ਅੰਮ੍ਰਿਤਸਰ: ਖਾਸਾ ਦੇ ਇੱਕ ਕਣਕ ਦੇ ਗੁਦਾਮ ਵਿੱਚ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਸਵਿੰਦਰ ਸਿੰਘ ਨਾਂਅ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ। ਜਿਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖ਼ਾਸਾ ਦੇ ਕਣਕ ਦੇ ਗੁਦਾਮ ਵਿੱਚ ਸਵਿੰਦਰ ਸਿੰਘ ਨੇ ਇਕਬਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਣਕ ਦੀ ਹੇਰਾਫੇਰੀ ਕਰਦੇ ਫੜ ਲਿਆ ਸੀ। ਸਵਿੰਦਰ ਸਿੰਘ ਨੇ ਜਦੋਂ ਇਸ ਧਾਂਦਲੀ ਨੂੰ ਫੜ ਲਿਆ ਤਾਂ ਇਕਬਾਲ ਸਿੰਘ ਨੇ ਬੇਇਜ਼ਤੀ ਦੇ ਡਰੋਂ ਸਵਿੰਦਰ ਸਿੰਘ 'ਤੇ ਫਾਇਰਿੰਗ ਕਰ ਦਿੱਤੀ।
ਇਹ ਵੀ ਪੜੋ: ਤਾਲਾਬੰਦੀ ਦੌਰਾਨ ਲੋੜਵੰਦ ਲੋਕਾਂ ਦਾ ਸਹਾਰਾ ਬਣੇ ਬਾਬਾ ਖਹਿਰਾ
ਸਵਿੰਦਰ ਸਿੰਘ ਦੀ ਹਾਲਤ ਗੰਭੀਰ ਹੈ, ਜਿਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਵਿੱਚ ਤਫਤੀਸ਼ ਆਰੰਭ ਦਿੱਤੀ ਗਈ ਹੈ।