ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅੱਜ ਵੀਰਵਾਰ ਨੂੰ ਦਲ ਖ਼ਾਲਸਾ ਵੱਲੋਂ ਅਤੇ ਹੋਰ ਗਰਮ ਖਿਆਲੀ ਜਥੇਬੰਦੀਆਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿਚ ਕਿਹਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਲ ਖ਼ਾਲਸਾ ਵੱਲੋਂ 26 ਜਨਵਰੀ ਵਾਲੇ ਦਿਨ ਕਾਲੀਆਂ ਝੰਡੀਆਂ ਲੈ ਕੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
26 ਜਨਵਰੀ ਦੇ ਪ੍ਰੋਗਰਾਮਾਂ ਦਾ ਸਿੱਖ ਆਗੂਆਂ ਵੱਲੋਂ ਬਾਈਕਾਟ:- ਗਰਮ ਖਿਆਲੀ ਜਥੇਬੰਦੀਆਂ ਵੱਲੋਂ ਕਿਹਾ ਕਿ 25 ਜਨਵਰੀ ਨੂੰ ਅਸੀਂ ਅ੍ਰੰਮਿਤਸਰ ਦੀ ਧਰਤੀ ਉੱਤੇ ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠ ਰਿਫਰੈਂਡਮ ਇਕ ਮਾਰਚ ਕੱਢ ਰਹੇ ਹਾਂ। ਉਨ੍ਹਾਂ ਕਿਹਾ ਇਹ ਰੋਸ ਪ੍ਰਦਰਸ਼ਨ ਇਸ ਲਈ ਕਿ ਅਜੇ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਹਰ ਪਾਸੇ ਸਿੱਖਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਸਿੱਖਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਘੱਟ ਗਿਣਤੀ ਹਿੰਦੂਆਂ ਦੇ ਲਈ ਕਾਨੂੰਨ ਹੋਰ ਹੈ ਤੇ ਬਹੁ-ਗਿਣਤੀਆਂ ਲਈ ਕਾਨੂੰਨ ਹੋਰ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਵੱਲੋਂ ਗਲਤ ਰਵੱਈਆ ਅਪਣਾਇਆ ਜਾ ਰਿਹਾ ਹੈ। ਜਿਸ ਕਰਕੇ 26 ਜਨਵਰੀ ਦੇ ਪ੍ਰੋਗਰਾਮਾਂ ਦਾ ਸਿੱਖ ਆਗੂ ਬਾਈਕਾਟ ਕਰਦੇ ਹਨ। ਉਨ੍ਹਾਂ ਕਿਹਾ ਇਹ ਦਿਨ ਅਸੀਂ ਰੋਸ ਦਿਵਸ ਵਜੋਂ ਮਨਾਵਾਂਗੇ ਕਾਲੇ ਝੰਡੇ ਲੈ ਕੇ ਸੜਕਾਂ ਉੱਤੇ ਉਤਰਾਂਗੇ।
73 ਸਾਲਾਂ ਤੋਂ ਲਗਾਤਾਰ ਸਿੱਖਾਂ ਨੂੰ ਦਬਾਇਆ ਜਾ ਰਿਹਾ:- ਗਰਮ ਖਿਆਲੀ ਜਥੇਬੰਦੀਆਂ ਨੇ ਕਿਹਾ ਸਿੱਖਾਂ ਉੱਤੇ ਜ਼ੁਲਮ ਵਿਤਕਰੇ ਬੇਇਨਸਾਫ਼ੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰ ਦੇ ਵਿਰੋਧ ਵਿੱਚ ਜਾਂ ਸੰਵਿਧਾਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਾਂਗੇ। ਕਿਉਂਕਿ ਸੰਵਿਧਾਨ ਦੀ ਆੜ ਹੇਠ ਲਗਾਤਾਰ ਪਿਛਲੇ 73 ਸਾਲਾਂ ਤੋਂ ਲਗਾਤਾਰ ਸਿੱਖਾਂ ਨੂੰ ਦਬਾਇਆ ਜਾ ਰਿਹਾ ਹੈ। ਘੱਟ ਗਿਣਤੀਆਂ ਲਈ ਧੱਕੇਸ਼ਾਹੀ ਕਰਨ ਲਈ ਇਹ ਸਰਕਾਰਾਂ ਆਰੋਪੀ ਹਨ। ਪਿਛਲੇ 73 ਵਰ੍ਹਿਆ ਦੇ ਵਿੱਚ ਸੰਵਿਧਾਨਕ ਵਧੀਕੀਆਂ ਗੁਲਾਮੀ ਸਹਿੰਦੇ ਪੰਜਾਬ ਦੇ ਲੋਕਾਂ ਨੇ ਗੁਜ਼ਾਰੇ ਹਨ।
ਚੰਡੀਗੜ੍ਹ ਤੇ ਅ੍ਰੰਮਿਤਸਰ ਵਿਖੇ ਤਿੰਨ ਥਾਵਾਂ ਉੱਤੇ ਕਾਲਾ ਦਿਨ:- ਇਸ ਮੌਕੇ ਦਲ ਖਾਲਸਾ ਆਗੂ ਨੇ ਕਿਹਾ ਚੰਡੀਗੜ੍ਹ ਅਤੇ ਅ੍ਰੰਮਿਤਸਰ ਵਿਖੇ ਤਿੰਨ ਥਾਵਾਂ ਉੱਤੇ ਕਾਲੇ ਦਿਨ ਵਜੋਂ ਸੰਵਿਧਾਨ ਦੇ ਖ਼ਿਲਾਫ਼ ਜਾ ਕੇ ਜੋ ਸਾਡੇ ਹੱਕ ਖੋਹੇ ਗਏ ਰੋਸ ਮਾਰਚ ਹੋਣਗੇ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੀਆਂ ਵੀ ਚੋਣਾਂ ਨਹੀਂ ਕਰਵਾਈਆ ਗਈਆਂ ਜੋ ਕਿ ਸਾਡੇ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 1984 ਤੋਂ ਇੱਕ ਲੰਮਾ ਪੰਜਾਬ ਦੀ ਧਰਤੀ ਉੱਤੇ ਹਥਿਆਰ ਬੰਦ ਸੰਘਰਸ਼ ਵੀ ਲੜਿਆ ਗਿਆ।
ਇਹ ਵੀ ਪੜੋ:- ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਜੌਹਲ ਖ਼ਿਲਾਫ਼ ਮਾਮਲਾ ਦਰਜ, ਹੋਈ ਗ੍ਰਿਫ਼ਤਾਰੀ