ਚੰਡੀਗੜ੍ਹ: ਅੱਜ ਦੇ ਦੌਰ ਵਿੱਚ ਪੰਜਾਬੀ ਇੰਡਸਟਰੀ ਕਿਸੇ ਵੀ ਮਾਮਲੇ ਵਿੱਚ ਪਿੱਛੇ ਨਹੀਂ ਹੈ। ਅੱਜ ਪੰਜਾਬ ਦੇ ਦੇਸੀ ਕਲਾਕਾਰ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਆਪਣੀਆਂ ਦੇਸੀ ਬੀਟਾਂ 'ਤੇ ਸਭ ਨੂੰ ਨੱਚਾਉਂਦੇ ਨਜ਼ਰੀ ਪੈ ਰਹੇ ਹਨ। ਪੰਜਾਬ ਤੋਂ ਉੱਭਰ ਕੇ ਬਾਲੀਵੁੱਡ 'ਚ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੇ ਪੰਜਾਬੀ ਗਾਇਕ ਹੁਣ ਦੁਨੀਆਂ 'ਤੇ ਹਾਵੀ ਹੋ ਰਹੇ ਹਨ। ਹੁਣ ਅਜਿਹੀ ਹੀ ਇੱਕ ਅਸੀਂ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਬਿਹਤਰੀਨ ਪੰਜਾਬੀ ਗਾਇਕਾਂ ਬਾਰੇ, ਜਿਨ੍ਹਾਂ ਨੇ ਪੰਜਾਬੀ ਗਾਣਿਆਂ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਹੈ।
ਗੁਰਦਾਸ ਮਾਨ
ਇਸ ਲਿਸਟ ਵਿੱਚ ਅਸੀਂ ਪਹਿਲੇ ਨੰਬਰ ਉਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਰੱਖਿਆ ਹੈ। 300 ਤੋਂ ਵੱਧ ਗਾਣੇ ਗਾ ਚੁੱਕੇ ਇਹ ਪੰਜਾਬੀ ਸੰਗੀਤ ਜਗਤ ਦੇ ਅਜਿਹੇ ਸਿਤਾਰੇ ਹਨ, ਜਿੰਨ੍ਹਾਂ ਨੇ ਆਪਣੇ ਗੀਤਾਂ ਉਤੇ ਪੂਰੀ ਦੁਨੀਆਂ ਨੂੰ ਨੱਚਾਇਆ ਹੈ। ਗਾਇਕ ਦੇ ਗੀਤਾਂ ਵਿੱਚ ਵਰਤੇ ਗਏ ਸ਼ਬਦ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਹਨ।
ਦਿਲਜੀਤ ਦੁਸਾਂਝ
ਇਸ ਲਿਸਟ ਵਿੱਚ ਦੂਜੇ ਨੰਬਰ ਉਤੇ ਪੰਜਾਬੀ ਸੰਗੀਤ ਜਗਤ ਦੇ ਸ਼ਾਨਦਾਰ ਗਾਇਕ ਦਿਲਜੀਤ ਦੁਸਾਂਝ ਹਨ, ਗਾਇਕ ਇਸ ਸਮੇਂ ਆਪਣੇ ਇੰਡੀਆ ਟੂਰ ਕਾਰਨ ਛਾਏ ਹੋਏ ਹਨ। ਦਿਲਜੀਤ ਦੁਸਾਂਝ ਪੰਜਾਬੀ ਸੰਗੀਤ ਜਗਤ ਦੇ ਅਜਿਹੇ ਗਾਇਕ ਹਨ, ਜਿੰਨ੍ਹਾਂ ਦੇ ਗੀਤਾਂ ਦਾ ਉਹ ਲੋਕ ਵੀ ਆਨੰਦ ਲੈਂਦੇ ਹਨ, ਜਿੰਨ੍ਹਾਂ ਨੂੰ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਵੀ ਨਹੀਂ ਹੈ।
ਯੋ ਯੋ ਹਨੀ ਸਿੰਘ
'ਬ੍ਰਾਊਨ ਰੰਗ' ਅਤੇ 'ਅੰਗਰੇਜ਼ੀ ਬੀਟ' ਵਰਗੇ ਸਦਾ ਬਹਾਰ ਗੀਤ ਦੇਣ ਵਾਲੇ ਯੋ ਯੋ ਹਨੀ ਸਿੰਘ ਨੂੰ ਇਸ ਲਿਸਟ ਵਿੱਚ ਰੱਖਿਆ ਨਾ ਜਾਵੇ ਇਹ ਕਿਵੇਂ ਹੋ ਸਕਦਾ ਹੈ। ਯੋ ਯੋ ਹਨੀ ਸਿੰਘ ਇਸ ਸਮੇਂ ਪੰਜਾਬੀ ਹੀ ਨਹੀਂ ਬਲਕਿ ਪੂਰੀ ਦੁਨੀਆਂ ਦਾ ਵੱਡਾ ਨਾਂਅ ਬਣ ਚੁੱਕਿਆ ਹੈ। ਗਾਇਕ ਦੇ ਗੀਤਾਂ ਦਾ ਆਨੰਦ ਦੁਨੀਆਂ ਦੇ ਹਰ ਕੋਨੇ ਵਿੱਚ ਬੈਠਾ ਬੰਦਾ ਮਾਣਦਾ ਹੈ।
ਏਪੀ ਢਿੱਲੋਂ
'ਬ੍ਰਾਊਨ ਮੁੰਡੇ', 'ਵਿਦ ਯੂ' ਅਤੇ 'ਸਮਰ ਹਾਈ' ਵਰਗੇ ਗੀਤਾਂ ਨਾਲ ਸਭ ਨੂੰ ਆਪਣੇ ਵੱਲ ਖਿੱਚਣ ਵਾਲਾ ਗਾਇਕ ਏਪੀ ਢਿੱਲੋਂ ਵੀ ਹੁਣ ਗਲੋਬਲ ਸਟਾਰ ਬਣ ਚੁੱਕਾ ਹੈ। ਏਪੀ ਢਿੱਲੋਂ ਦੀ ਪੰਜਾਬੀ ਸੰਗੀਤ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ।
ਕਰਨ ਔਜਲਾ
ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ, ਹਾਲ ਹੀ ਵਿੱਚ ਗਾਇਕ ਨੇ ਆਪਣੇ ਗੀਤ 'ਤੌਬਾ ਤੌਬਾ' ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕਰਨ ਔਜਲਾ ਵੀ ਹੁਣ ਗਲੋਬਲ ਸਟਾਰ ਹੈ। ਗਾਇਕ ਨੇ ਆਪਣੇ ਗਾਣਿਆਂ ਨਾਲ ਪੰਜਾਬੀ ਭਾਸ਼ਾ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: