ETV Bharat / state

ਡੀਸੀ ਅੰਮ੍ਰਿਤਸਰ ਨੇ ਟੋਲ ਪਲਾਜ਼ਾ ‘ਤੇ ਕੀਤੀ ਚੈਕਿੰਗ, ਕਈ ਖਾਮੀਆਂ ਆਈਆਂ ਸਾਹਮਣੇ - ਡਿਪਟੀ ਕਮਿਸ਼ਨਰ ਅੰਮ੍ਰਿਤਸਰ

ਟੋਲ ਪਲਾਜ਼ਾ ਢਿੱਲਵਾਂ ਅਤੇ ਨਿਜਰਪੁਰਾ (Toll plaza Dhilawan and Nijarpura) ਦਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ (Deputy Commissioner Amritsar) ਹਰਪ੍ਰੀਤ ਸਿੰਘ ਸੂਦਨ ਅਤੇ ਐੱਨ.ਐੱਚ.ਏ. ਆਈ ਪ੍ਰੋਜੈਕਟ ਡਾਇਰੈਕਟਰ (NHAI Project Director) ਸੁਨੀਲ ਯਾਦਵ ਵੱਲੋਂ ਜੁਆਇੰਟ ਦੌਰਾ ਕੀਤਾ ਗਿਆ ਹੈ। ਜਾਣੋ ਕੀ ਦਿੱਤੇ ਆਦੇਸ਼...

ਡੀਸੀ ਅੰਮ੍ਰਿਤਸਰ ਨੇ ਟੋਲ ਪਲਾਜ਼ਾ ਤੇ ਕੀਤੀ ਚੈਕਿੰਗ, ਕਈ ਖਾਮੀਆਂ ਆਈਆਂ ਸਾਹਮਣੇ

author img

By

Published : Aug 3, 2022, 12:25 PM IST

ਅੰਮ੍ਰਿਤਸਰ: ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ (Jalandhar-Amritsar main road) ‘ਤੇ ਬਣੇ ਟੋਲ ਪਲਾਜ਼ਾ ਢਿੱਲਵਾਂ ਅਤੇ ਨਿਜਰਪੁਰਾ (Toll plaza Dhilawan and Nijarpura) ਦਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ (Deputy Commissioner Amritsar) ਹਰਪ੍ਰੀਤ ਸਿੰਘ ਸੂਦਨ ਅਤੇ ਐੱਨ.ਐੱਚ.ਏ. ਆਈ ਪ੍ਰੋਜੈਕਟ ਡਾਇਰੈਕਟਰ (NHAI Project Director) ਸੁਨੀਲ ਯਾਦਵ ਵੱਲੋਂ ਜੁਆਇੰਟ ਦੌਰਾ ਕੀਤਾ ਗਿਆ ਹੈ। ਇਸ ਮੌਕੇ ਚੈਕਿੰਗ ਦੌਰਾਨ ਟੋਲ ਪਲਾਜ਼ਾ ‘ਤੇ ਮੌਜੂਦ ਐਂਬੂਲੈਂਸ, ਲਾਈਟਾ, ਸਾਈਨ ਬੋਰਡ, ਕਰੇਨ, ਫਾਸਟੈਗ ਪ੍ਰਣਾਲੀ ਅਤੇ ਲੋਕਾਂ ਨਾਲ ਜੁੜੀਆਂ ਹੋਰ ਵੱਖ-ਵੱਖ ਸਹੂਲਤਾਂ ਸਬੰਧੀ ਜਾਂਚ ਕੀਤੀ ਗਈ। ਇਸ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਦੇਖਦੇ ਹੋਏ ਡੀ.ਸੀ. ਅੰਮ੍ਰਿਤਸਰ ਵੱਲੋਂ ਤੁਰੰਤ ਕਮੀਆਂ ਨੂੰ ਦੂਰ ਕਰਨ ਅਤੇ ਇਸ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਨਿਯਮਾਂ ਅਨੁਸਾਰ ਜੁਰਮਾਨਾ ਕਰਨ ਦੀ ਹਿਦਾਇਤ ਕੀਤੀ ਗਈ ਹੈ।

ਗੱਲਬਾਤ ਦੌਰਾਨ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਐੱਨ.ਐੱਚ.ਏ.ਆਈ. ਪ੍ਰੋਜੈਕਟ ਡਾਇਰੈਕਟਰ ਨਾਲ ਸਾਂਝੇ ਤੌਰ ‘ਤੇ ਨੈਸ਼ਨਲ ਹਾਈਵੇ ਦੇ ਢਾਂਚੇ ਦੀ ਚੈਕਿੰਗ ਕਰਨ ਪੁੱਜੇ ਹਨ। ਇਸ ਬਾਰੇ ਉਨ੍ਹਾਂ ਨੂੰ ਲਗਾਤਾਰ ਜੋ ਸ਼ਿਕਾਇਤਾਂ ਮਿਲ ਰਹੀਆਂ ਸਨ, ਕਿ ਉਸ ‘ਚ ਸਰਵਿਸ ਰੋਡ ਸਹੀ ਢੰਗ ਨਾਲ ਨਾ ਬਣੀ ਹੋਣ ਕਾਰਨ ਟ੍ਰੈਫ਼ਿਕ ਦੀ ਸਮੱਸਿਆ ਦੇ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਡੀਸੀ ਅੰਮ੍ਰਿਤਸਰ ਨੇ ਟੋਲ ਪਲਾਜ਼ਾ ਤੇ ਕੀਤੀ ਚੈਕਿੰਗ, ਕਈ ਖਾਮੀਆਂ ਆਈਆਂ ਸਾਹਮਣੇ

ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ‘ਤੇ ਜੋ ਪ੍ਰਾਜੈਕਟ ਚੱਲ ਰਹੇ ਹਨ। ਉਨ੍ਹਾਂ ਵਿੱਚ ਵੀ ਦੇਰੀ ਹੋ ਰਹੀ ਹੈ, ਜੋ ਪ੍ਰਜੈਕਟ ਡਾਇਰੈਕਟਰ ਦਿਖਾਉਣਾ ਚਾਹੁੰਦੇ ਸਨ ਅਤੇ ਇਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸਮਝਣ ਤੇ ਇਹਨਾ ਦੇ ਠੇਕੇਦਾਰਾਂ ਵੱਲੋਂ ਕਾਰਗੁਜ਼ਾਰੀ ਵਿੱਚ ਕਥਿਤ ਕੋਤਾਹੀ ਦਾ ਨਿਰੀਖਣ ਕਰਨ ਲਈ ਆਏ ਹਨ। ਜਿਸ ਲਈ ਸਬੰਧੀ ਓਹਨਾ ਟੋਲ ਪਲਾਜ਼ਾ ਢਿੱਲਵਾਂ ਅਤੇ ਨਿਜਰਪੁਰਾ ‘ਤੇ ਜੋ ਐਂਬੂਲੈਂਸ, ਕਰੇਨ ਅਤੇ ਹੋਰ ਮੋਬਾਇਲ ਵਹੀਕਲ ਹਨ। ਉਨ੍ਹਾਂ ਦੀ ਜਾਂਚ ਦੌਰਾਨ ਸਾਹਮਣੇ ਪਈਆਂ ਕਮੀਆਂ ਨੂੰ ਪ੍ਰੋਜੈਕਟ ਡਾਇਰੈਕਟਰ ਨੂੰ ਨੋਟ ਵੀ ਕਰਵਾਈਆਂ ਹਨ ਅਤੇ ਹਿਦਾਇਤ ਕੀਤੀ ਹੈ ਕਿ ਸਬੰਧਤ ਠੇਕੇਦਾਰਾਂ ਨੂੰ ਇਸ ਲਈ ਨਿਯਮਾਂ ਅਨੁਸਾਰ ਕਥਿਤ ਜੁਰਮਾਨਾ ਲਗਾਇਆ ਜਾਵੇ।

ਉਧਰ ਗੱਲਬਾਤ ਦੌਰਾਨ ਸੁਨੀਲ ਯਾਦਵ ਐੱਨ.ਐੱਚ.ਏ.ਆਈ. ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਜਲੰਧਰ ਤੱਕ 50 ਕਿਲੋਮੀਟਰ ਦਾ ਦਾਇਰਾ ਉਨ੍ਹਾਂ ਅਧੀਨ ਆਉਂਦਾ ਹੈ ਅਤੇ ਡੀ.ਸੀ. ਅੰਮ੍ਰਿਤਸਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਕਮੀਆਂ ਤੋ ਜਾਣੂ ਕਰਵਾਇਆ ਗਿਆ ਹੈ। ਜਿਸ ‘ਚ ਸਾਈਨ ਬੋਰਡ ਦਾ ਮਾਮਲਾ ਹੈ।

ਇਹ ਵੀ ਪੜ੍ਹੋ: ਪਸ਼ੂਆਂ ਚ ਵਧ ਰਿਹਾ ਲੰਪੀ ਸਕਿਨ ਬਿਮਾਰੀ ਦਾ ਕਹਿਰ, ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 75 ਦੇ ਕਰੀਬ ਗਊਆਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.