ਅੰਮ੍ਰਿਤਸਰ: ਦੇਸ਼ ਭਰ ’ਚ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਦਿਨੋਂ ਦਿਨ ਵਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਕਾਰਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਅੰਮ੍ਰਿਤਸਰ ’ਚ ਵੀ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਬੱਸ ਸਟੈਂਡ ’ਚ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁੱਸੇ ਚ ਆ ਕੇ ਕਾਰ ਨੂੰ ਵੀ ਅੱਗ ਲਗਾ ਦਿੱਤੀ।
ਮਹਿੰਗਾਈ ਕਾਰਨ ਲੋਕ ਹੋ ਰਹੇ ਪਰੇਸ਼ਾਨ
ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਜਤਿੰਦਰ ਸੋਨੀਆ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਦਿਨੋਂ ਦਿਨ ਕੀਤੀ ਜਾ ਮਹਿੰਗਾਈ ਕਾਰਨ ਲੋਕ ਬੇਹਾਲ ਹੋਏ ਪਏ ਹਨ। ਦੇਸ਼ ਚ ਹਰ ਇੱਕ ਚੀਜ਼ ਦੁਗਣੀ ਦਾਮਾਂ ਤੇ ਮਿਲ ਰਹੀ ਹੈ। ਜਿਸ ਕਾਰਨ ਲੋਕ ਹੁਣ ਮੋਦੀ ਸਰਕਾਰ ਦੇ ਰਾਜ ’ਚ ਪਰੇਸ਼ਾਨ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਕੋਰੋਨਾ ਕਾਲ ਦੌਰਾਨ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਸੀ ਪਰ ਰਾਹਤ ਦੇਣ ਦੀ ਬਜਾਏ ਸਰਕਾਰ ਵੱਲੋਂ ਹੋਰ ਮਹਿੰਗਾਈ ਕੀਤੀ ਜਾ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਹਰ ਪਾਸੇ ਤੋਂ ਫੈਲ ਹੋਈ ਹੈ।
ਕਾਬਿਲੇਗੌਰ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਕਾਂਗਰਸ ਪਾਰਟੀ ਵੱਲੋਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨਾਂ ਦੀਆਂ ਜੰਮਕੇ ਧੱਜੀਆਂ ਉਡਾਈਆਂ ਗਈਆਂ। ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦਾ ਧਿਆਨ ਕੀਤੇ ਬਿਨਾਂ ਲੋਕ ਸ਼ਰੇਆਮ ਸੜਕਾਂ ’ਤੇ ਘੁੰਮ ਰਹੇ ਸੀ।
ਇਹ ਵੀ ਪੜੋ: ਇਤਿਹਾਸਿਕ ਰੇਟ ਫਸਲਾਂ ਦੇ ਨਹੀਂ ਸਗੋਂ ਪੈਟਰੋਲ ਡੀਜ਼ਲ ਦੇ ਵਧੇ: ਵੇਰਕਾ