ਅੰਮ੍ਰਿਤਸਰ: ਅੱਜ ਚੰਦਰਯਾਨ-3 ਦੀ ਸਫ਼ਲਤਾਪੂਰਵਕ ਹੋਈ ਲੈਂਡਿੰਗ ਨੂੰ ਲੈਕੇ ਗੁਰੂ ਨਗਰੀ ਵਿੱਚ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ ਅੱਜ ਨੈਸ਼ਨਲ ਹਿਯੁਮਨ ਰਾਈਟਸ ਸੰਸਥਾ ਵੱਲੋਂ ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ਨੂੰ ਲੈਕੇ ਪਟਾਕੇ ਚਲਾਏ ਗਏ ਅਤੇ ਖ਼ੁਸ਼ੀ ਮਨਾਈ ਗਈ। ਨੈਸ਼ਨਲ ਹਿਯੁਮਨ ਰਾਈਟਸ ਸੰਸਥਾ ਵੱਲੋਂ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ।
ਸਫਲਤਾ ਮਗਰੋਂ ਮਨਾਇਆ ਗਿਆ ਜਸ਼ਨ: ਇਸ ਮੌਕੇ ਨੈਸ਼ਨਲ ਹਿਯੁਮਨ ਰਾਈਟਸ ਸੰਸਥਾ ਦੇ ਆਗੂ ਸੁਖਵੰਤ ਸਿੰਘ ਲੱਕੀ ਨੇ ਕਿਹਾ ਕਿ ਭਾਰਤ ਦੇਸ਼ ਦਾ ਝੰਡਾ ਅੱਜ ਇੱਕ ਵਾਰ ਫਿਰ ਸਾਰੇ ਵਿਸ਼ਵ ਵਿੱਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅੱਜ ਸਾਰਾ ਦੇਸ਼ ਆਪਣੇ ਵਿਗਿਆਨਕਾਂ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਲੰਮੇਂ ਸਮੇਂ ਤੋਂ ਉਹ ਇਸ ਦੀ ਕਾਮਯਾਬੀ ਲਈ ਲੱਗੇ ਹੋਏ ਸਨ ਅਤੇ ਅੱਜ ਉਨ੍ਹਾਂ ਨੂੰ ਚੰਦਰਮਾ ਉੱਤੇ ਪਹੁੰਚਣ ਦੀ ਕਾਮਯਾਬੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਉਪਲੱਬਧੀ ਖ਼ਾਸ ਹੈ ਅਤੇ ਇਸੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਵਿੱਚ ਹੋਣ ਦੇ ਬਾਵਜੁਦ ਭਾਰਤ ਵਾਸੀਆਂ ਨੂੰ ਵਧਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਦੇਸ਼ ਚੰਦਰਯਾਨ-3 ਉੱਤੇ ਲੈਂਡਿੰਗ ਕਰਨ ਲਈ ਲੱਗੇ ਹੋਏ ਸਨ, ਪਰ ਇਹ ਮਾਣ ਭਾਰਤ ਦੇਸ਼ ਨੂੰ ਹਾਸਿਲ ਹੋਈਆ।
- Chandrayaan 3: ਭਾਰਤ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ ਚੰਨ ਉੱਤੇ ਹੋਈ ਸਾਫ਼ਟ ਲੈਂਡਿੰਗ
- Exclusive Interview: ITBP ਦੀ ਮੁਸਤੈਦੀ ਨੇ ਬਚਾਈ 3 ਅਧਿਆਪਕਾਂ ਦੀ ਜਾਨ, ਦੱਸੀ ਹਾਦਸੇ ਤੋਂ ਲੈ ਕੇ ਰੈਸਕਿਊ ਤੱਕ ਦੀ ਪੂਰੀ ਜਾਣਕਾਰੀ
- ਲੁਧਿਆਣਾ ਦੇ ਬੱਦੋਵਾਲ ਵਿਖੇ ਸਰਕਾਰੀ ਸਕੂਲ ਦੀ ਡਿੱਗੀ ਛੱਤ, ਮਲਬੇ ਹੇਠ ਦਬੀ ਇੱਕ ਅਧਿਆਪਕ ਦੀ ਮੌਤ, ਤਿੰਨ ਜ਼ੇਰ-ਏ-ਇਲਾਜ
ਇਸਰੋ ਦੇ ਵਿਗਿਆਨਿਕਾਂ ਉੱਤੇ ਮਾਣ: ਨੈਸ਼ਨਲ ਹਿਯੁਮਨ ਰਾਈਟਸ ਸੰਸਥਾ ਦੇ ਆਗੂ ਨੇ ਅੱਗੇ ਕਿਹਾ ਕਿ ਅੱਜ ਸਵੇਰੇ ਤੋਂ ਹੀ ਭਾਰਤ ਤਮਾਮ ਮੰਦਿਰਾਂ, ਗੁਰਦੁਆਰਿਆਂ ਅਤੇ ਮਸਜਿਦਾਂ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਸਕੂਲਾਂ ਦੇ ਵਿੱਚ ਬੱਚੇ ਵੀ ਅਰਦਾਸਾਂ ਕਰ ਰਹੇ ਸਨ। ਅੱਜ ਸਾਰੇ ਵਿਸ਼ਵ ਦੀ ਨਜ਼ਰ ਇਸ ਚੰਦਰਯਾਨ 3 ਦੇ ਉੱਤੇ ਲੱਗੀ ਹੋਈ ਸੀ। ਜਿਸ ਦੀ ਸਫਲਤਾ ਭਾਰਤ ਦੇਸ਼ ਦੇ ਹੱਥ ਲੱਗੀ। ਭਾਰਤ ਦਾ ਸਿਰ ਇੱਕ ਵਾਰ ਫਿਰ ਸਾਰੇ ਵਿਸ਼ਵ ਵਿੱਚ ਉੱਚਾ ਦਿਖਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸਰੋ ਦੇ ਵਿਗਿਆਨਿਕਾਂ ਉੱਤੇ ਮਾਣ ਹੈ ਅਤੇ ਉਹ ਸਾਰੇ ਵਿਗਿਆਨੀ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਦੀ ਬਦੌਲਤ ਅੱਜ ਭਾਰਤ ਦੇਸ਼ ਨੇ ਚੰਦਰਯਾਨ-3 ਦੀ ਸਫ਼ਲਤਾ ਪੂਰਵਕ ਲੇਂਡਿੰਗ ਕੀਤੀ।