ETV Bharat / state

ਢਾਬਾ ਮਾਲਕਾਂ ਨਾਲ ਕੁੱਟਮਾਰ, ਵੇਖੋ ਲੜਾਈ ਦੀ ਸੀਸੀਟੀਵੀ ਫੁਟੇਜ

author img

By

Published : Mar 15, 2020, 5:51 PM IST

ਅੰਮ੍ਰਿਤਸਰ ਦੇ ਇੱਕ ਢਾਬੇ 'ਤੇ ਹਾਈ ਵੋਲਟੇਜ ਡਰਾਮਾ ਹੋਇਆ। ਪਹਿਲਾਂ ਕੁੱਝ ਔਰਤਾਂ ਨੇ ਢਾਬੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਨਾਲ ਬਹਿਸ ਕੀਤੀ ਤੇ ਬਾਅਦ 'ਚ ਉਨ੍ਹਾਂ ਨਾਲ ਆਏ ਕੁੱਝ ਵਿਅਕਤੀਆਂ ਨੇ ਉਸ ਮੁਲਾਜ਼ਮ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਉਨ੍ਹਾਂ ਢਾਬਾ ਮਾਲਕਾਂ ਨੂੰ ਵੀ ਨਹੀਂ ਬਖ਼ਸ਼ਿਆਂ ਤੇ ਉਨ੍ਹਾਂ ਨੂੰ ਵੀ ਕੁੱਟਿਆ।

dhaba
dhaba

ਅੰਮ੍ਰਿਤਸਰ: ਆਈਐਨਏ ਕਾਲੋਨੀ ਦੇ ਇੱਕ ਢਾਬੇ 'ਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਇਹ ਡਰਾਮਾ ਉਥੇ ਆਈਆਂ ਔਰਤਾਂ ਵੱਲੋਂ ਕੀਤਾ ਗਿਆ। ਉਨ੍ਹਾਂ ਢਾਬੇ 'ਤੇ ਖਾਣਾ ਖਾਧਾ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਢਾਬੇ ਦੇ ਕਾਮਿਆਂ ਨਾਲ ਬਹਿਸ ਹੋ ਗਈ।

ਵੀਡੀਓ

ਔਰਤਾਂ ਨੇ ਆਪਣੇ ਨਾਲ ਆਏ ਬੰਦਿਆਂ ਨੂੰ ਉੱਥੇ ਬੁਲਾ ਲਿਆ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਸ਼ਰਾਬੀ ਵਿਅਕਤੀਆਂ ਨੇ ਢਾਬੇ ਦੀ ਮਾਲਕਨ ਤੇ ਉਸ ਦੇ ਬੇਟੇ ਨਾਲ ਕੁੱਟਮਾਰ ਕੀਤੀ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਢਾਬੇ ਦੇ ਮਾਲਿਕ ਦੇ ਬੇਟੇ ਅਭਿਸ਼ੇਕ ਨੇ ਦੱਸਿਆ, "ਕੁੱਝ ਔਰਤਾਂ ਦੀ ਢਾਬੇ ਦੇ ਕਾਮਿਆਂ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਉਥੇ ਆਪਣੇ ਸਾਥੀ ਵੀ ਸੱਦ ਲਏ। ਉਨ੍ਹਾਂ ਢਾਬੇ 'ਤੇ ਲਗੇ ਮੁਲਾਜਮ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਉਨ੍ਹਾਂ ਰੋਕਣ ਲੱਗੇ ਤੇ ਉਹ ਸਾਡੇ ਨਾਲ ਲੜਨ ਲੱਗ ਪਏ। ਫਿਰ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ।"

ETV Bharat Logo

Copyright © 2024 Ushodaya Enterprises Pvt. Ltd., All Rights Reserved.