ETV Bharat / state

ਮਨੀਸ਼ ਤਿਵਾੜੀ ਦੇ ਟਵੀਟ ਦੇ ਸਵਾਲ ਦਾ ਜਵਾਬ ਦੇਣ ਤੋਂ ਭੱਜੇ ਪੰਜਾਬ ਦੇ ਡਿਪਟੀ ਸੀਐੱਮ - Deputy CM

ਅੰਮ੍ਰਿਤਸਰ ਚਰਚ ਵਿੱਚ ਨਤਮਸਤਕ ਹੋਣ ਪਹੁੰਚੇ ਡਿਪਟੀ ਸੀਐੱਮ ਓਪੀ ਸੋਨੀ (Deputy Chief Minister Om Prakash Soni) ਨੇ ਕਿਹਾ ਕਿ ਉਨ੍ਹਾਂ ਨੇ ਚਰਚ ਵਿੱਚ ਪਹੁੰਚ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਰਮਾ ਪ੍ਰਭਾਵਿਤ ਕਿਸਾਨਾਂ ਅਤੇ ਪਿਛਲੇ ਦਿਨੀਂ ਮੀਂਹ ਕਾਰਨ ਜਿੰਨ੍ਹਾਂ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ। ਇਸ ਮੌੌਕੇ ਉਨ੍ਹਾਂ ਨੂੰ ਮੀਡੀਆ ਦੇ ਵੱਲੋਂ ਮਨੀਸ਼ ਤਿਵਾੜੀ (Manish Tewari) ਦੇ ਟਵੀਟ ਨੂੰ ਲੈਕੇ ਵੀ ਸਵਾਲ ਕੀਤਾ ਗਿਆ ਸੀ ਜਿਸ ਦਾ ਜਵਾਬ ਦੇਣ ਦੀ ਬਜਾਇ ਡਿਪਟੀ ਸੀਐਮ ਉੱਥੋਂ ਚੱਲਦੇ ਬਣੇ।

ਮਨੀਸ਼ ਤਿਵਾੜੀ ਦੇ ਟਵੀਟ ਦੇ ਸਵਾਲ ਦਾ ਜਵਾਬ ਦੇਣ ਤੋਂ ਭੱਜੇ ਪੰਜਾਬ ਦੇ ਡਿਪਟੀ ਸੀਐੱਮ
author img

By

Published : Oct 24, 2021, 3:46 PM IST

ਅੰਮ੍ਰਿਤਸਰ: ਪੰਜਾਬ ਦੇ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Deputy Chief Minister Om Prakash Soni) ਅੰਮ੍ਰਿਤਸਰ ਵਿਚਸੇਂਟ ਪੌਲ ਚਰਚ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਚਰਚ ਨੂੰ ਕਰੀਬ ਢਾਈ ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਉਹ ਬਤੌਰ ਉਪ ਮੁੱਖ ਮੰਤਰੀ ਬਣਨ ਤੋਂ ਬਾਅਦ ਅਸ਼ੀਰਵਾਦ ਲੈਣ ਲਈ ਇੱਥੇ ਜ਼ਰੂਰ ਪਹੁੰਚਣਾ ਚਾਹੁੰਦੇ ਸੀ ਤੇ ਅੱਜ ਉਨ੍ਹਾਂ ਨੂੰ ਮੌਕਾ ਮਿਲਿਆ ਇੱਥੇ ਆ ਕੇ ਨਤਮਸਤਕ ਹੋਏ ਹਨ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਵੀ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਢਾਈ ਲੱਖ ਰੁਪਏ ਦਾ ਚੈੱਕ ਵੀ ਇਸ ਚਰਚ ਨੂੰ ਦਿੱਤਾ ਗਿਆ ਹੈ।

ਮਨੀਸ਼ ਤਿਵਾੜੀ ਦੇ ਟਵੀਟ ਦੇ ਸਵਾਲ ਦਾ ਜਵਾਬ ਦੇਣ ਤੋਂ ਭੱਜੇ ਪੰਜਾਬ ਦੇ ਡਿਪਟੀ ਸੀਐੱਮ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਬੇਮੌਸਮੇ ਮੀਂਹ ਨਾਲ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਜ਼ਰੂਰ ਦੇਵੇਗੀ।

ਪੰਜਾਬ ਦੇ ਵਿੱਚ ਵਧ ਰਹੇ ਡੇਂਗੂ ਦੇ ਕੇਸਾਂ ਨੂੰ ਲੈਕੇ ਉਨ੍ਹਾਂ ਕਿਹਾ ਕਿ ਸਰਕਾਰ ਡੇਂਗੂ ਨੂੰ ਰੋਕਣ ਵਿੱਚ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪੱਧਰ ਉੱਪਰ ਉਪਰਾਲੇ ਕਰ ਰਹੀ ਹੈ। ਇਸ ਤੋਂ ਬਾਅਦ ਪੱਤਰਕਾਰਾਂ ਵੱਲੋਂ ਮਨੀਸ਼ ਤਿਵਾੜੀ (Manish Tewari) ਵੱਲੋਂ ਕੀਤੇ ਟਵੀਟ ‘ਤੇ ਜਦੋਂ ਸਵਾਲ ਪੁੱਛਣਾ ਚਾਹਿਆ ਤਾਂ ਓਮ ਪ੍ਰਕਾਸ਼ ਸੋਨੀ ਇਹ ਕਹਿ ਕੇ ਆਪਣਾ ਪੱਲਾ ਝਾੜ ਗਏ ਕਿ ਉਨ੍ਹਾਂ ਨੇ ਅੱਗੇ ਅਜੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ‘ਤੇ ਜਾਣਾ ਹੈ ਤੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਉੱਥੋਂ ਚਲਦੇ ਬਣੇ।

ਇਹ ਵੀ ਪੜ੍ਹੋ:ਮਨੀਸ਼ ਤਿਵਾੜੀ ਨੇ ਹਰੀਸ਼ ਰਾਵਤ 'ਤੇ ਚੁੱਕੇ ਸਵਾਲ, ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.