ਅੰਮ੍ਰਿਤਸਰ:- ਕਹਿਦੇ ਹਨ ਕਿ ਦੀਵਾਨਗੀ 'ਚ ਇਨਸਾਨ ਕੀ ਕੁਝ ਕਰ ਗੁਜਰਦਾ ਹੈ, ਇਸਦਾ ਅੰਦਾਜ਼ਾ ਹੀ ਨਹੀ ਲਗਾਇਆ ਜਾ ਸਕਦਾ। ਕੁਝ ਅਜਿਹਾ ਹੀ ਦੀਵਾਨਾਪਨ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਚੰਨਾ ਚੂੜੇ ਵਾਲਾ ਦਾ ਜੋ ਕਿ ਲਗਾਤਾਰ 25 ਸਾਲਾਂ ਤੋਂ ਹਰ ਸਾਲ ਲਗਾਤਾਰ ਮਾਧੁਰੀ ਦੀਕਸ਼ਤ ਦਾ ਜਨਮਦਿਨ ਮਨਾਉਂਦਾ ਆ ਰਿਹਾ ਹੈ। ਜਿਸਦੇ ਚੱਲਦੇ ਉਹ ਇਸ ਮੌਕੇ ਆਪਣੇ ਸੰਗੀ, ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਬੁਲਾ ਕੇ ਮਾਧੁਰੀ ਦੀਕਸ਼ਤ ਦੇ ਜਨਮਦਿਨ ਦਾ ਕੇਕ ਕੱਟ ਖੁਸ਼ੀ ਮਨਾਉਦੇ ਹਨ। ਜਿਸਦੇ ਚੱਲਦੇ ਉਸਦੀ ਦੀਵਾਨਗੀ ਜਗ ਜਾਹਿਰ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਦੇ ਸ਼ੋਅ 'ਚ ਮਾਧੁਰੀ ਦੀਕਸ਼ਤ ਜਦੋਂ ਪਹੁੰਚੀ ਸੀ,ਉਸ ਸਮੇਂ ਵੀ ਚੰਨਾ ਚੂੜੇ ਵਾਲਾ ਦਾ ਜ਼ਿਕਰ ਹੋ ਚੁੱਕਿਆ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਨੇ ਕਿਹਾ ਕਿ ਉਹ ਮਾਧੂਰੀ ਦੀਕਸ਼ਤ ਨੂੰ 1996 'ਚ ਚੰਡੀਗੜ ਵਿਖੇ ਪਹਿਲੀ ਵਾਰ ਮਿਲੇ ਸਨ। ਉਹ ਮਾਧੁਰੀ ਦੀ ਸਖਸ਼ੀਅਤ ਤੋਂ ਇਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਮਾਧੁਰੀ ਦਾ ਜਨਮਦਿਨ ਹਰ ਸਾਲ ਮਨਾਉਣਾ ਸੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਧੁਰੀ ਦੀਕਸ਼ਤ ਦੇ ਵਿਆਹ ਮੌਕੇ ਸਪੈਸ਼ਲ ਉਨ੍ਹਾਂ ਵਲੋਂ ਚੂੜਾ ਤਿਆਰ ਕਰਕੇ ਭੇਜਿਆ ਗਿਆ ਸੀ। ਜੋ ਮਾਧੁਰੀ ਦੀਕਸ਼ਤ ਨੇ ਆਪਣੇ ਵਿਆਹ ਮੌਕੇ ਪਾਉਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਐਸ਼ਵਰਿਆ ਰਾਏ, ਹੇਮਾ ਮਾਲਿਨੀ, ਇਸ਼ਾ ਦਿਉਲ, ਕਰੀਨਾ ਕਪੂਰ, ਵਿਦਿਆ ਬਾਲਣ ਵਰਗੀਆਂ ਨਾਮਵਰ ਅਦਾਕਾਰਾ ਨੂੰ ਵੀ ਸੁਹਾਗ ਚੂੜਾ ਭੇਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਹਰ ਸਾਲ ਉਹ ਇਸ ਦਿਨ ਨੂੰ ਵੱਡੇ ਪੱਧਰ 'ਤੇ ਮਨਾਉਂਦੇ ਹਨ, ਪਰ ਇਸ ਵਾਰ ਕੋਰੋਨਾ ਕਾਰਨ ਉਨ੍ਹਾਂ ਆਪਣਾ ਪ੍ਰੋਗਰਾਮ ਸੀਮਿਤ ਕਰ ਲਿਆ।
ਇਸ ਦੇ ਨਾਲ ਹੀ ਉਨ੍ਹਾਂ ਦੀ ਧੀ ਨੇ ਦੱਸਿਆ ਕਿ ਪਿਤਾ ਜੀ ਕਈ ਸਾਲਾਂ ਤੋਂ ਮਾਧੁਰੀ ਦੀਕਸ਼ਤ ਦਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਤਾ ਜੀ ਵਲੋਂ ਤਿਆਰ ਸਪੈਸ਼ਲ ਚੂੜੇ ਕਈ ਫਿਲਮੀ ਅਦਾਕਾਰਾ ਪਾ ਚੁੱਕੀਆਂ ਹਨ।
ਇਹ ਵੀ ਪੜ੍ਹੋ:ਕੈਪਟਨ ਦੀ PM ਨੂੰ ਸਲਾਹ, 18-44 ਸਾਲ ਵਰਗ ਦੀ ਵੈਕਸੀਨ ਬਣੇ ਇਕਲੌਤੀ ਏਜੰਸੀ