ਅੰਮ੍ਰਿਤਸਰ: ਹਮੇਸ਼ਾ ਆਪਣੀ ਸਕਿਉਰਿਟੀ ਨੂੰ ਲੈ ਕੇ ਚਰਚਾ 'ਚ ਰਹਿੰਦੇ ਆਮ ਆਦਮੀ ਪਾਰਟੀ ਦੇ ਆਗੂ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਬਣੇ ਹੋਏ ਹਨ। ਇਸ ਵਾਰ ਸੁਰਖੀਆਂ ਵਿੱਚ ਹੈ,ਕੈਬਨਿਟ ਮੰਤਰੀ ਬਲਜਿੰਦਰ ਕੌਰ, ਜਿੰਨਾ ਦੇ ਗੰਨਮੈਨ ਇੰਨੇ ਜ਼ਿਆਦਾ ਹਨ ਕਿ ਉਹਨਾਂ ਤੋਂ ਨਿਊ ਅੰਮ੍ਰਿਤਸਰ ਦੀ ਕਲੋਨੀ 'ਚ ਐਚ ਆਈ ਵੀ ਫਲੈਟਸ ਦੇ ਵਸਨੀਕ ਤੰਗ ਆ ਗਏ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੰਤਰੀ ਬਲਜਿੰਦਰ ਕੌਰ ਦੇ 19 ਤੋਂ 20 ਸੁਰੱਖਿਆ ਕਰਮੀ ਹਨ। ਜਿਨਾਂ ਦਾ ਰਹਿਣ-ਸਹਿਣ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਸਬੰਧੀ ਕੈਬਨਿਟ ਮੰਤਰੀ ਬਲਜਿੰਦਰ ਕੌਰ ਨੂੰ ਅਗਾਹ ਵੀ ਕੀਤਾ ਗਿਆ,ਪਰ ਉਹਨਾਂ ਨੇ ਕੋਈ ਵੀ ਪ੍ਰਤੀਕ੍ਰਿਆ ਨਹੀਂ ਦਿੱਤੀ। ਉਹਨਾਂ ਦਾ ਗ਼ੈਰ ਜ਼ਿੰਮੇਦਾਰਾਨਾ ਰਵਈਆ ਬੇਹੱਦ ਹੈਰਾਨੀਜਨਕ ਰਿਹਾ।
ਸੁਰੱਖਿਆ ਕਰਮੀਆਂ ਕਰਕੇ ਔਰਤਾਂ ਤੇ ਬੱਚੇ ਹੋ ਰਹੇ ਪ੍ਰੇਸ਼ਾਨ: ਕਲੋਨੀ ਵਾਸੀਆਂ ਨੇ ਦੱਸਿਆ ਕਿ ਜਿਹੜੇ ਫਲੈਟਸ 'ਚ ਮੰਤਰੀ ਬਲਜਿੰਦਰ ਕੌਰ ਦੇ ਸੁਰੱਖਿਆ ਗਾਰਡ ਰਹਿੰਦੇ ਨੇ ਉਸ ਹੀ ਫਲੈਟ ਦੇ ਨੇੜੇ ਹੀ ਇੱਕ ਪਾਰਕ ਹੈ ਜਿਸ ਵਿੱਚ ਔਰਤਾਂ ਸਵੇਰੇ ਸ਼ਾਮ ਨੂੰ ਸੈਰ ਕਰਨ ਲਈ ਨਿਕਲਦੀਆਂ ਨੇ,ਪਰ ਸਿਕਿਓਰਟੀ ਗਾਰਡਾਂ ਦੀ ਆਵਾਜਾਈ ਕਾਰਨ ਔਰਤਾਂ ਅਸਹਿਜ ਮਹਿਸੂਸ ਕਰਦੀਆਂ ਹਨ। ਬੱਚੇ ਵੀ ਡਰ ਅਤੇ ਸਹਿਮ ਦੇ ਮਹੌਲ ਵਿੱਚ ਰਹਿੰਦੇ ਹਨ। ਔਰਤਾਂ ਪਾਰਕ 'ਚ ਨਹੀਂ ਘੁੰਮ ਫਿਰ ਨਹੀਂ ਸਕਦੀਆਂ ਅਤੇ ਉਥੇ ਹੀ ਕਲੋਨੀ ਦੇ ਬੱਚੇ ਘਰੋਂ ਨਿਕਲਣ ਤੋਂ ਡਰਦੇ ਹਨ। ਇਸ ਦੇ ਨਾਲ ਹੀ ਕਲੋਨੀ ਵਾਸੀਆਂ ਨੇ ਕਿਹਾ ਕਿ ਸਿਕਿਉਰਟੀ ਗਾਰਡ ਅੱਧੀ ਰਾਤ ਨੂੰ ਗੱਡੀਆਂ ਦੇ ਹੂਟਰ ਮਾਰਦੇ ਨੇ ਜਿਸ ਕਰਕੇ ਬਜ਼ੁਰਗਾਂ ਦੀ ਨੀਂਦ ਵੀ ਖਰਾਬ ਹੁੰਦੀ ਹੈ।
- Political Reaction On Golden Temple Model Auction : ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸਿਆਸਤ, SAD ਪ੍ਰਧਾਨ ਦੀ ਪੋਸਟ 'ਤੇ ਮਨਜਿੰਦਰ ਸਿਰਸਾ ਦਾ ਵਾਰ, ਕਿਹਾ-ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਹੋ ਰਿਹਾ ਸ਼ੋਸ਼ਣ
- Bathinda Police Organized Bicycle Rally: ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ SSP ਨੇ ਲਗਾਈ ਵੱਡੀ ਸਕੀਮ, ਪੜੋ ਇਸ ਖਾਸ ਰਿਪੋਰਟ ਵਿੱਚ ...
- CM Mann On Debate: ਇੱਕ ਨਵੰਬਰ ਦੀ ਡਿਬੇਟ ਨੂੰ ਲੈਕੇ ਸੀਐੱਮ ਮਾਨ ਦੀ ਪੋਸਟ, ਦੱਸਿਆ ਡਿਬੇਟ ਦਾ ਨਾਮ ਤੇ ਹਰ ਧਿਰ ਨੂੰ ਬੋਲਣ ਲਈ ਮਿਲੇਗਾ ਕਿੰਨਾ ਸਮਾਂ
ਇਲਾਕਾ ਵਾਸੀਆਂ ਦੀ ਚਿਤਾਵਨੀ: ਇਸ ਬਾਬਤ ਜਾਣਕਾਰੀ ਦਿੰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਮੰਤਰੀ ਬਲਜਿੰਦਰ ਕੌਰ ਨੂੰ ਇਸ ਸੰਬੰਧੀ ਫੋਨ ਕੀਤੇ ਗਏ ਨੇ ਪਰ ਮੰਤਰੀ ਨੇ ਉਹਨਾਂ ਦਾ ਫੋਨ ਨਹੀਂ ਚੁੱਕਿਆ। ਨਾ ਹੀ ਮੰਤਰੀ ਸਾਹਿਬਾ ਨੇ ਕੋਈ ਸੁਨੇਹਾ ਲਾਇਆ ਹੈ। ਔਰਤਾਂ ਦਾ ਕਹਿਣਾ ਹੈ ਕਿ ਇੱਕ ਔਰਤ ਹੋਣ ਦੇ ਨਾਤੇ ਮੰਤਰੀ ਸਾਹਿਬਾ ਨੂੰ ਸਮਝਣ ਦੀ ਲੋੜ ਹੈ ਕਿ ਅਜਿਹੀ ਸਥਿਤੀ ਵਿੱਚ ਕੋਈ ਵੀ ਸਹਿਜ ਮਹਿਸੂਸ ਨਹੀਂ ਕਰਦਾ। ਇਲਾਕਾ ਨਿਵਾਸੀਆਂ ਨੇ ਮੰਤਰੀ ਬਲਜਿੰਦਰ ਕੌਰ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਵਾਸਤੇ ਕੋਈ ਪ੍ਰਾਈਵੇਟ ਫਲੈਟ ਦੇਖਿਆ ਜਾਵੇ, ਜਿੱਥੇ ਇਹ ਰਹਿ ਸਕਣ ਕਿਉਂਕਿ ਇਹ ਇੱਕ ਰਿਹਾਇਸ਼ੀ ਏਰੀਆ ਹੈ। ਇਸ ਦੇ ਨਾਲ ਹੀ ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਤਰੀ ਬਲਜਿੰਦਰ ਕੌਰ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਓਹਨਾ ਨੂੰ ਮਜਬੂਰੀ 'ਚ ਧਰਨਾ ਦੇਣਾ ਪਵੇਗਾ।