ETV Bharat / state

ਉਤਰਾਖੰਡ ਵਿੱਚ ਬਣ ਰਹੀਆਂ ਨਸ਼ੀਲੀਆਂ ਦਵਾਈਆਂ ਦੀ ਪੰਜਾਬ ਵਿੱਚ ਤਸਕਰੀ, ਪੁਲਿਸ ਨੇ ਕੀਤੇ ਵੱਡੇ ਖੁਲਾਸੇ !

ਅੰਮ੍ਰਿਤਸਰ ਪੁਲਿਸ ਨੇ ਨਸ਼ੀਲੀ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਸਖ਼ਕ ਐਕਸ਼ਨ ਲਿਆ ਹੈ। ਪੁਲਿਸ ਨੇ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਡਰੱਗ ਮਨੀ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਤਾਰ ਉਤਰਾਖੰਡ ਨਾਲ ਜੁੜੇ (Drugs manufactured in Uttarakhand smuggled in Punjab) ਹਨ। ਉਥੋ ਦੀ ਇੱਕ ਫੈਕਟਰੀ ਦੇ ਵਿੱਚ ਦਵਾਈਆਂ ਬਣਾ ਕੇ ਪੰਜਾਬ ਵਿੱਚ ਵੇਚੀਆਂ ਜਾ ਰਹੀਆਂ ਸਨ। ਪੰਜਾਬ ਪੁਲਿਸ ਨੇ ਉਤਰਾਖੰਡ ਵਿੱਚ ਵੀ ਇਕ ਖਿਲਾਫ ਕਾਰਵਾਈ ਕੀਤੀ ਹੈ।

Drugs manufactured in Uttarakhand smuggled Punjab

author img

By

Published : Dec 27, 2022, 1:35 PM IST

ਉਤਰਾਖੰਡ ਵਿੱਚ ਬਣ ਰਹੀਆਂ ਨਸ਼ੀਲੀਆਂ ਦਵਾਈਆਂ ਦੀ ਪੰਜਾਬ ਵਿੱਚ ਤਸਕਰੀ

ਅੰਮ੍ਰਿਤਸਰ: ਪੰਜਾਬ ਵਿਚੋਂ ਨਸ਼ੇ ਦੇ ਰੈਕਟ ਨੂੰ ਰੋਕਣ ਲਈ ਪੰਜਾਬ ਪੁਲਿਸ ਹਰ ਸੰਭਵ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ। ਇਸ ਕੋਸ਼ਿਸ਼ ਵਿਚ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਵੱਡੇ ਨੈਟਵਰਕ ਨੂੰ ਤੋੜਦੇ ਹੋਏ ਉੱਤਰਾਖੰਡ ਤੋਂ ਪੰਜਾਬ ਵਿੱਚ ਲਿਆ ਕੇ (Drugs manufactured in Uttarakhand smuggled in Punjab) ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਹੈ।

ਨਸ਼ੀਲੀਆਂ ਗੋਲੀਆਂ ਵੇਚਣ ਦੀ ਤੋੜੀ ਚੈਨ: ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ੇ ਦੀਆਂ ਗੋਲੀਆਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵੱਲੋਂ ਨਸ਼ੇ ਦੀਆਂ ਗੋਲੀਆਂ ਕੈਪਸੂਲ ਵੇਚਣ ਵਾਲੇ ਗਰੋਹ ਦੀ ਸਪਲਾਈ ਚੈਨ ਨੂੰ ਤੋੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ: ਪੁਲਿਸ ਕਮਿਸ਼ਨਰ ਜਸਕਿਰਨ ਸਿੰਘ ਨੇ ਦੱਸਿਆ ਕਿ ਥਾਣਾ A ਡਵੀਜ਼ਨ ਪੁਲਿਸ ਨੇ 21 ਦਸੰਬਰ 2022 ਨੂੰ 7 ਮੁਲਜ਼ਮਾਂ ਕੋਲੋ 29,920 ਨਸ਼ੀਲੀਆਂ ਗੋਲੀਆਂ ਅਤੇ 29000/ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ।

ਉਤਰਾਖੰਡ ਵਿੱਚ ਬਣ ਰਹੀਆਂ ਦਵਾਈਆਂ: ਗ੍ਰਿਫਤਾਰ ਮੁਲਜ਼ਮ ਨਿਸ਼ਾਨ ਸ਼ਰਮਾ ਨੇ ਦੱਸਿਆ ਕਿ ਉਸਨੇ ਇਹ ਨਸੀਲੀਆਂ ਗੋਲੀਆਂ ਉਤਰਾਖੰਡ ਤੋਂ ਲਿਆਦੀਆਂ ਹਨ। ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਉਤਰਾਖੰਡ ਭੇਜੀਆਂ ਗਈਆਂ। ਜਿੱਥੇ ਪੁਲਿਸ ਟੀਮ ਵੱਲੋਂ ਦੇਹਰਾਦੂਨ ਤੋਂ ਉਸਮਾਨ ਰਾਜਪੂਤ ਨੂੰ ਕਾਬੂ ਕਰਕੇ ਇਸ ਪਾਸੇ ਚਾਰ ਲੱਖ ਪੰਜ ਹਜ਼ਾਰ ਨਸ਼ੀਲੇ ਕੈਪਸੂਲ ਗੋਲੀਆਂ ਬਰਾਮਦ ਕੀਤੇ ਗਏ।

ਉਤਰਾਖੰਡ ਵਿੱਚ ਚੱਲ ਰਹੀ ਗੈਰਕਾਨੂੰਨੀ ਦਵਾਈਆਂ ਦੀ ਫੈਕਟਰੀ: ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਦੇਸ਼ ਉਸਮਾਨ ਰਾਜਪੂਤ ਦੀ RAPPORT REMEDIS ਨਾਮ ਦੀ ਦਵਾਈਆਂ ਦੀ ਫੈਕਰਟੀ ਇੰਡੀਸਟਰੀਅਲ ਏਰੀਆ ਦੇਹਰਾਦੂਨ ਵਿੱਚ ਹੈ। ਫੈਕਟਰੀ ਦੇ ਲਾਇਸੈਂਸ ਨੂੰ ਡਰੱਗ ਅਥਾਰਟੀ ਦੇਹਰਾਦੂਨ (ਉਤਰਾਖੰਡ) ਵੱਲੋਂ ਅਕਤੂਬਰ 2012 ਨੂੰ ਕੈਂਸਲ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਆਰੋਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:- ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦਾ ਮੈਬਰ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ

ETV Bharat Logo

Copyright © 2024 Ushodaya Enterprises Pvt. Ltd., All Rights Reserved.