ਅੰਮ੍ਰਿਤਸਰ: ਲੱਖਾਂ ਦੀ ਠੱਗੀ ਸ਼ਿਕਾਰ ਹੋਏ ਨੌਜਵਾਨ ਰਾਜ ਕੁਮਾਰ ਰਾਜੂ ਨੇ ਛੇਹਰਟਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਬਾਊ ਨਾਮਕ ਵਿਅਕਤੀ ਨੇ ਆਪਣੇ ਬੱਚੇ ਦੇ ਇਲਾਜ ਲਈ 15 ਨਵੰਬਰ 2017 ਨੂੰ ਉਸ ਤੋਂ ਲਗਭਗ 1 ਲੱਖ 20 ਹਜ਼ਾਰ ਰੁਪਏ ਲਏ ਸਨ, ਉਸ ਨੇ ਆਪਣਾ ਚੈੱਕ ਵੀ ਦਿੱਤਾ ਸੀ ਤੇ ਇਕ ਅਸ਼ਟਾਮ ਪੇਪਰ 'ਤੇ ਦਸਤਖ਼ਤ ਵੀ ਕੀਤੇ ਸਨ। ਉਸ ਤੋਂ ਕੁੱਝ ਸਮੇਂ ਬਾਅਦ ਉਕਤ ਵਿਅਕਤੀ ਨੇ ਉਸ ਨੂੰ 20 ਹਜ਼ਾਰ ਰੁਪਏ ਵਾਪਸ ਵੀ ਕਰ ਦਿੱਤੇ ਪਰ ਬਾਕੀ ਰਕਮ ਨਹੀਂ ਦਿੱਤੀ ਤੇ ਟਾਲ ਮਟੋਲ ਕਰਦਾ ਰਿਹਾ।
ਉਸ ਨੇ ਦੱਸਿਆ ਕਿ 3 ਸਤੰਬਰ 2019 ਨੂੰ ਜਦ ਉਹ ਆਪਣੇ ਪੈਸੇ ਮੰਗਣ ਲਈ ਉਕਤ ਵਿਅਕਤੀ ਘਰ ਗਿਆ ਤਾਂ ਉਸ ਦੀ ਪਤਨੀ ਨੇ ਉਨ੍ਹਾਂ ਨਾਲ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਕਿਹਾ ਕਿ ਉਨ੍ਹਾਂ ਕੋਈ ਪੈਸਾ ਨਹੀ ਦੇਣਾ, ਜੇ ਪੈਸੇ ਮੰਗਣ ਦੀ ਕੋਸ਼ਿਸ ਕੀਤੀ ਤਾਂ ਉਹ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾ ਦੇਣਗੇ। ਇਸ ਸਬੰਧੀ ਉਨ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਉਨ੍ਹਾਂ ਪੁਲਸ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇੰਸਾਫ ਦਵਾਇਆ ਜਾਵੇ ਤੇ ਉਨ੍ਹਾ ਦੀ ਬਣਦੀ ਰਕਮ ਵਾਪਿਸ ਕਰਵਾਈ ਜਾਵੇ। ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਲੋਂ ਦਰਖ਼ਾਸਤ ਮਿਲ ਚੁੱਕੀ ਹੈ, ਜਿਸ ਵਿਚ ਜਿੱਥੇ ਰਾਜ ਕੁਮਾਰ ਰਾਜੂ ਨੇ ਬਾਊ ਤੇ ਉਸ ਦੇ ਪਰਿਵਾਰ ਤੋਂ ਪੈਸੇ ਲੈਣ ਸਬੰਧੀ ਸ਼ਿਕਾਇਤ ਦਿੱਤੀ ਹੈ। ਉਧਰ ਦੂਜੀ ਧਿਰ ਵਲੋਂ ਵੀ ਉਕਤ ਪਰਿਵਾਰ ਦੀ ਔਰਤ ਨੇ ਰਾਜੂ ਤੇ ਉਸ ਦੇ ਸਾਥੀਆਂ ਖਿਲਾਫ ਬਦਸਲੂਕੀ ਕਰਨ ਦੀ ਦਰਖ਼ਾਸਤ ਦਿੱਤੀ ਹੋਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੀ ਰੀਅਰ ਪਾਵਰ ਕਾਰ ਨੂੰ ਲੱਗੀ ਅੱਗ, ਵੇਖੋ ਵੀਡੀਓ
ਫਿਲਹਾਲ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ, ਜਾਂਚ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।