ਅੰਮ੍ਰਿਤਸਰ: ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੇਂਦਰ ਸਰਕਾਰ ਨੇ ਨਾਨਕ ਨਾਮ ਲੇਵਾ ਸਿੱਖ ਸੰਗਤ ਨਾਲ ਧਰੋਹ ਕੀਤਾ ਹੈ। ਕੇਂਦਰ ਸਰਕਾਰ ਨੇ ਕਰੋਨਾ ਦਾ ਬਹਾਨਾ ਬਣਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਤਾਰਪੀਡੋ ਕੀਤਾ।
ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਅਪਮਾਣਤ ਕੀਤਾ ਇਹ ਬਹੁਤ ਸ਼ਰਮਨਾਕ ਗੱਲ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਹੈ। ਸਿੱਖ ਸੰਗਤ ਨੂੰ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣਾ ਸੀ। ਕੇਂਦਰ ਨੇ ਪਹਿਲਾਂ ਵੀਜ਼ੇ ਵੀ ਦਿੱਤੇ ਪਰ ਕੇਂਦਰ ਸਰਕਾਰ ਕੋਰੋਨਾ ਦੇ ਬਹਾਨਾ ਬਣਾ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਪੰਜਾਬੀਆਂ ਨਾਲ ਗੁੱਸਾ ਕੱਢਿਆ।
ਮਜੀਠੀਆ ਨੇ ਕਿਹਾ, ਜੱਥੇ ਹਰ ਸਾਲ ਜਾਂਦੇ ਰਹੇ ਹਨ ਪਰ ਸੰਗਤ ਨੂੰ ਵੀਜ਼ਾ ਦੇਣ ਤੋਂ ਬਾਅਦ ਐਨ ਮੌਕੇ 'ਤੇ ਆ ਕੇ ਜੱਥੇ ਨੂੰ ਜਾਣ ਤੋਂ ਰੋਕਣਾ ਬਹੁਤ ਮੰਦਭਾਗੀ ਗੱਲ ਹੈ। ਇਸ ਜਥੇ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਗਵਾਈ ਦੇ ਰਹੇ ਸਨ, ਉਨ੍ਹਾਂ ਨੂੰ ਰੋਕਣਾ ਇਹ ਪੰਜਾਬੀਆਂ ਤੇ ਸਿੱਖਾਂ ਨੂੰ ਅਪਮਾਣਤ ਕੀਤਾ। ਇਹ ਕੇਂਦਰ ਸਰਕਾਰ ਵੱਲੋਂ ਅਕਾਲ ਤਖਤ ਦਾ ਤੇ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਹੈ। ਕੇਂਦਰ ਨੇ ਇਹ ਕੰਮ ਪੰਜਾਬ ਸਰਕਾਰ ਦੇ ਨਾਲ ਮਿਲਕੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੇ ਕੋਈ ਧਰਮ ਅਪਮਾਨਿਤ ਹੋਇਆ ਤਾਂ ਸਿੱਖ ਧਰਮ ਹੋਇਆ, ਕੈਪਟਨ ਅਮਰਿੰਦਰ ਸਿੰਘ ਦਾ ਕੋਈ ਵੀ ਵਫ਼ਦ ਹੋਵੇ ਉਹ ਜਦੋਂ ਚਾਹੇੇ ਜਾ ਸਕਦਾ ਉਨ੍ਹਾਂ ਲਈ ਕੋਈ ਰੋਕ ਟੋਕ ਨਹੀਂ। ਇਹ ਸਿਰਫ ਸਿੱਖ ਧਰਮ ਨੂੰ ਰੋਕਿਆ ਗਿਆ,ਇਸ ਤੇ ਕੈਪਟਨ ਕਿਉਂ ਨਹੀਂ ਬੋਲੇ, ਇਸ ਤਰ੍ਹਾਂ ਦਾ ਵਤੀਰਾ ਕਰਨਾ ਬੜੀ ਮੰਦਭਾਗੀ ਗੱਲ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਤੇਜ਼ੀ ਨਾਲ ਵਿਕਾਸ ਸਣੇ ਸਾਰੇ ਵਾਅਦੇ ਪੂਰੇ ਕਰਾਂਗੇ: ਕੈਪਟਨ ਅਮਰਿੰਦਰ ਸਿੰਘ