ਅੰਮ੍ਰਿਤਸਰ: ਜੰਡਿਆਲਾ ਦੇ ਪਿੰਡ ਖੇਲਾ ਵਿੱਚ 2 ਕਿਸਾਨਾਂ ਨੂੰ ਮਹਿਜ਼ ਇਸ ਲਈ ਲਹੂ ਲੁਹਾਨ ਕਰ ਦਿੱਤਾ ਗਿਆ ਕਿਉਂਕਿ ਉਹ ਨਹਿਰੀ ਪਾਣੀ ਨੂੰ ਆਪਣੇ ਖੇਤਾਂ ਵੱਲ ਲਗਾ ਰਿਹਾ ਸੀ। ਅਚਾਨਕ, ਦੂਜੇ ਕਿਸਾਨ ਨੇ ਨਹਿਰੀ ਪਾਣੀ ਦਾ ਰੁਖ ਆਪਣੇ ਖੇਤਾਂ ਨੂੰ ਮੋੜ ਲਿਆ। ਇਸ ਤੋਂ ਬਾਅਦ, ਖੇਤਾਂ ਵਿੱਚ ਪਾਣੀ ਲਗਾਉਣ ਨੂੰ ਲੈ ਕੇ ਕੱਸੀਆਂ ਤੇ ਡਾਂਗਾਂ ਚੱਲੀਆਂ।
ਪੈਲੀ ਨੂੰ ਪਾਣੀ ਲਗਾਉਣ ਨੂੰ ਲੈ ਕੇ ਝਗੜਾ ਇੰਨਾ ਵੱਧ ਗਿਆ ਕਿ ਜਖ਼ਮੀ ਗੁਰਅਵਤਾਰ ਸਿੰਘ ਨੇ ਦੱਸਿਆ ਕਿ ਦੂਜੀ ਧਿਰ ਦੇ ਨੌਜਵਾਨ ਨੇ ਬਾਹਰਲੇ ਪਿੰਡ ਤੋਂ ਹੋਰ ਨੌਜਵਾਨ ਬੁਲਾ ਕੇ ਡਾਂਗਾਂ ਤੇ ਹਥਿਆਰਾਂ ਨਾਲ ਹਮਲਾ ਕਰਵਾਇਆ। ਇਸ ਦੌਰਾਨ ਉਹ ਗੁਰਅਵਤਾਰ ਸਿੰਘ ਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਜਖ਼ਮੀ ਸ਼ਹਿਰ ਵਿੱਚ ਨੇੜੇ ਦੇ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਪਾਣੀ ਲਾਗਉਣ ਨੂੰ ਲੈ ਕੇ ਝਗੜਾ ਹੋਇਆ ਹੈ ਜਿਸ ਵਿਚ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਜਾਂਚ ਅਧੀਨ ਹੈ।
ਇਹ ਵੀ ਪੜ੍ਹੋ: ਆਪਣੀ ਗ੍ਰਿਫ਼ਤਾਰੀ ਕਰਾਉਣ ਲਈ ਬੈਂਸ ਪਹੁੰਚੇ ਬਟਾਲਾ !
ਆਏ ਦਿਨ ਪਿੰਡਾਂ ਵਿੱਚ ਖੇਤਾਂ ਨੂੰ ਪਾਣੀ ਲਗਾਉਣ ਨੂੰ ਲੈ ਕੇ ਝਗੜਿਆਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਉੱਤੇ ਜ਼ਰੂਰਤ ਹੈ ਕਿ ਇਲਾਕੇ ਅਧੀਨ ਆਉਂਦੇ ਪੁਲਿਸ ਅਧਿਕਾਰੀਆਂ ਨੂੰ ਨੱਥ ਪਾਉਣ ਦੀ ਤੇ ਜੋ ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ ਵੀ ਸਾਹਮਣੇ ਆਉਂਦਾ ਹੈ, ਉਸ ਦੀ ਜਾਂਚ ਕਰਨ ਦੀ, ਤਾਂ ਕਿ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋਵੇ।