ਅੰਮ੍ਰਿਤਸਰ : ਕਿਸੇ ਸਮੇਂ ਦਿਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ਮਿੱਟੀ ਦਾ ਦੀਵਾ ਹੁਣ ਲਗਾਤਾਰ ਹੀ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ। ਬਿਜਲੀ ਲੜੀਆਂ ਦੇ ਆਮਦ ਦੇ ਨਾਲ ਮਿੱਟੀ ਦੇ ਦੀਵੇ ਦੀ ਮੰਗ ਤੇਜ਼ੀ ਨਾਲ ਘਟ ਰਹੀ ਹੈ। ਮਿੱਟੀ ਦਾ ਦੀਵਾ ਆਪਣੇ-ਆਪ ਵਿੱਚ ਕਿਰਤ ਅਤੇ ਕਲਾ ਦੀ ਵਿਲੱਖਣ ਪੇਸ਼ਕਾਰੀ ਕਰਦਾ ਹੈ। ਪੁਰਾਤਨ ਸਮਿਆਂ ਵਿੱਚ ਮਿੱਟੀ ਦਾ ਦੀਵਾ ਨਾ ਕੇਵਲ ਦਿਵਾਲੀ ਮੌਕੇ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰਾਤਾਂ ਨੂੰ ਰੋਸ਼ਨ ਕਰਨ ਲਈ ਮੁੱਖ ਸਰੋਤ ਮੰਨਿਆ ਜਾਂਦਾ ਸੀ। ਉਹਨਾਂ ਸਮਿਆਂ ਵਿੱਚ (Commercialization and marketing) ਵਪਾਰੀਕਰਨ ਅਤੇ ਬਜ਼ਾਰੀਕਰਨ ਦਾ ਬੋਲਬਾਲਾ ਨਾ ਹੋਣ ਕਰਕੇ ਸਮਾਜ ਵਿੱਚ ਲੋਕ ਇੱਕ ਦੂਜੇ ਉੱਤੇ ਨਿਰਭਰ ਸਨ ਅਤੇ ਇਹ ਆਪਸੀ ਨਿਰਭਰਤਾ ਹੀ ਆਮ ਲੋਕਾਂ ਦੇ ਗੂੜੇ ਸੰਬੰਧਾਂ ਪਿਆਰ ਦਾ ਮੁੱਖ ਆਧਾਰ ਸੀ।
ਚੀਨ 'ਚ ਬਣੇ ਦੀਵਿਆਂ ਨੇ ਪਾਈ ਮਾਰ: ਅੰਮ੍ਰਿਤਸਰ ਵਿੱਚ ਪ੍ਰਜਾਪਤੀ ਬਰਾਦਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਫੀ ਲੰਬੇ ਸਮੇਂ ਤੋਂ ਮਿੱਟੀ ਦੇ ਦੀਵੇ ਬਣਾਉਂਣ ਦਾ ਕਾਰੋਬਾਰ (Clay lamp making business) ਕਰਦੇ ਆ ਰਹੇ ਹਾਂ ਪਰ ਲਗਾਤਾਰ ਹੀ ਦਿਵਾਲੀ ਦੇ ਸੀਜਨ ਵਿੱਚ ਚਾਈਨਾ ਦੇ ਦੀਵੇ ਜਦੋਂ ਮਾਰਕੀਟ ਦੇ ਵਿੱਚ ਆਉਂਦੇ ਹਨ ਤਾਂ ਉਹਨਾਂ ਦੇ ਕਾਰੋਬਾਰ ਉੱਤੇ ਕਾਫੀ ਅਸਰ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰਵਾਸੀ ਇਸ ਵਾਰ ਮਿੱਟੀ ਦੇ ਦੀਵੇ ਹੀ ਜਗਾਉਣ ਤਾਂ ਜੋ ਕਿ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੇ ਪਰਿਵਾਰ ਦਾ ਵੀ ਗੁਜ਼ਾਰਾ ਚਲ ਸਕੇ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਦਿਵਾਲੀ ਦੇ ਸੀਜ਼ਨ ਦੇ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਲੜੀਆਂ (Electric chains) ਅਤੇ ਚਾਈਨਾ ਦੇ ਦੀਵੇ ਘਰਾਂ ਦੇ ਬਾਹਰ ਘਰਾਂ ਦਾ ਸ਼ਿੰਗਾਰ ਬਣ ਰਹੇ ਹਨ। ਇਸ ਦੌਰਾਨ ਕਈ ਸਾਲਾਂ ਤੋਂ ਬਣਦੇ ਆ ਰਹੇ ਮਿੱਟੀ ਦੇ ਦੀਵਿਆਂ ਨੂੰ ਲੋਕ ਨਹੀਂ ਖਰੀਦ ਰਹੇ, ਜਿਸ ਕਰਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਘਮਿਆਰਾਂ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਵਾਰ ਮਿੱਟੀ ਦੇ ਦੀਵੇ ਜ਼ਰੂਰ ਖਰੀਦ ਕੇ ਜਗਾਉਣ।
- 39 Years Of 1984 Sikh Riots: ਸੈਂਕੜੇ ਜਾਨਾਂ ਗਈਆਂ, ਹਜ਼ਾਰਾਂ ਘਰ ਤਬਾਹ, ਅੱਜ ਵੀ ਗੁਰਬਤ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ, 39 ਸਾਲਾਂ ਤੋਂ ਬਾਅਦ ਵੀ ਇਨਸਾਫ਼ ਨਹੀਂ
- Punjab Liquor Policy: ਪੰਜਾਬ ਪੁੱਜਿਆ ਦਿੱਲੀ ਸ਼ਰਾਬ ਘੁਟਾਲੇ ਦਾ ਸੇਕ, ਵਿਰੋਧੀਆਂ ਦੇ ਨਿਸ਼ਾਨੇ 'ਤੇ ਮਾਨ ਸਰਕਾਰ, ਦਿੱਲੀ ਤੋਂ ਬਾਅਦ ਕੀ ਹੁਣ ਪੰਜਾਬ ਦੀ ਵਾਰੀ !
- Stubble Burning : ਕਿਸਾਨ ਬੋਲੇ-ਪਰਾਲੀ ਨੂੰ ਅੱਗ ਲਗਾਉਣਾ ਸਾਡੀ ਮਜ਼ਬੂਰੀ, ਸਾਂਭ ਸੰਭਾਲ ਲਈ ਸਰਕਾਰ ਦੇਵੇ ਮੁਆਵਜ਼ਾ
ਪ੍ਰਜਾਪਤੀ ਬਰਾਦਰੀ ਦੇ ਵਿੱਚ ਰੋਸ: ਪਿੰਡਾਂ ਵਿੱਚ ਵੱਸਦੇ ਪਰਜਾਪਤ ਸਮਾਜ ਦੇ ਲੋਕ ਇਹ ਬਰਤਨ ਘੜੇ, ਧੋਲੇ, ਤਪਲੇ, ਝਾਰੀਆਂ ਅਤੇ ਕੁੱਜੇ ਆਦੀ ਬਣਾਉਣ ਦੇ ਨਾਲ-ਨਾਲ ਦੀਵੇ ਵੀ ਤਿਆਰ ਕਰਦੇ ਸਨ। ਮਿੱਟੀ ਦੇ ਦੀਵਿਆਂ ਦੀ ਵਿੱਕਰੀ ਘੱਟ ਹੋਣ ਨੂੰ ਲੈ ਕੇ ਪ੍ਰਜਾਪਤੀ ਬਰਾਦਰੀ ਦੇ ਵਿੱਚ ਰੋਸ (Outrage among the Prajapati community) ਪਾਇਆ ਜਾ ਰਿਹਾ ਹੈ।