ETV Bharat / state

ਕੋਰੋਨਾ ਵਾਇਰਸ : ਲੋੜਵੰਦਾਂ ਤੱਕ ਪ੍ਰਸ਼ਾਦੇ ਪਹੁੰਚਾ ਰਹੀਆਂ ਹਨ ਸਿੱਖ ਸੰਸਥਾਵਾਂ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਆਮ ਲੋਕਾਂ ਤੱਕ ਲਾਕਡਾਊਨ ਮੌਕੇ ਪ੍ਰਸ਼ਾਦਾ ਤਿਆਰ ਕਰ ਕੇ ਪਹੁੰਚਾਇਆ ਜਾ ਰਿਹਾ ਹੈ।

ਕੋਰੋਨਾ ਵਾਇਰਸ : ਲੋੜਵੰਦਾਂ ਤੱਕ ਪ੍ਰਸ਼ਾਦੇ ਪਹੁੰਚਾ ਰਹੀਆਂ ਹਨ ਸਿੱਖ ਸੰਸਥਾਵਾਂ
ਕੋਰੋਨਾ ਵਾਇਰਸ : ਲੋੜਵੰਦਾਂ ਤੱਕ ਪ੍ਰਸ਼ਾਦੇ ਪਹੁੰਚਾ ਰਹੀਆਂ ਹਨ ਸਿੱਖ ਸੰਸਥਾਵਾਂ
author img

By

Published : Mar 28, 2020, 4:57 PM IST

ਅੰਮ੍ਰਿਤਸਰ : ਕੋਰੋਨਾ ਵਾਇਰਸ ਕਰਕੇ ਜਨ-ਜੀਵਨ ਠੱਪ ਹੋ ਗਿਆ ਹੈ। ਆਮ ਲੋਕਾਂ ਦੇ ਢਿੱਡ ਦੀ ਭੁੱਖ ਨੂੰ ਬੁਝਾਉਣ ਲਈ ਸਰਕਾਰਾਂ ਲੱਗਭਗ ਅਸਫ਼ਲ ਹੋ ਗਈਆਂ ਹਨ। ਲੌਕਡਾਊਨ ਦੇ ਇੱਕ ਹਫ਼ਤੇ ਬਾਅਦ ਹੀ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਨਹੀਂ ਮਿਲ ਰਹੀਆਂ, ਇਨ੍ਹਾਂ ਲੋਕਾਂ ਦਾ 14 ਅਪ੍ਰੈਲ ਤੱਕ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ?

ਵੇਖੋ ਵੀਡੀਓ।

ਪਰ ਅਜਿਹੇ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਲੋੜਵੰਦਾਂ ਲਈ ਪ੍ਰਸ਼ਾਦਾ-ਦਾਲ ਦੀ ਸੇਵਾ ਜ਼ਰੂਰ ਕੀਤੀ ਜਾ ਰਹੀ ਹੈ, ਜਿਸ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ।

ਕਮੇਟੀ ਦੇ ਸੇਵਾਦਾਰਾਂ ਗੱਡੀਆਂ ਰਾਹੀਂ ਪ੍ਰਸ਼ਾਦੇ ਲੈ ਕੇ ਘਰਾਂ ਤੱਕ ਪਹੁੰਚ ਰਹੇ ਹਨ। ਇਸ ਸਬੰਧੀ ਈਟੀਵੀ ਭਾਰਤ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਅਤੇ ਐਡੀਨਸ਼ਲ ਮੇਨੈਜਰ ਸਚਖੰਡ ਦਰਬਾਰ ਸਾਹਿਬ ਨਿਸ਼ਾਨ ਸਿੰਘ ਨਾਲ ਗੱਲ ਕੀਤੀ ਗਈ।

ਸਿੱਖ ਸਟੂਡੈਂਟ ਫ਼ੈਡਰੇਸ਼ਨ ਮਹਿਤਾ ਦੇ ਆਗੂ ਯੁਵਰਾਜ ਸਿੰਘ ਅਤੇ ਸੁਰਿੰਦਰ ਸਿੰਘ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਔਖੀ ਘੜੀ ਵਿੱਚ ਲੋੜਵੰਦਾਂ ਤੱਕ ਪ੍ਰਸ਼ਾਦਾ ਪਹੁੰਚਾਉਣਾ ਬਹੁਤ ਹੀ ਵਧੀਆ ਕਾਰਜ ਹੈ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਸੇਵਾ ਨੂੰ ਉੱਤਮ ਸੇਵਾ ਕਿਹਾ ਹੈ। ਇਸ ਮੌਕੇ ਦਰਬਾਰ ਸਾਹਿਬ ਦੇ ਐਡੀਸ਼ਨਲ ਮੇਨੈਜਰ ਨਿਸ਼ਾਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁੱਢੋਂ ਹੀ ਲੋਕਾਈ ਲਈ ਕਾਰਜ ਕਰਦੀ ਆ ਰਹੀ ਹੈ ਤੇ ਹੁਣ ਵੀ ਕੋਰੋਨਾ ਦੇ ਮੱਦੇਨਜ਼ਰ ਆਮ ਲੋਕਾਂ ਲਈ ਪ੍ਰਸ਼ਾਦਾ ਭੇਜਿਆ ਜਾ ਰਿਹਾ ਹੈ। ਜੇਕਰ ਕੋਈ ਇੱਥੇ ਆ ਕੇ ਛਕਣਾ ਚਾਹੁੰਦਾ ਹੈ ਤਾਂ ਵੀ ਆ ਸਕਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਉਪਰਾਲੇ ਕਰ ਕੇ ਲੋੜਵੰਦਾਂ ਨੂੰ ਪ੍ਰਸ਼ਾਦਾ ਮਿਲਣ ਕਰਕੇ ਧਰਵਾਸ ਜ਼ਰੂਰ ਬੱਝਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.