ਅੰਮ੍ਰਿਤਸਰ/ਮੋਗਾ: ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਅੰਮ੍ਰਿਤਸਰ ਦੇ ਨਾਲ ਪੰਜਾਬ ਦੇ ਹੋਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ ਚੱਕਾ ਜਾਮ ਕਰਦਿਆ 27 ਡਿਪੂ ਬੰਦ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਹੋਈਆਂ ਮੀਟਿੰਗਾਂ ਵਿੱਚ ਮੰਨ ਲਿਆ ਸੀ ਪਰ ਰੋਡਵੇਜ਼ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ।
ਇਹ ਹਨ ਤਿੰਨ ਮੁੱਖ ਮੰਗਾਂ: ਅੰਮ੍ਰਿਤਸਰ ਵਿੱਚ ਪੀਆਰਟੀਸੀ ਮੁਲਾਜ਼ਮ ਯੂਨੀਅਨ (PRTC Employees Union) ਦੇ ਸਕੱਤਰ ਜੁਗਰਾਜ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਮੁੱਖ ਤੌਰ ਉੱਤੇ ਤਿੰਨ ਮੰਗਾਂ ਹਨ,ਜਿਨ੍ਹਾਂ ਵਿੱਚ ਪਹਿਲੀ ਮੰਗ ਸੂਬਾ ਸਰਕਾਰ ਨੇ ਹਰ ਸਾਲ 5 ਪ੍ਰਤੀਸ਼ਤ ਤਨਖਾਹ ਵਿੱਚ ਵਾਧਾ ਕਰਨ ਦੀ ਗੱਲ ਕਹੀ ਸੀ ਪਰ ਸਰਕਾਰ ਨੇ ਹੁਣ ਤੱਕ ਉਹ ਮੰਗ ਲਾਗੂ ਨਹੀਂ ਕੀਤੀ। ਪ੍ਰਦਰਸ਼ਨਕਾਰੀਆਂ ਮੁਤਾਬਿਕ ਦੂਜੀ ਮੰਗ, ਉਨ੍ਹਾਂ ਉੱਤੇ ਲਾਗੂ ਸ਼ਰਤਾਂ ਵਿੱਚ ਸੋਧ ਕਰਨਾ ਅਤੇ ਤੀਜੀ ਮੰਗ ਕਿਸੇ ਕਾਰਣ ਬਲੈਕ ਲਿਸਟ ਹੋਏ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਮੁੜ ਤੋਂ ਇੱਕ ਮੌਕਾ ਦੇਕੇ ਬਹਾਲ ਕਰਨਾ ਸੀ,ਜਿਨ੍ਹਾਂ ਵਿੱਚੋਂ ਕਿਸੇ ਵੀ ਮੰਗ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ।
ਕੱਚੇ ਮੁਲਾਜ਼ਮਾਂ ਨਾਲ ਟਰਾਂਸਪੋਰਟ ਮੰਤਰੀ ਦੀ ਮੀਟਿੰਗ: ਦੱਸ ਦਈਏ ਚੰਡੀਗੜ੍ਹ ਵਿੱਚ ਅੱਜ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੱਚੇ ਮੁਲਾਜ਼ਮਾਂ ਨਾਲ ਮੰਗਾਂ ਨੂੰ ਲੈਕੇ ਮੀਟਿੰਗ ਕਰ ਰਹੇ ਹਨ। ਇਸ ਮੀਟਿੰਗ ਸਬੰਧੀ ਬੋਲਦਿਆਂ ਜੁਗਰਾਜ ਸਿੰਘ ਨੇ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਹੱਲ ਨਿਕਲਦਾ ਹੈ ਤਾਂ ਉਹ ਧਰਨਾ ਚੁੱਕ ਦੇਣਗੇ ਅਤੇ ਜੇਕਰ ਹੱਲ ਨਹੀਂ ਹੁੰਦਾ ਤਾਂ ਭਲਕੇ ਸੀਐੱਮ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
- Flood in Tarn Taran: ਵੱਡੇ ਬੰਨ੍ਹ ਨੂੰ ਢਾਹ ਲਾ ਰਿਹਾ ਸਤਲੁਜ ਦਰਿਆ ਦਾ ਪਾਣੀ, ਕਈ ਪਿੰਡਾਂ ਉੱਤੇ ਮੰਡਰਾਇਆ ਹੜ੍ਹ ਦਾ ਖਤਰਾ, ਸਰਕਾਰ ਨੂੰ ਮਦਦ ਲਈ ਅਪੀਲ
- Phone Network in Punjab Jails: ਗੈਂਗਸਟਰ ਜਾਂ ਅਪਰਾਧੀ ਅਮਨ ਕਾਨੂੰਨ ਨੂੰ ਜਾਣਦੇ ਟਿੱਚ, ਕਿਉਂ ਬੇਖੌਫ਼ ਚੱਲਦਾ ਜੇਲ੍ਹਾਂ ਅੰਦਰ ਫੋਨ ਨੈਟਵਰਕ ? ਦੇਖੋ ਖਾਸ ਰਿਪੋਰਟ
- Pannu Threat to India: ਗੁਰਪਤਵੰਤ ਪੰਨੂੰ ਨੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਆਖਿਆ, ਭਾਰਤੀ ਸਫਾਰਤਖਾਨੇ ਬੰਦ ਕਰਵਾਉਣ ਦੀ ਵੀ ਦਿੱਤੀ ਧਮਕੀ
ਮੋਗਾ ਅਤੇ ਪਠਾਨਕੋਟ ਵਿੱਚ ਵੀ ਪ੍ਰਦਰਸ਼ਨ: ਦੱਸ ਦਈਏ ਪੀਆਰਟੀਸੀ ਮੁਲਾਜ਼ਮ ਵੱਲੋਂ ਮੋਗਾ ਅਤੇ ਪਠਾਨਕੋਟ ਵਿੱਚ ਬੰਦ ਦਾ ਸਮਰਥਨ ਕਰਦਿਆਂ ਚੱਕਾ ਜਾਮ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਦੇ ਕਾਰਣ ਰੋਜ਼ਾਨਾਂ ਸਫ਼ਰ ਕਰਨ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ। ਦੂਜੇ ਪਾਸੇ ਮੁਲਾਜ਼ਮ ਆਪਣੀਆਂ ਮੰਗਾਂ ਉੱਤੇ ਬਜਿੱਦ ਹਨ।