਿਸਬਾਜ਼ੀ ਤੇ ਧੱਕੇਸ਼ਾਹੀ: ਜਦੋਂ ਇਸ ਗੱਲ ਦਾ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਤਾਂ ਪੁਲਿਸ ਅਧਿਕਾਰੀ ਮੌਕੇ ਉੱਤੇ ਪੁੱਜੇ। ਜਦੋਂ ਉਨ੍ਹਾਂ ਨੇ ਬਾਬੇ ਨਾਥ ਨੂੰ ਥਾਣੇ ਲੈ ਜਾਣਾ ਚਾਹਿਆ ਤੇ ਬਾਬਾ ਪੁਲਿਸ ਅਧਿਕਾਰੀਆਂ ਨਾਲ ਵੀ ਗ਼ਲਤ ਸਲੂਕ ਕਰਨ ਲੱਗ ਪਿਆ। ਜਦੋਂ ਪੁਲਿਸ ਅਧਿਕਾਰੀ ਬਾਬੇ ਨਾਥ ਨੂੰ ਥਾਣੇ ਲੈ ਕੇ ਆਏ ਤਾਂ ਉਸ ਬਾਬੇ ਨਾਥ ਸ਼ਰਾਬੀ ਵੱਲੋਂ ਪੁਲਿਸ ਅਧਿਕਾਰੀ ਨਾਲ਼ ਵੀ ਹੱਥੋਂਪਾਈ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦੇ ਇਲਾਕਾ ਨਿਵਾਸੀ ਵੀ ਕਈ ਬਾਬੇ ਪਿੱਛੇ ਆਏ ਤੇ ਪੁਲਿਸ ਨੂੰ ਛੱਡਣ ਲਈ ਕਿਹਾ, ਪਰ ਬਾਬਾ ਸ਼ਰਾਬੀ ਹਾਲਤ ਵਿੱਚ ਪੁਲਿਸ ਵਾਲਿਆਂ ਨਾਲ ਬੁਰਾ ਸਲੂਕ ਕਰਦਾ ਰਿਹਾ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਾਬੇ ਨੇ ਸ਼ਰਾਬ ਪੀਤੀ ਹੋਈ ਹੈ ਤੇ ਇਹ ਇੱਕ ਅਪੰਗ ਨੌਜਵਾਨ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਸੀ ਜਿਸ ਦੀ ਵੀਡੀਓ ਵੀ ਵਾਈਰਲ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਉਲਟਾ ਸਾਡੇ ਗਲ਼ ਪੈ ਰਿਹਾ ਹੈ ਅਤੇ ਸਾਡੇ ਨਾਲ ਵੀ ਬਦ ਸਲੂਕੀ ਕਰ ਰਿਹਾ ਹੈ। ਅਸੀਂ ਇਸ ਦਾ ਮੁਲਾਹਜ਼ਾ ਕਰਵਾ ਕੇ ਇਸ ਦੇ ਖਿਲਾਫ ਮਾਮਲਾ ਦਰਜ ਕਰਾਂਗੇ। ਤੁਸੀਂ ਵੀਡੀਓ ਤੋਂ ਹੀ ਵੇਖ ਸਕਦੇ ਹੋ ਲੋਕ ਇਨ੍ਹਾਂ ਬਾਬਿਆਂ ਤੇ ਵਿਸ਼ਵਾਸ ਕਰਦੇ ਹਨ ਤੇ ਇਹ ਸ਼ਰਾਬ ਪੀ ਕੇ ਆਪਣੇ ਅਹੁਦਿਆਂ ਦਾ ਨਜਾਇਜ਼ ਫਾਇਦਾ ਚੁੱਕਦੇ ਹਨ। ਅਜਿਹੇ ਬਾਬਿਆਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋੇ: Balwinder Sekhon arrested: ਸੇਵਾ ਮੁਕਤ ਡੀਐੱਸਪੀ ਬਲਵਿੰਦਰ ਸੇਖੋਂ ਗ੍ਰਿਫ਼ਤਾਰ, ਜਾਨੀ ਨੁਕਸਾਨ ਦਾ ਖ਼ਦਸ਼ਾ ਜਤਾਉਂਦਿਆਂ ਵੱਡੇ ਲੋਕਾਂ ਦੇ ਲਏ ਨਾਂਅ