ਅੰਮ੍ਰਿਤਸਰ: ਕਹਿੰਦੇ ਹਨ ਕਿ ਡਾਕਟਰ ਰੱਬ ਦਾ ਰੂਪ ਹੁੰਦਾ ਹੈ। ਪਰ ਅੱਜ ਕੱਲ੍ਹ ਦੇ ਡਾਕਟਰ ਸਿਰਫ਼ ਪੈਸੇ ਦੀ ਦੌੜ ਵਿੱਚ ਹੀ ਲਗੇ ਹੋਏ ਹਨ। ਇਨਸਾਨ ਦੀ ਜਿੰਦਗੀ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਉਥੇ ਹੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਰੋਡ 'ਤੇ ਕਰਤਾਰ ਕੌਰ ਮੈਮੋਰੀਅਲ ਹਸਪਤਾਲ (Kartar Kaur Memorial Hospital) ਵਿਖੇ ਇੱਕ 7 ਸਾਲਾ ਅਸ਼ਮੀਤ ਕੌਰ ਪੁੱਤਰੀ ਲਖਬੀਰ ਸਿੰਘ, ਵਾਸੀ ਗੁਰਦਾਸਪੁਰ ਦੇ ਰਹਿਣ ਵਾਲੇ ਸਨ।
ਜਿਸ ਦੀ ਲੜਕੀ ਦੀਆਂ 2 ਉਂਗਲਾਂ ਜੁੜੀਆਂ ਹੋਈਆਂ ਸਨ। ਉਸ ਨੂੰ ਕੱਲ੍ਹ ਰਾਤ 8:00 ਵਜੇ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ 'ਤੇ ਕਰਤਾਰ ਕੌਰ ਮੈਮੋਰੀਅਲ ਹਸਪਤਾਲ (Kartar Kaur Memorial Hospital) ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਪਰ ਡਾਕਟਰਾਂ ਨੇ ਲੜਕੀ ਨੂੰ ਗਲਤ ਟੀਕਾ ਲਗਾਇਆ। ਜਿਸ ਕਾਰਨ ਉਸਦੀ ਹਾਲਤ ਵਿਗੜ ਗਈ।
ਪਰ ਪਰਿਵਾਰ ਵਾਲੇ ਲੜਕੀ ਦੀ ਖ਼ਰਾਬ ਹਾਲਤ ਵੇਖ ਡਾਕਟਰ ਕੋਲ ਗਏ ਤਾਂ ਡਾਕਟਰ ਵੱਲੋਂ ਜਵਾਬ ਦੇਣ ਦੀ ਜਗ੍ਹਾਂ ਟਾਲਮਟੋਲ ਕਰਦਾ ਨਜ਼ਰ ਆਇਆ। ਜਿਸ ਤੋਂ ਬਾਅਦ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਡਾਕਟਰਾਂ ਵੱਲੋਂ ਕਿਹਾ ਗਿਆ ਕਿ ਲੜਕੀ ਦੇ ਫੇਫੜੇ ਖ਼ਰਾਬ ਸਨ। ਜਿਸ ਕਾਰਨ ਹਸਪਤਾਲ ਦੇ ਬਾਹਰ ਹੰਗਾਮਾ ਮੱਚ ਗਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗਲਤ ਟੀਕਾਕਰਨ (Improper vaccination) ਕਾਰਨ ਲੜਕੀ ਦੀ ਮੌਤ ਹੋਈ ਹੈ ਨਹੀਂ ਤਾਂ, ਇਸ ਗੱਲ ਦਾ ਕੋਈ ਪ੍ਰਸ਼ਨ ਨਹੀਂ ਹੋਵੇਗਾ ਕਿ ਜੇ ਹੱਥ ਦਾ ਆਪਰੇਸ਼ਨ ਕੀਤਾ ਗਿਆ ਤਾਂ ਲੜਕੀ ਦੇ ਫੇਫੜੇ ਖ਼ਰਾਬ ਹੋ ਜਾਣਗੇ। ਜਦੋਂ ਸਟਾਫ਼ ਨੇ ਡਾਕਟਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਡਾਕਟਰਾਂ ਨੇ ਉਨ੍ਹਾਂ ਦੇ ਮੋਬਾਈਲ ਬੰਦ ਕਰ ਦਿੱਤੇ ਅਤੇ ਉੱਥੋਂ ਗਾਇਬ ਹੋ ਗਏ। ਉਥੇ ਹੀ ਜਦੋਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਅਸੀਂ ਮੌਕੇ ਦੀ ਜਾਂਚ ਕਰ ਰਹੇ ਹਾਂ, ਜੋ ਵੀ ਕਾਰਵਾਈ ਹੋਵੇਗੀ ਅਸੀਂ ਕਰਾਂਗੇ।
ਫਿਲਹਾਲ ਮਿਲੀ ਜਾਣਕਾਰੀ ਅਨੁਸਾਰ ਕਰਤਾਰ ਕੌਰ ਮੈਮੋਰੀਅਲ ਹਸਪਤਾਲ ਦੇ ਡਾਕਟਰ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਜਿਸ ਕਰਕੇ ਅਸਲ ਜਾਣਕਾਰੀ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕਰਕੇ ਹੀ ਪਤਾ ਚੱਲੇਗਾ ਕਿ ਇਸ ਮਾਮਲੇ ਵਿੱਚ ਕਿੰਨੀ ਕੁ ਸੱਚਾਈ ਹੈ।
ਇਹ ਵੀ ਪੜ੍ਹੋ:- ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ