ETV Bharat / state

'ਮਾਤਾ ਚੰਦ ਕੌਰ ਜੀ ਦੇ ਕਾਤਲਾਂ ਦੇ ਸਿਰ ਉੱਪਰ ਜਾਂਚ ਏਜੰਸੀਆਂ ਦਾ ਹੱਥ'

author img

By

Published : Feb 11, 2020, 12:08 AM IST

ਨਾਮਧਾਰੀ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ਕਾਰਨ ਦੇ ਰੋਸ ਵਜੋਂ ਸੋਮਵਾਰ ਨੂੰ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਨਾਮਧਾਰੀ ਸੰਗਤ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੱਢਿਆ।

ਫ਼ੋਟੋ
ਫ਼ੋਟੋ

ਫ਼ਤਿਹਗੜ੍ਹ ਸਾਹਿਬ: ਨਾਮਧਾਰੀ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ ਕਾਰਨ ਦੇ ਰੋਸ ਵਜੋਂ ਸੋਮਵਾਰ ਨੂੰ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਨਾਮਧਾਰੀ ਸੰਗਤ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੱਢਿਆ। ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਾਤਲਾਂ ਦੀ ਗ੍ਰਿਫ਼ਤਾਰ ਕਰਨ ਲਈ ਮੰਗ ਪੱਤਰ ਦਿੱਤਾ।

ਮਾਤਾ ਚੰਦ ਕੌਰ ਜੀ ਦੇ ਕਾਤਲਾਂ ਦੇ ਸਿਰ ਉੱਪਰ ਜਾਂਚ ਏਜੰਸੀਆਂ ਦਾ ਹੱਥ : ਮਾਤਾ ਚੰਦ ਕੌਰ ਐਕਸ਼ਨ ਕਮੇਟੀ

ਫ਼ਤਹਿਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਲਗਭਗ 4 ਸਾਲ ਪਹਿਲਾਂ ਦਿਨ-ਦਿਹਾੜੇ ਬਹੁਤ ਹੀ ਸੋਚੀ-ਸਮਝੀ ਸਾਜਿਸ਼ ਅਧੀਨ ਭੈਣੀ ਸਾਹਿਬ ਦੇ ਅੰਦਰ ਮਾਤਾ ਜੀ ਦਾ ਕਤਲ ਕਰ ਦਿੱਤਾ ਗਿਆ ਸੀ। ਪਰ ਹੁਣ ਤੱਕ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਜਿੰਨੀਆਂ ਵੀ ਜਾਂਚ ਏਜੰਸੀਆਂ ਲੱਗੀਆਂ ਹਨ, ਭਾਵੇਂ ਉਹ ਪੰਜਾਬ ਪੁਲਿਸ, ਸਰਕਾਰ ਅਤੇ ਸੀ.ਬੀ.ਆਈ ਹੋਵੇ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਮਾਤਾ ਜੀ ਦੇ ਕਾਤਲ ਲੱਭਣ ਵਿੱਚ ਸਫਲਤਾ ਹਾਸਲ ਨਹੀਂ ਕੀਤੀ। ਜਿਸਦਾ ਕਾਰਨ ਹੈ ਕਿ ਇਨ੍ਹਾਂ ਸਾਰਿਆਂ ਏਜੰਸੀਆਂ ਦਾ ਭੈਣੀ ਸਾਹਿਬ ਅੰਦਰ ਬੈਠੇ ਮਾਤਾ ਜੀ ਦੇ ਕਾਤਲਾਂ ਨਾਲ ਗੁੜੇ ਸੰਬੰਧ ਹੋਣ ਕਰਕੇ ਉਨ੍ਹਾਂ ਦੇ ਸਿਰ ਉਪਰ ਪੂਰਾ ਹੱਥ ਹੈ।

ਐਕਸ਼ਨ ਕਮੇਟੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਸੇ ਕਾਰਨ ਕਰਕੇ ਭੈਣੀ ਸਾਹਿਬ ਦੇ ਅੰਦਰੋਂ ਕਿਸੇ ਵੀ ਵਿਅਕਤੀ ਜਾਂ ਪ੍ਰਬੰਧਕ ਦੀ ਉਸ ਤਰ੍ਹਾਂ ਪੜਤਾਲ ਜਾਂ ਪੁੱਛਗਿੱਛ ਨਹੀਂ ਕੀਤੀ ਗਈ, ਜਿਸ ਤਰ੍ਹਾਂ ਆਮ ਮੁਲਜ਼ਮਾਂ ਦੀ ਕੀਤੀ ਜਾਂਦੀ ਹੈ। ਇਸਦੇ ਉਲਟ ਇਹ ਏਜੰਸੀਆਂ ਨਿਰਦੋਸ਼ਾਂ ਨੂੰ ਫੜ ਕੇ ਉਨ੍ਹਾਂ 'ਤੇ ਹੀ ਤਸ਼ੱਦਦ ਕਰਲ ਰਹੀਆਂ ਕੀਤਾ ਜਾ ਰਿਹਾ ਹੈ। ਜਿਸ ਤੋਂ ਇਹ ਸਾਫ ਸਪੱਸ਼ਟ ਹੁੰਦਾ ਹੈ ਕਿ ਮਾਤਾ ਜੀ ਦੇ ਕਾਤਲਾਂ ਨੂੰ ਬਚਾਉਣ ਲਈ ਹੋ ਰਹੀ ਦੇਰੀ ਨਾਲ ਇਸ ਕੇਸ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਜਾਂਚ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਪਰ ਨਾਮਧਾਰੀ ਸੰਗਤ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਕਾਤਲ ਨਹੀਂ ਫੜੇ ਜਾਣਗੇ।

Intro:ਨਾਮਧਾਰੀ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਦੇ ਸਿਰ ਉੱਪਰ ਜਾਂਚ ਏਜੰਸੀਆਂ ਦਾ ਹੱਥ : ਮਾਤਾ ਚੰਦ ਕੌਰ ਐਕਸ਼ਨ ਕਮੇਟੀ

ਜਿਲ੍ਹਾ ਅਧਿਕਾਰੀ ਰਾਹੀਂ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ ਮੰਗ-ਪੱਤਰ।

FATEHGARH SAHIB JAGDEV SINGH
DATE 10 FEB
SLUG PROTEST NAMDHARI ACTION COMTY
FILES 2
FEED ON WETRANSFER

ਐਂਕਰ
ਨਾਮਧਾਰੀ ਮਾਤਾ ਚੰਦ ਕੌਰ ਜੀ ਦੇ ਕਾਤਲਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਾ ਕਰਨ ਕਾਰਨ ਦੇ ਰੋਸ ਵਜੋਂ ਅੱਜ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਨਾਮਧਾਰੀ ਸੰਗਤ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ ਡਿਪਟੀ ਕਮਿਸ਼ਨਰ ਰਾਹੀਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ
ਮੰਗ ਪੱਤਰ ਦਿੱਤਾ ਗਿਆ।

Body:ਵਾਇਸ ਓਵਰ :-
ਫ਼ਤਹਿਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਲਗਭਗ 4 ਸਾਲ ਪਹਿਲਾਂ ਮਾਤਾ ਜੀ ਦਾ ਕਤਲ ਦਿਨ-ਦਿਹਾੜੇ ਬਹੁਤ ਹੀ ਸੋਚੀ-ਸਮਝੀ ਸਾਜਿਸ਼ ਅਧੀਨ ਭੈਣੀ ਸਾਹਿਬ ਦੇ ਅੰਦਰ ਕਰ ਦਿੱਤਾ ਗਿਆ ਸੀ, ਪਰ ਅੱਜ ਤੱਕ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ
ਜਿੰਨੀਆਂ ਵੀ ਜਾਂਚ ਏਜੰਸੀਆਂ ਲੱਗੀਆਂ ਹਨ, ਭਾਵੇਂ ਉਹ ਪੰਜਾਬ ਪੁਲਿਸ, ਸਰਕਾਰ, ਸਿੱਟ ਅਤੇ ਸੀ.ਬੀ.ਆਈ ਹੋਵੇ ਇਹਨਾਂ ਵਿੱਚੋਂ ਕਿਸੇ ਨੇ ਵੀ ਮਾਤਾ ਜੀ ਦੇ ਕਾਤਲ ਲੱਭਣ ਵਿੱਚ ਸਫਲਤਾ ਹਾਸਲ
ਨਹੀਂ ਕੀਤੀ, ਕਿਉਂਕਿ ਇਹਨਾਂ ਸਾਰਿਆਂ ਦਾ ਭੈਈ ਸਾਹਿਬ ਦੇ ਅੰਦਰ ਬੈਠੇ ਮਾਤਾ ਜੀ ਦੇ ਕਾਤਲਾਂ ਨਾਲ ਗੁੜੇ ਸੰਬੰਧ ਹੋਣ ਕਰਕੇ ਉਹਨਾਂ ਦੇ ਸਿਰ ਉਪਰ ਪੂਰਾ ਹੱਥ ਹੈ। ਇਸੇ ਕਾਰਨ ਕਰਕੇ ਅੱਜ ਤੱਕ
ਭੈਣੀ ਸਾਹਿਬ ਦੇ ਅੰਦਰੋਂ ਕਿਸੇ ਵੀ ਵਿਅਕਤੀ ਜਾਂ ਪ੍ਰਬੰਧਕ ਦੀ ਉਸ ਤਰ੍ਹਾਂ ਪੜਤਾਲ ਜਾਂ ਪੁੱਛਗਿੱਛ ਨਹੀਂ ਕੀਤੀ ਗਈ, ਜਿਸ ਤਰ੍ਹਾਂ ਆਮ ਮੁਲਜ਼ਮਾਂ ਦੀ ਕੀਤੀ ਜਾਂਦੀ ਹੈ। ਇਸਦੇ ਉਲਟ ਇਹਨਾਂ
ਏਜੰਸੀਆਂ ਵੱਲੋਂ ਅੱਜ ਤੱਕ ਨਿਰਦੋਸ਼ਾਂ ਨੂੰ ਫੜ ਕੇ ਉਪਰ ਹੀ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਹੈ। ਜਿਸ ਤੋਂ ਇਹ ਸਾਫ ਸਪੱਸ਼ਟ ਹੁੰਦਾ ਹੈ ਕਿ ਮਾਤਾ ਜੀ ਦੇ ਕਾਤਲਾਂ ਨੂੰ ਬਚਾਉਣ ਲਈ ਅਤੇ ਹੋ ਰਹੀ
ਦੇਰੀ ਨਾਲ ਇਸ ਕੇਸ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਜਾਂਚ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਪਰ ਨਾਮਧਾਰੀ ਸੰਗਤ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ ਜਦੋਂ ਤੱਕ ਕਾਤਲ ਨਹੀਂ ਫੜੇ ਜਾਣਗੇ
ਬਾਈਟ :- ਆਗੂ ਮਾਤਾ ਚੰਦ ਕੌਰ ਐਕਸ਼ਨ ਕਮੇਟੀ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.