ETV Bharat / state

ਡਾ ਐੱਸ.ਪੀ ਸਿੰਘ ਓਬਰਾਏ ਨੇ ਅੰਤਰਰਾਸ਼ਟਰੀ ਫਲਾਈਟ 'ਚ ਕੀਤਾ ਇਕੱਲਿਆਂ ਸਫ਼ਰ - ਏਵੀਏਸ਼ਨ ਮੰਤਰੀ ਹਰਦੀਪ ਪੁਰੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਦੁਬਈ ਦੇ ਉੱਘੇ ਬਿਜ਼ਨੈਸਮੈਨ ਡਾ ਐੱਸ.ਪੀ ਸਿੰਘ ਓਬਰਾਏ ਅੰਤਰਰਾਸ਼ਟਰੀ ਫਲਾਈਟ ਵਿੱਚ ਇੱਕਲੇ ਯਾਤਰੀ ਵੱਜੋਂ ਸਫ਼ਰ ਕੀਤਾ।

ਡਾ ਐੱਸ.ਪੀ ਸਿੰਘ ਓਬਰਾਏ ਨੇ ਅੰਤਰਰਾਸ਼ਟਰੀ ਫਲਾਈਟ 'ਚ ਕੀਤਾ ਇਕੱਲਿਆਂ ਸਫ਼ਰ

author img

By

Published : Jun 26, 2021, 2:21 PM IST

ਅੰਮ੍ਰਿਤਸਰ: ਦੁਬਈ ਦੇ ਸਟਾਰ ਜੈਮ ਗਰੁੱਪ ਮੁੱਖੀ ਭਾਵੇਸ਼ ਜਾਵੇਰੀ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਦੁਬਈ ਦੇ ਉੱਘੇ ਬਿਜ਼ਨੈੱਸਮੈਨ ਡਾ ਐੱਸ.ਪੀ ਸਿੰਘ ਓਬਰਾਏ ਅੰਤਰਰਾਸ਼ਟਰੀ ਫਲਾਈਟ ਵਿੱਚ ਜਾਣ ਵਾਲੇ ਬਣੇ, ਜਿਨ੍ਹਾਂ ਨੇ ਇੱਕਲੇ ਯਾਤਰੀ ਵਜੋਂ 248 ਸੀਟਾਂ ਵਾਲੇ ਜਹਾਜ਼ ਵਿੱਚ ਸਫ਼ਰ ਕੀਤਾ। ਡਾ ਓਬਰਾਏ ਵੱਲੋਂ 740 ਦਿਰਹਮ Dirham ਜੋ ਕਿ ਭਾਰਤੀ ਰੁ 14800 ਦੇ ਕੇ ਇਹ ਯਾਤਰਾ ਕੀਤੀ ਗਈ।

ਡਾ ਐੱਸ.ਪੀ ਸਿੰਘ ਓਬਰਾਏ ਨੇ ਅੰਤਰਰਾਸ਼ਟਰੀ ਫਲਾਈਟ 'ਚ ਕੀਤਾ ਇਕੱਲਿਆਂ ਸਫ਼ਰ

ਬੀਤੇ ਦਿਨੀਂ ਡਾ ਐੱਸ.ਪੀ ਸਿੰਘ ਓਬਰਾਏ ਪਟਿਆਲੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਮੁੱਖੀ ਗੋਹਰੇ ਮਸਕੀਨ ਨੂੰ ਪੰਡਿਤ ਸੋਮ ਦੱਤ ਦੀ ਯਾਦ ਵਿੱਚ ਇੱਕ ਐਂਬੂਲੈਂਸ ਭੇਂਟ ਕਰਨ ਤੋਂ ਬਾਅਦ ਗੁਰਦਾਸਪੁਰ ਵਿੱਚ ਇੱਕ ਲੈਬੋਟਰੀ ਦੇ ਲਈ ਜਗ੍ਹਾ ਵੇਖਣ ਤੋਂ ਬਾਅਦ ਸਵੇਰੇ ਏਅਰ ਇੰਡੀਆ ਦੀ ਫਲਾਈਟ ਲਈ ਅੰਮ੍ਰਿਤਸਰ ਪੁੱਜੇ ਸਨ। ਉੱਥੇ ਜਾਂ ਕੇ ਏਅਰ ਇੰਡੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਜਾਣ ਤੋਂ ਇਨਕਾਰ ਕੀਤਾ। ਇਹ ਏਅਰ ਇੰਡੀਆ ਦੀ ਫਲਾਈਟ ਅੰਮ੍ਰਿਤਸਰ ਤੋਂ ਦੁਬਈ ਲਈ ਰਿਟਰਨ ਫਲਾਈਟ ਸੀ, ਅਤੇ ਡਾ ਓਬਰਾਏ ਨੂੰ ਇਉਂ ਲੱਗਾ, ਕਿ ਕੋਵਿਡ ਪ੍ਰੋਟੋਕੋਲ ਦੇ ਚੱਲਦਿਆਂ ਏਅਰ ਇੰਡੀਆ ਦੇ ਅਧਿਕਾਰੀ ਉਨ੍ਹਾਂ ਨੂੰ ਨਾਲ ਨਹੀਂ ਲਿਜਾ ਰਹੇ।

ਡਾ ਓਬਰਾਏ ਨੇ ਦੱਸਿਆ, ਕਿ ਉਹ ਪੂਰੀ ਤਰ੍ਹਾਂ ਵੈਕਸੀਨੇਟਡ ਹਨ, ਅਤੇ ਕੋਵਿਡ ਦੀ ਨੈਗੇਟਿਵ ਰਿਪੋਰਟ ਉਨ੍ਹਾਂ ਕੋਲ ਹੈ, ਦੁਬਈ ਦੇ ਗੋਲ੍ਡ ਵੀਜ਼ਾ ਕਾਰਡ ਹੋਲਡਰ ਉਹ ਖੁਦ ਹਨ, 48 ਘੰਟਿਆਂ ਦੀ ਪੀ.ਸੀ.ਆਰ ਰਿਪੋਰਟ ਤੋਂ ਇਲਾਵਾਂ 4 ਘੰਟੇ ਪਹਿਲਾਂ ਦੀ ਰੇਪੀਡ ਰਿਪੋਰਟ ਵੀ ਉਨ੍ਹਾਂ ਕੋਲ ਹੈ। ਇਸ ਤੋਂ ਉਪਰ ਦੁਬਈ ਤੋਂ ਰਿਟਰਨ ਪਰਮਿਟ ਵੀ ਉਨ੍ਹਾਂ ਕੋਲ ਹੈ। ਪਰ ਫੇਰ ਵੀ ਏਅਰ ਇੰਡੀਆ ਅਧਿਕਾਰੀ ਨਹੀਂ ਮੰਨੇ ।

ਫਲਾਈਟ ਦੇ ਉੱਡਣ ਨੂੰ ਮਹਿਜ਼ *4 ਘੰਟੇ* ਦਾ ਸਮਾਂ ਰਹਿ ਗਿਆ ਸੀ, ਅਤੇ ਇਸ ਦੇ ਚੱਲਦਿਆਂ ਡਾ ਓਬਰਾਏ ਨੇ ਅੰਮ੍ਰਿਤਸਰ ਏਅਰਪੋਰਟ ਦੇ ਚੇਅਰਮੈਨ ਐਮ ਪੀ ਗੁਰਜੀਤ ਔਜਲਾ ਅਤੇ ਏਵੀਏਸ਼ਨ ਮੰਤਰੀ ਹਰਦੀਪ ਪੁਰੀ ਨਾਲ ਸੰਪਰਕ ਸਾਧਿਆ ਅਤੇ ਮੰਤਰੀ ਹਰਦੀਪ ਪੁਰੀ ਦੇ ਦਖ਼ਲ ਤੋਂ ਬਾਅਦ ਏਅਰ ਇੰਡੀਆ ਦਾ ਸਟਾਫ਼ ਲਿਜਾਉਣ ਲਈ ਰਾਜ਼ੀ ਹੋਇਆ। ਡਾ ਓਬਰਾਏ ਨੇ ਦੁਬਈ ਤੋਂ ਫੋਨ ਤੇ ਦੱਸਿਆ ਕਿ ਉਹ ਯੂ ਏ ਈ ਦੇ ਗੋਲਡਨ ਵੀਜ਼ਾ ਧਾਰਕ ਹਨ ਅਤੇ 12 ਜੂਨ ਨੂੰ ਭਾਰਤ ਆਏ ਸਨ ।

ਕੋਵਿਡ ਦੀ ਦੂਜੀ ਵੇਵ ਦੇ ਚੱਲਦਿਆਂ 24 ਅਪ੍ਰੈਲ ਤੋਂ ਯੂ ਏ ਈ ਤੋਂ ਭਾਰਤ ਲਈ ਆਮ ਯਾਤਰੀਆਂ ਦੇ ਲਈ ਫਲਾਈਟਾਂ ਬੰਦ ਹਨ। ਪਰ ਡਿਪਲੋਮੈਟਿਕ ਅਧਿਕਾਰੀ, ਗੋਲ੍ਡ ਵੀਜ਼ਾ ਧਾਰਕ ਅਤੇ ਖਾਸ ਵਿਅਕਤੀਆਂ ਨੂੰ ਇਸ ਵਿੱਚ ਛੋਟ ਹੈ। ਡਾ. ਓਬਰਾਏ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦਾ ਵੀ ਖ਼ਾਸ ਤੌਰ ਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ:-ਖੇਤੀਬਾੜੀ ਮੰਤਰੀ ਨੇ ਕਿਸਾਨ ਅੰਦੋਲਨ ਖ਼ਤਮ ਕਰਨ ਦੀ ਕੀਤੀ ਅਪੀਲ, ਕਿਹਾ-ਸਰਕਾਰ ਗੱਲ ਕਰਨ ਲਈ ਤਿਆਰ

ETV Bharat Logo

Copyright © 2024 Ushodaya Enterprises Pvt. Ltd., All Rights Reserved.