ਅੰਮ੍ਰਿਤਸਰ: ਫ਼ਰਵਰੀ 2022 ਦੌਰਾਨ ਕਣਕ ਵੰਡਣ ਨੂੰ ਲੈ ਕੇ ਡੀਪੂ ਹੋਲਡਰ ਅਤੇ ਕਣਕ ਲੈਣ ਆਏ ਵਿਅਕਤੀਆਂ ਦਰਮਿਆਨ ਕਣਕ ਕਾਰਨ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧਰਨਾਕਾਰੀ ਧਿਰ ਤੇ ਦੂਸਰੀ ਧਿਰ ਵੱਲੋਂ ਕਥਿਤ ਜਾਤੀ ਸੂਚਕ ਸ਼ਬਦ ਬੋਲਣ ਦੇ ਗੰਭੀਰ ਇਲਜਾਮ ਲਗਾਏ ਗਏ ਸਨ। ਪਰ ਫਿਲਹਾਲ ਇਹ ਮਾਮਲਾ ਪੁਲਿਸ ਕੋਲ ਜਾਂਚ ਅਧੀਨ ਹੈ। ਇਸੇ ਦਰਮਿਆਨ ਅੱਜ ਇਕ ਧਿਰ ਵੱਲੋਂ ਅੰਮ੍ਰਿਤਸਰ ਮਜੀਠਾ ਮੁੱਖ ਮਾਰਗ 'ਤੇ ਜਾਮ ਲਗਾ ਕੇ ਪੁਲਿਸ ਵੱਲੋਂ ਕਰਵਾਈ ਨਾ ਕਰਨ ਦੇ ਇਲਜਾਮ ਲਗਾਏ ਗਏ ਹਨ।
ਪਹਿਲਾਂ ਤੋ ਚਲਦਾ ਆ ਰਿਹਾ ਝਗੜਾ: ਦੀਪਕ ਅਰੋੜਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਉਹ ਕਣਕ ਵੰਡ ਰਹੇ ਸਨ। ਇਸ ਦੌਰਾਨ ਹਾਜ਼ਰ ਦੂਸਰੀ ਧਿਰ ਨਾਲ ਕਿਹਾ ਸੁਣੀ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਾਡੇ ਉਤੇ ਕੇਸ ਕਰ ਦਿੱਤਾ ਗਿਆ। ਅਸੀਂ ਉਨ੍ਹਾਂ ਨੂੰ ਕਥਿਤ ਜਾਤੀਸੂਚਕ ਸ਼ਬਦ ਬੋਲੇ ਹਨ। ਜਦਕਿ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੂਸਰੀ ਧਿਰ ਵਲੋਂ ਥਾਣਾ ਮੁੱਖੀ ਡੀਐਸਪੀ ਐਸਪੀ ਐਸਡੀਐਮ ਆਦਿ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਦਰਖਾਸਤਾਂ ਵਿੱਚ ਉਹ ਕਥਿਤ ਤੌਰ 'ਤੇ ਝੂਠੇ ਪਾਏ ਗਏ ਸਨ। ਅੱਜ ਤੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਦੂਸਰੀ ਧਿਰ 'ਤੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਮਜੀਠਾ ਮੁੱਖ ਮਾਰਗ 'ਤੇ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਵਿੱਚ ਪੁਲਿਸ ਵੱਲੋਂ ਨਿਰਪੱਖਤਾ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਡੀਪੂ ਦੀ ਕਣਕ ਨਾ ਦੇਣ ਉਤੇ ਹੋਇਆ ਵਿਵਾਦ: ਪਰਦੀਪ ਸਿੰਘ ਚੰਦੀ ਨੇ ਦੱਸਿਆ ਕਿ ਬੀਤੇ ਮਹੀਨੇ ਫਰਵਰੀ ਦਾ ਮਾਮਲਾ ਹੈ ਕਿ ਡੀਪੂ ਹੋਲਡਰ ਰਾਜਿੰਦਰ ਕੁਮਾਰ ਕੋਲ ਮੁੱਲ ਅਤੇ ਮੁਫ਼ਤ ਵਾਲੀ ਕਣਕ ਆਈ ਸੀ। ਇਸ ਦੌਰਾਨ ਦੂਸਰੀ ਧਿਰ ਦੇ ਵਿਅਕਤੀ ਆਏ ਜਿਹਨਾ ਨੂੰ ਡੀਪੂ ਹੋਲਡਰ ਵੱਲੋਂ ਮੁੱਲ ਦੀ ਕਣਕ ਦੇ ਦਿੱਤੀ ਗਈ ਅਤੇ ਮੁਫਤ ਵਾਲੀ ਖ਼ਤਮ ਹੋਣ 'ਤੇ ਬਾਅਦ ਵਿੱਚ ਦੇਣ ਦੀ ਗੱਲ ਕਹੀ। ਇਸ ਦੌਰਾਨ ਦੋਹਾਂ ਵਿਚ ਤਕਰਾਰ ਹੋਈ ਅਤੇ ਦੂਸਰੀ ਧਿਰ ਵੱਲੋਂ ਡੀਪੂ ਹੋਲਡਰ ਸਣੇ ਹੋਰਨਾਂ 'ਤੇ ਕਥਿਤ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜਾਮ ਲਗਾਏ। ਜੋ ਕਿ ਵੱਖ ਵੱਖ ਪ੍ਰਸ਼ਾਸਨ ਦਫਤਰ ਵਿਚ ਕਥਿਤ ਸਾਬਿਤ ਨਹੀ ਹੋਏ। ਉਨ੍ਹਾਂ ਕਿਹਾ ਕਿ ਡੀਪੂ ਹੋਲਡਰ ਰਾਜਿੰਦਰ ਕੁਮਾਰ ਇਸ ਮਾਮਲੇ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸਨ। ਬੀਤੀ ਦੀਵਾਲੀ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਵੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸਦੇ ਵਿਰੋਧ ਵਜੋਂ ਅੱਜ ਧਰਨਾ ਲਗਾਇਆ ਗਿਆ ਹੈ।
ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ: ਪੁਲਿਸ ਜਾਂਚ ਅਧਿਕਾਰੀ ਮਨਮੀਤ ਸਿੰਘ ਨੇ ਕਿਹਾ ਕਿ ਕਣਕ ਵੰਡਣ ਨੂੰ ਲੈਅ ਕੇ ਮਾਮਲਾ ਫਰਵਰੀ 2022 ਦਾ ਹੈ ਜਿਸ ਵਿਚ ਦੋਨੋ ਪੱਖ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਅਤੇ ਉਨਾਂ ਵਲੋਂ ਇਸਦੀ ਜਾਂਚ ਕੀਤੀ ਜਾ ਰਹੀ ਹੈ।ਧਰਨਾਕਾਰੀ ਦੀਪਕ ਵਲੋਂ ਪਿਤਾ ਦੀ ਮੌਤ ਨੂੰ ਲੈਅ ਕੇ ਦੂਸਰੀ ਧਿਰ ਤੇ ਲਗਾਏ ਜਾ ਰਹੇ ਕਥਿਤ ਇਲਜਾਮਾਂ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਓਹਨਾ ਨੂੰ ਕੱਲ ਹੀ ਦਰਖਾਸਤ ਦਿੱਤੀ ਗਈ ਹੈ ।ਜਿਸ ਦੀ ਜਾਂਚ ਪੜਤਾਲ ਕਰਦਿਆਂ ਕਾਨੂੰਨ ਅਨੁਸਾਰ ਪੱਖ ਦੇਖਿਆ ਜਾਵੇਗਾ।ਓਹਨਾ ਧਰਨਾਕਾਰੀਆਂ ਨੂੰ ਕਿਹਾ ਕਿ ਸੜਕ ਜਾਮ ਕਰਨਾ ਠੀਕ ਨਹੀਂ ਹੈ ਅਤੇ ਇਸ ਤਰਾਂ ਪਬਲਿਕ ਪ੍ਰੇਸ਼ਾਨ ਹੋ ਰਹੀ ਹੈ ਓਹਨਾ ਕਿਹਾ ਕਿ ਧਰਨਾਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਥਾਣੇ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ:- ਖੁਸ਼ੀ ਬਰਦਾਸ਼ਤ ਨਾ ਕਰ ਸਕਿਆ ਨੌਜਵਾਨ ! ਹਾਰਟ ਅਟੈਕ ਨਾਲ ਹੋਈ ਮੌਤ, ਜਾਣੋ ਮਾਮਲਾ