ਅੰਮ੍ਰਿਤਸਰ: ਅੰਮ੍ਰਿਤਸਰ ਸੀਬੀਆਈ ਦੀ ਟੀਮ ਨੇ ਸਿਵਲ ਸਰਜਨ ਦੇ ਦਫ਼ਤਰ ਵਿੱਚ ਢਾਈ ਸਾਲ ਪਹਿਲਾਂ ਦਸੰਬਰ 2019 ਵਿੱਚ ਬਿਨ੍ਹਾਂ ਲਾਇਸੈਂਸ ਦੀ ਦਵਾਈ ਫੈਕਟਰੀ ਦੇ ਸਟੋਰ ਤੇ ਰੇਡ ਕੀਤੀ ਸੀ। ਜਿਸ ਵਿੱਚ 12 ਤੋਂ 20 ਅਫ਼ਸਰ ਸੀਬੀਆਈ ਟੀਮ ਦੇ ਸਨ। ਜਿਨ੍ਹਾਂ ਨੇ ਅੰਮ੍ਰਿਤਸਰ ਪੁੱਜੇ ਸਿਵਲ ਸਰਜਨ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਸੀ। ਜਿਸ ਤਹਿਤ 12 ਲੱਖ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਜਿਸ ਦੇ ਚੱਲਦੇ ਐਨਡੀਪੀਸੀ ਐਕਟ ਦਾ ਕੇਸ ਦਰਜ ਨਹੀਂ ਕੀਤਾ ਗਿਆ ਸੀ।
ਜਿਸ ਦੇ ਚੱਲਦੇ ਹਾਈਕੋਰਟ ਨੇ ਇਹ ਕੇਸ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹਾਈਕੋਰਟ ਦੇ ਆਦੇਸ਼ 'ਤੇ ਸੀਬੀਆਈ ਨੇ ਸਿਵਲ ਸਰਜਨ ਆਫਿਸ ਅੰਮ੍ਰਿਤਸਰ ਦੇ ਜੋਨਲ ਡਰੱਗ ਲਾਇਸੈਂਸ ਅਥਾਰਿਟੀ ਆਫਿਸ ਵਿੱਚ ਛਾਪੇਮਾਰੀ ਕੀਤੀ ਗਈ। ਸੀਬੀਆਈ ਦੀ ਟੀਮ ਵੱਲੋਂ ਡਰੱਗ ਲਾਇਸੈਂਸਿੰਗ ਅਥਾਰਟੀ ਤਾਂ ਸਾਰਾ ਰਿਕਾਰਡ ਅਤੇ 12 ਲੱਖ ਟਰਾਮਾਡੋਲ ਗੋਲੀਆਂ ਨੂੰ ਡੱਬਿਆਂ ਵਿੱਚ ਪੈਕ ਕਰਕੇ ਕਬਜ਼ੇ ਵਿੱਚ ਲੈ ਲਿਆ ਗਿਆ।
ਇਹ ਵੀ ਪੜ੍ਹੋ:- 2 ਬੱਚਿਆਂ ਦੀ ਮਾਂ 39 ਲੱਖ ਲੈਕੇ ਪ੍ਰੇਮੀ ਨਾਲ ਹੋਈ ਫਰਾਰ