ETV Bharat / bharat

ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸਲਾਮ, ਜਾਣੋ ਜਨਮ ਤੋਂ ਲੈਕੇ ਸ਼ਹਾਦਤ ਤੱਕ ਦੀਆਂ ਕੁਝ ਖ਼ਾਸ ਗੱਲਾਂ - KARTAR SINGH SARABHA MARTYRDOM DAY

ਭਾਰਤੀ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਨੇ ਆਜ਼ਾਦੀ ਦੀ ਲੜਾਈ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਤੇ ਛੋਟੀ ਉਮਰੇ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਏ।

Information about the birth, history and sacrifice of Kartar Singh Sarabha
ਕਰਤਾਰ ਸਿੰਘ ਸਰਾਭਾ ਦੇ ਸ਼ਹਾਦਤ ਨੂੰ ਸਲਾਮ, ਜਾਣੋ ਜਨਮ ਤੋਂ ਲੈਕੇ ਸ਼ਹਾਦਤ ਤੱਕ ਦੀਆਂ ਕੁਝ ਖ਼ਾਸ ਗੱਲਾਂ (ਈਟੀਵੀ ਭਾਰਤ)
author img

By ETV Bharat Punjabi Team

Published : Nov 16, 2024, 1:51 PM IST

Updated : Nov 16, 2024, 2:03 PM IST

ਚੰਡੀਗੜ੍ਹ: ਦੇਸ਼ ਦੀ ਆਜ਼ਾਦੀ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਅਤੇ ਆਪਣੀਆਂ ਜਾਨਾਂ ਦੀ ਕੁਰਬਾਣੀ ਦਿੱਤੀ। ਇਹਨਾਂ ਆਜ਼ਾਦੀ ਘੁਲਾਟੀਆਂ ਵਿੱਚ ਇੱਕ ਨਾਮ ਹੈ ਕਰਤਾਰ ਸਿੰਘ ਸਰਾਭਾ ਦਾ, ਜਿੰਨਾ ਨੇ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾਇਆ। ਅੱਜ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ। ਦੇਸ਼ ਦੀ ਅਜ਼ਾਦੀ 'ਚ ਵੱਡਾ ਯੋਗਦਾਨ ਦੇਣ ਵਾਲੇ ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ 1915 ਨੁੰ ਰੰਗੂਨ, ਬਰਮਾ (ਹੁਣ ਮਿਆਂਮਾਰ) 'ਚ ਸ਼ਹੀਦੀ ਦੇ ਦਿੱਤੀ। ਸ਼ਹੀਦਾਂ ਵਿੱਚ ਕਰਤਾਰ ਸਿੰਘ ਸਰਾਭਾ ਪੰਜਾਬ ਦਾ ਅਜਿਹਾ ਸ਼ੇਰ ਸੀ ਜਿਸ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਕੌਰ ਅਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਕਰਤਾਰ ਸਿੰਘ ਦੇ ਬਚਪਣ ਵਿੱਚ ਹੀ ਮਾਤਾ ਪਿਤਾ ਦੇ ਅਕਾਲ ਚਲਾਣਾ ਕਰਨ ਮਗਰੋਂ ਉਨ੍ਹਾਂ ਦਾ ਅਤੇ ਉਹਨਾਂ ਦੀ ਛੋਟੀ ਭੈਣ ਧੰਨਾ ਕੌਰ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ।

ਗਦਰੀ ਬਾਬਿਆਂ ਨਾਲ ਮੇਲ

ਜਿਸ ਵੇਲੇ ਦੇਸ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਵੱਡੇ ਕ੍ਰਾਂਤੀਕਾਰੀ ਅੰਗਰੇਜਾਂ ਦੀ ਹਕੂਮਤ ਨਾਲ ਲੜ ਰਹੇ ਸਨ, ਉਸ ਵੇਲੇ ਕਰਤਾਰ ਸਿੰਘ ਸਰਾਭਾ ਨੂੰ 10ਵੀਂ ਜਮਾਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਲਈ 15 ਸਾਲ ਦੀ ਉਮਰ ਵਿਚ ਅਮਰੀਕਾ ਭੇਜ ਦਿੱਤਾ। ਇਸ ਦੌਰਾਨ ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਨਾਲ ਅੰਗਰੇਜ਼ਾਂ ਵੱਲੋਂ ਕੀਤੇ ਜਾ ਰਹੇ ਦੁਰਵਿਵਹਾਰ ਨੂੰ ਦੇਖਿਆ ਅਤੇ ਉਹਨਾਂ ਦਾ ਖ਼ੂਨ ਖ਼ੋਲਣ ਲੱਗਿਆ ਅਤੇ 15 ਜੁਲਾਈ 1913 ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤੋਖ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਾਦਰ ਵਰਗੇ ਮਹਾਨ ਸੁਤੰਤਰਤਾ ਸੈਨਾਨੀਆਂ ਦੁਆਰਾ ਬਣਾਈ ਗਈ ਗਦਰ ਲਹਿਰ ਪਾਰਟੀ 'ਚ ਸ਼ਾਮਲ ਹੋ ਗਏ। ਉਹ ਸੋਹਣ ਸਿੰਘ ਭਕਨਾ ਤੋਂ ਬਹੁਤ ਪ੍ਰੇਰਿਤ ਸਨ ।

ਜੀਵਨ ਅਤੇ ਸੰਘਰਸ਼

  • ਸਰਾਭਾ ਦਾ ਜਨਮ ਇੱਕ ਸਿੱਖ ਪਰਿਵਾਰ ਵਿੱਚ ਹੋਇਆ।
  • ਉਹਨਾਂ ਨੇ ਗਦਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਪਣੀ ਪੜ੍ਹਾਈ ਛੱਡ ਕੇ ਹਥਿਆਰਬੰਦ ਸੰਘਰਸ਼ ਵਿੱਚ ਹਿੱਸਾ ਲਿਆ।
  • ਉਹਨਾਂ ਨੂੰ ਬ੍ਰਿਟਿਸ਼ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਵਿਰਾਸਤ

  • ਕਰਤਾਰ ਸਿੰਘ ਸਰਾਭਾਂ ਨੇ ਭਾਰਤੀ ਆਜ਼ਾਦੀ ਘੁਲਾਟੀਆਂ ਨੂੰ ਪ੍ਰੇਰਿਤ ਕੀਤਾ।
  • ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹੀਦ ਅਤੇ ਨਾਇਕ।
  • ਸਮਾਰਕਾਂ, ਅਜਾਇਬ ਘਰਾਂ, ਸੰਸਥਾਵਾਂ ਦੁਆਰਾ ਯਾਦ ਕੀਤਾ ਜਾਂਦਾ ਹੈ।
  • ਹਿੰਮਤ, ਕੁਰਬਾਨੀ ਅਤੇ ਦੇਸ਼ ਭਗਤੀ ਦਾ ਪ੍ਰਤੀਕ।

ਸ਼ਰਧਾਂਜਲੀ

  • ਲੁਧਿਆਣਾ 'ਚ ਕਰਤਾਰ ਸਿੰਘ ਸਰਾਭਾ ਯਾਦਗਾਰੀ ਅਜਾਇਬ ਘਰ।
  • ਸਰਾਭਾ ਪਿੰਡ ਦਾ ਨਾਮ ਬਦਲਿਆ।
  • ਉਹਨਾਂ ਦੇ ਨਾਮ 'ਤੇ ਸਕੂਲ, ਕਾਲਜ, ਸੰਸਥਾਵਾਂ ਬਣੀਆਂ।
  • ਭਾਰਤੀ ਡਾਕ ਟਿਕਟਾਂ ਅਤੇ ਮੁਦਰਾ 'ਤੇ ਪ੍ਰਦਰਸ਼ਿਤ।

ਕਿਤਾਬਾਂ ਅਤੇ ਫਿਲਮਾਂ

  • ਡਾ: ਗੰਡਾ ਸਿੰਘ ਦੁਆਰਾ "ਕਰਤਾਰ ਸਿੰਘ ਸਰਾਭਾ"
  • ਸ਼ਹੀਦ ਕਰਤਾਰ ਸਿੰਘ ਸਰਾਭਾ (ਪੰਜਾਬੀ ਫਿਲਮ, 1974)
  • ਹਰੀਸ਼ ਪੁਰੀ ਦੁਆਰਾ "ਕਰਤਾਰ ਸਿੰਘ ਸਰਾਭਾ: ਇੱਕ ਜੀਵਨੀ"

ਚੰਗੇ ਲਿਖਾਰੀ ਸਨ ਕਰਤਾਰ ਸਿੰਘ ਸਰਾਭਾ

ਜ਼ਿਕਰਯੋਗ ਹੈ ਕਿ ਕਰਤਾਰ ਸਿੰਘ ਹਥਿਆਰਾਂ ਨੂੰ ਬੇਹੱਦ ਪਸੰਦ ਕਰਦੇ ਸਨ। ਉਹਨਾਂ ਨੇ ਖ਼ਾਸ ਤੌਰ 'ਤੇ ਅਮਰੀਕਾ ਦੇ ਮੂਲ ਨਿਵਾਸੀਆਂ ਤੋਂ ਬੰਦੂਕਾਂ ਅਤੇ ਵਿਸਫੋਟਕਾਂ ਦੀ ਵਰਤੋਂ ਕਰਨਾ ਅਤੇ ਹਵਾਈ ਜਹਾਜ਼ ਉਡਾਉਣੇ ਸਿੱਖੇ। ਇਸ ਦੌਰਾਨ ਗ਼ਦਰ ਪਾਰਟੀ ਨੇ 1 ਨਵੰਬਰ 1913 ਨੂੰ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ 'ਗਦਰ' ਨਾਮ ਦਾ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਕਰਤਾਰ ਸਿੰਘ ਸਰਾਭਾ ਨੇ ਅਖਬਾਰ ਦੇ ਗੁਰਮੁਖੀ ਐਡੀਸ਼ਨ ਦੇ ਪ੍ਰਕਾਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਲਈ ਕਈ ਲੇਖ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਲਿਖੀਆਂ। ਅਖਬਾਰ ਦਾ ਉਦੇਸ਼ ਬ੍ਰਿਟਿਸ਼ ਸਰਕਾਰ ਦੇ ਖਿਲਾਫ ਦੁਨੀਆ ਭਰ ਵਿੱਚ ਵੱਸਦੇ ਭਾਰਤੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਸੀ। ਜਿਸ ਵਿੱਚ ਉਹ ਬਹੁਤ ਹੱਦ ਤੱਕ ਕਾਮਯਾਬ ਵੀ ਹੋਏ।

ਛੋਟੀ ਉਮਰੇ ਪਾਈ ਸ਼ਹੀਦੀ

ਕਰਤਾਰ ਸਿੰਘ ਸਰਾਭਾ ਦਾ ਬਹੁਤ ਛੋਟੀ ਉਮਰ ਵਿੱਚ ਹੀ ਦੁਖਦਾਈ ਅੰਤ ਹੋਇਆ। ਗ਼ਦਰ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਉਸ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਲਈ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਸਰਾਭਾ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਕਰਤਾਰ ਸਿੰਘ ਸਰਾਭਾ ਨੇ 16 ਨਵੰਬਰ 1915 ਨੂੰ 6 ਹੋਰ ਸਾਥੀਆਂ, ਬਖਸ਼ੀਸ਼ ਸਿੰਘ, ਸੁਰੇਸ਼ ਸਿੰਘ, ਸੁਰਾਂ, ਹਰਨਾਮ ਸਿੰਘ, ਜਗਤ ਸਿੰਘ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਸਮੇਤ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਲਾਹੌਰ ਸੈਂਟਰਲ ਜੇਲ੍ਹ ਵਿਚ ਕੈਦ ਦੌਰਾਨ ਉਨ੍ਹਾਂ ਦਾ ਭਾਰ 14 ਕਿੱਲੋ ਵਧ ਗਿਆ ਸੀ, ਜੋ ਫਾਂਸੀ ਪ੍ਰਤੀ ਉਨ੍ਹਾਂ ਦੀ ਨਿਡਰਤਾ ਨੂੰ ਦਰਸਾਉਂਦਾ ਹੈ। ਉਹ ਸ਼ਹੀਦ ਭਗਤ ਸਿੰਘ ਦਾ ਵੀ ਆਦਰਸ਼ ਸੀ। ਭਗਤ ਸਿੰਘ ਹਮੇਸ਼ਾ ਉਨ੍ਹਾਂ ਦੀ ਤਸਵੀਰ ਆਪਣੇ ਕੋਲ ਰੱਖਦੇ ਸਨ।

Last Updated : Nov 16, 2024, 2:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.