ਚੰਡੀਗੜ੍ਹ ਡੈਸਕ : ਦੋ ਵੱਡੇ ਮਹਾਂਨਗਰਾਂ ਪਟਿਆਲਾ ਅਤੇ ਅੰਮ੍ਰਿਤਸਰ ਨੂੰ ਸੂਬਾ ਸਰਕਾਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ (E-buses will run in Patiala and Amritsar) ਨੇ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਈ-ਬੱਸਾਂ ਚਲਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਇਹ ਈ-ਬੱਸਾਂ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਚਲਾਈਆਂ ਜਾ ਰਹੀਆਂ ਹਨ। ਜੇਕਰ ਨਤੀਜੇ ਚੰਗੇ ਨਿਕਲੇ ਤਾਂ ਬਾਕੀ ਸ਼ਹਿਰਾਂ ਵਿੱਚ ਵੀ ਈ-ਬੱਸਾਂ ਚਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ।
ਮਾਨ ਨੇ ਕੀਤਾ ਟਵੀਟ : ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ, 'ਦੋ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ 'ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ..'
-
ਦੋ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ 'ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ.. pic.twitter.com/X2cGFTi4fQ
— Bhagwant Mann (@BhagwantMann) September 14, 2023 " class="align-text-top noRightClick twitterSection" data="
">ਦੋ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ 'ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ.. pic.twitter.com/X2cGFTi4fQ
— Bhagwant Mann (@BhagwantMann) September 14, 2023ਦੋ ਸ਼ਹਿਰਾਂ 'ਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਈ-ਬੱਸਾਂ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਪਹਿਲਾਂ ਪਟਿਆਲੇ ਤੇ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕਾਂ ਦੀ ਸ਼ਹਿਰ 'ਚ ਹੁੰਦੀ ਖੱਜਲ ਖ਼ੁਆਰੀ ਖ਼ਤਮ ਕਰਨ ਲਈ ਈ-ਬੱਸਾਂ ਚਲਾਵਾਂਗੇ.. pic.twitter.com/X2cGFTi4fQ
— Bhagwant Mann (@BhagwantMann) September 14, 2023
ਸਰਕਾਰ ਬਣਾਏਗੀ ਸਮਰਪਿਤ ਫੋਰਸ : ਸੀਐੱਮ ਮਾਨ ਨੇ ਇਹ ਵੀ ਕਿਹਾ ਹੈ ਕਿ ਇਤਿਹਾਸਿਤ ਸ਼ਹਿਰ ਅੰਮ੍ਰਿਤਸਰ ਵਿੱਚ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇੱਕ ਸਮਰਪਿਤ ਫੋਰਸ ਵੀ ਬਣਾਈ ਜਾਵੇਗੀ। ਕਿਉਂ ਕਿ ਅੰਮ੍ਰਿਤਸਰ ਵਿੱਚ ਹਰ ਰੋਜ਼ ਇੱਕ ਲੱਖ ਤੋਂ ਵਧੇਰੇ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਇਹ ਇਕਾਈ ਵੱਖਰੀ ਵਰਦੀ ਵਿੱਚ ਤੈਨਾਤ ਰਹੇਗੀ ਤਾਂ ਜੋ ਸ਼ਰਧਾਲੂ ਇਨ੍ਹਾਂ ਦੀ ਪਛਾਣ ਕਰ ਸਕਣ ਅਤੇ ਲਾਹਾ ਲੈ ਸਕਣ।
- Yello Alert in Punjab: ਪੰਜਾਬ 'ਚ ਮੀਂਹ ਦਾ ਯੈਲੋ ਅਲਰਟ, ਕਈ ਥਾਵਾਂ 'ਤੇ ਛਾਇਆ ਬੱਦਲ ਤਾਂ ਕਈ ਥਾਂਈ ਪੈ ਰਿਹਾ ਮੀਂਹ, ਬਦਲਿਆ ਮੌਸਮ
- Punjab Policemen Caught With Heroin: ਫਿਰੋਜ਼ਪੁਰ 'ਚ ਪੰਜਾਬ ਪੁਲਿਸ ਦੇ 2 ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ, ਬੀਐੱਸਐੱਫ ਨੇ ਕੀਤਾ ਕਾਬੂ
- Kissan Mela: ਹੁਣ ਮੋਮ ਦੀ ਵਰਤੋਂ ਨਾਲ ਵਧੇਗੀ ਛਿਲਕੇਦਾਰ ਫ਼ਲਾਂ ਦੀ ਜ਼ਿੰਦਗੀ, ਕਿਨੂੰ ਅਤੇ ਸੇਬ 'ਤੇ ਹੋਇਆ ਸਫ਼ਲ ਪ੍ਰੀਖਣ, ਦੇਖੋ ਖਾਸ ਰਿਪੋਰਟ...
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਸ਼ਹਿਰ ਵਿੱਚ ਪ੍ਰਦੂਸ਼ਣ ਘਟੇਗਾ ਅਤੇ ਸ਼ਰਧਾਲੂਆਂ ਦੇ ਨਾਲ ਨਾਲ ਸ਼ਹਿਰ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ। ਸਰਕਾਰ ਪੁਲਿਸ ਤੇ ਟਰੈਫਿਕ ਮੈਨੇਜਮੈਂਟ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੀ ਹੈ।