ਅੰਮ੍ਰਿਤਸਰ: ਅਜਨਾਲਾ ਨੇੜੇ ਪੈਂਦੇ ਥਾਣਾ ਰਮਦਾਸ ਦੀ ਭਾਰਤ ਪਾਕਿ ਸਰਹੱਦ ਦੀ ਬੀਓਪੀ ਪੰਜਗਰਾਈਆਂ ਤੋਂ ਦੁਪਹਿਰ ਪੁਲਿਸ ਅਤੇ ਬੀਐਸਐਫ ਦੀ 73 ਬਟਾਲੀਅਨ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਦੀ ਸਰਚ ਜਾਰੀ ਹੈ।
ਫਿਲਹਾਲ ਇਸ ਸਬੰਧੀ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ ਤੇ ਬਰਾਮਦ ਕੀਤੀ ਗਈ ਹੈਰੋਇਨ ਦੀ ਮਾਤਰਾ ਇਕ ਕਿਲੋ ਜਾ ਰਹੀ ਹੈ ਅਤੇ ਆਸ ਪਾਸ ਦੇ ਇਲਾਕੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਹੈ ਰਹੀ ਹੈ। ਗੌਰਤਲੱਬ ਹੈ ਕਿ ਬੀਐੱਸਐਫ ਦੇ ਜਵਾਨਾਂ ਅਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਇਹ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ: ਡੀਐਮਆਰ ਨੇ ਤਿਆਰ ਕੀਤਾ ਕੈਂਸਰ ਨਾਲ ਲੜਣ ਵਾਲਾ ਗ੍ਰੀਫੋਲਾ ਮਸ਼ਰੂਮ