ETV Bharat / state

ਲੋਹੜੀ ਵਾਲੇ ਦਿਨ ਮਾਤਮ ਵਿੱਚ ਬਦਲੀਆਂ ਖੁਸ਼ੀਆਂ, ਐਕਟਿਵਾ ਅਤੇ ਟਰੱਕ ਵਿਚਕਾਰ ਟੱਕਰ

ਅੰਮ੍ਰਿਤਸਰ ਦੇ ਇਲਾਕਾ ਨਿਊ ਪ੍ਰੀਤ ਨਗਰ ਵਿੱਚ ਐਕਟਿਵਾ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਜਿਸ ਵਿੱਚ ਐਕਟਿਵਾ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ। ਟਰੱਕ ਡਰਾਇਵਰ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ।

Collision between Activa and truck in Amritsar

author img

By

Published : Jan 13, 2023, 7:54 PM IST

Collision between Activa and truck in Amritsar

ਅੰਮ੍ਰਿਤਸਰ : ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕਾ ਨਿਊ ਪ੍ਰੀਤ ਨਗਰ ਵਿੱਚ ਟਰੱਕ ਥੱਲੇ ਆਉਣ ਨਾਲ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਉਤੇ ਹੀ ਪੁਲਿਸ ਪਹੁੰਚ ਗਈ ਅਤੇ ਟਰੱਕ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ 88 ਫੁੱਟ ਰੋਡ ਉਤੇ ਰਹਿਣ ਵਾਲਾ ਹੈ। ਜੋ ਕਿਸੇ ਕੰਮ ਲਈ ਪ੍ਰੀਤਮ ਨਗਰ ਇਲਾਕੇ ਵਿੱਚ ਆਇਆ ਸੀ। ਮ੍ਰਿਤਕ ਦੀ ਉਮਰ 25 ਤੋਂ 28 ਸਾਲ ਦੇ ਵਿਚਕਾ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਪਰਿਵਾਰ ਦਾ ਰੋ ਰੋ ਬੁਰਾ ਹਾਲ: ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਮ੍ਰਿਤਕ ਦਾ ਨਾਮ ਲਾਡੀ ਹੈ ਅਤੇ ਉਹ ਕਿਸੇ ਕੰਮ ਲਈ ਗਿਆ ਸੀ। ਉਹ ਆਪਣੀ ਐਕਟਿਵਾ ਉਤੇ ਘਰ ਵਾਪਸ ਆ ਰਿਹਾ ਸੀ ਤੇ ਐਕਟਿਵਾ ਰਸਤੇ ਵਿੱਚ ਟਰੱਕ ਦਾ ਨਾਲ ਟੱਕਰਾ ਗਈ। ਜਿਸ ਦੇ ਚੱਲਦੇ ਉਹ ਟਰੱਕ ਹੇਠਾਂ ਆ ਗਿਆ। ਮੌਕੇ 'ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ।

ਟਰੱਕ ਡਰਾਇਵਰ ਗ੍ਰਿਫਤਾਰ: ਉਥੇ ਹੀ ਮੌਕੇ ਉਤੇ ਪੁੱਜੇ ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਪ੍ਰੀਤਮ ਨਗਰ ਵਿੱਚ ਇੱਕ ਸੜਕ ਹਾਦਸਾ ਵਾਪਰਿਆਂ ਹੈ। ਪੁਲਿਸ ਨੇ ਦੱਸਿਆ ਕਿ ਐਰਟਿਵਾ ਟਰੱਕ ਹੇਠਾ ਵੜ ਗਈ ਜਿਸ ਕਾਰਨ ਐਕਟਿਵਾ ਚਾਲਕ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਕਟਿਵਾ ਚਾਲਕ ਬੁਰੀ ਤਰ੍ਹਾਂ ਜ਼ਖਮੀ ਸੀ ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਟਰੱਕ ਡਰਾਇਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ

ਇਹ ਵੀ ਪੜ੍ਹੋ:- 26 ਜਨਵਰੀ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ: ਅੱਤਵਾਦੀਆਂ ਦੀ ਮਦਦ ਕਰਨ ਵਾਲੇ ਦੋ ਸ਼ੱਕੀ ਜਹਾਂਗੀਰਪੁਰੀ ਤੋਂ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.