ਪੰਜਾਬੀ ਵਿਆਖਿਆ: ਸਲੋਕ ਮਹੱਲਾ ਪੰਜਵਾਂ॥ ਸੰਸਾਰ ਰੂਪੀ ਨਦੀ ਵਿੱਚ ਤਰਦੀ ਦਾ ਮੇਰਾ ਪੈਰ ਮੋਹ ਦੇ ਚਿੱਕੜ ਵਿੱਚ ਨਹੀਂ ਖੁੰਝਦਾ ਹੈ, ਕਿਉਂਕਿ ਮੇਰੇ ਹਿਰਦੇ ਵਿੱਚ ਤੇਰੀ ਪ੍ਰੀਤਿ ਹੈ। ਹੇ ਪਤੀ ਰੂਪੀ ਪ੍ਰਭੂ, ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿੱਚ ਪਰੋ ਲਿਆ ਹੈ। ਹੇ ਹਰਿ, ਸੰਸਾਰ ਰੂਪੀ ਸਮੁੰਦਰ ਵਿਚੋਂ ਤਰਨ ਲਈ, ਤੂੰ ਹੀਂ ਨਾਨਕ ਦਾ ਬੁਲ੍ਹਾ ਹੈ ਅਤੇ ਥੋੜੀ ਹੈ।੧। ਸਾਡੇ ਅਸਲ ਮਿੱਤਰ ਉਹੀ ਮਨੁੱਖ ਹਨ, ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਵੀ ਦੂਰ ਹੋ ਜਾਂਦੀ ਹੈ। ਪਰ, ਹੇ ਦਾਸ ਨਾਨਕ, ਮੈਂ ਸਾਰਾ ਜਗਤ ਭਾਲ ਦੇਖਿਆ ਹੈ, ਕੋਈ ਵਿਰਲੇ ਹੀ ਅਜੇਹੇ ਮਨੁੱਖ ਮਿਲਦੇ ਹਨ।੨। ਹੇ ਪ੍ਰਭੂ, ਤੇਰੇ ਭਗਤਾਂ ਦਾ ਦਰਸ਼ਨ ਕਰ ਕੇ, ਤੂੰ ਮਾਲਕ ਸਾਡੇ ਮਨ ਵਿੱਚ ਆ ਵੱਸਦਾ ਹੈ।
ਸਾਧ ਸੰਗਤਿ ਵਿੱਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ। ਸਾਧ ਸੰਗਤਿ ਵਿੱਚ ਰਹਿ ਕੇ ਸਿਫ਼ਤਿ-ਸਾਲਾਹਿ ਦੀ ਬਾਣੀ ਪੜ੍ਹਿਆਂ ਸੋਦਕ ਦਾ ਜਨਮ ਮਰਨ ਦਾ ਭਾਵ, ਸਾਰੀ ਉਮਰ ਦਾ ਝਰ ਕੱਟਿਆ ਜਾਂਦਾ ਹੈ, ਕਿਉਂਕਿ ਸੰਤ ਜਿਸ ਮਨੁੱਖ ਦੇ ਮਾਇਆ ਵਾਲੇ ਬੰਧਨ ਖੋਲ੍ਹਦੇ ਹਨ, ਉਸ ਦੇ ਵਿਕਾਰ ਰੂਪ ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ। ਸੰਤ ਉਸ ਪ੍ਰਮਾਤਮਾ ਨਾਲ ਅਸਾਂਝਾ ਪਿਆਰ ਜੋੜ ਦਿੰਦੇ ਹਨ । ਹੇ ਭਾਈ, ਦਿਨ ਰਾਤਿ ਹਰ ਸਾਹ ਨਾਲ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ, ਤਾਂ ਉਸ ਦੇ ਭਗਤਾਂ ਦੀ ਸੰਗਤਿ ਪ੍ਰਾਪਤ ਹੁੰਦੀ ਹੈ।੯।੪ ਵੈਸਾਖ (ਸੰਮਤ ੫੫ ਨਾਨਕਸ਼ਾਹੀ) ੧੭ ਅਪ੍ਰੈਲ, ੨੦੨੩ (ਅੰਗ : ੫੨੦)