ETV Bharat / state

ਨਾਂਦੇੜ ਸਾਹਿਬ ਤੋਂ ਭੱਜ ਕੇ ਤਰਨਤਾਰਨ ਵਿੱਚ ਲੁਕੇ ਹੋਏ ਸੀ ਦੋਵੇਂ ਨਿਹੰਗ, ਕਤਲ ਦਾ ਸੀ ਮਾਮਲਾ ਦਰਜ - ਤਰਨਤਾਰਨ

ਤਰਨਤਾਰਨ ਹਲਕੇ ’ਚ ਪੁਲਿਸ ਕਰਮਚਾਰੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਹੋਈ ਖ਼ੂਨੀ ਝੜਪ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ। ਜ਼ਖਮੀ ਹੋਏ ਪੁਲਿਸ ਕਰਮਚਾਰੀਆਂ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਕਰਮਚਾਰੀ ਖਤਰੇ ਤੋਂ ਬਾਹਰ ਹਨ।

ਤਸਵੀਰ
ਤਸਵੀਰ
author img

By

Published : Mar 22, 2021, 8:14 AM IST

ਅੰਮ੍ਰਿਤਸਰ: ਤਰਨਤਾਰਨ ਹਲਕੇ ’ਚ ਪੁਲਿਸ ਕਰਮਚਾਰੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਹੋਈ ਖ਼ੂਨੀ ਝੜਪ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਏ। ਦੱਸ ਦਈਏ ਕਿ ਜ਼ਖਮੀ ਹੋਏ ਪੁਲਿਸ ਕਰਮਚਾਰੀਆਂ ਦਾ ਇਲਾਜ ਨਿੱਜੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਕਰਮਚਾਰੀ ਖਤਰੇ ਤੋਂ ਬਾਹਰ ਹਨ।

ਅੰਮ੍ਰਿਤਸਰ

ਇਸ ਮਾਮਲੇ ’ਤੇ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਖੂਨੀ ਝੜਪ ਦੌਰਾਨ ਮਾਰੇ ਗਏ ਨਿਹੰਗਾਂ ਨੇ ਪੁਲਿਸ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਪੁਲਿਸ ਕਰਮਚਾਰੀਆਂ ਨੇ ਆਪਣੇ ਬਚਾਅ ਲਈ ਫਾਇਰਿੰਗ ਕੀਤੀ ਜਿਸ ਤੋਂ ਦੋਵੇਂ ਨਿਹੰਗ ਝੜਪ ਦੌਰਾਨ ਮਾਰੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਨੋਂ ਮੁਲਜ਼ਮਾਂ ਦੇ ਖਿਲਾਫ ਨਾਂਦੇੜ ਸਾਹਿਬ ’ਚ ਮਾਮਲਾ ਦਰਜ ਸੀ ਅਤੇ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਨੰਦੇੜ ਸਾਹਿਬ ਪੁਲਿਸ ਅਤੇ ਤਰਨਤਾਰਨ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਝੜਪ ਦੌਰਾਨ ਉਨ੍ਹਾਂ ਨੂੰ ਮਾਰ ਮੁਕਾਇਆ।

ਇਹ ਵੀ ਪੜੋ: ਟੈਕਸੀ ਯੂਨੀਅਨ ਹੁਸ਼ਿਆਰਪੁਰ ਵੱਲੋਂ ਮੀਟਿੰਗ

ਡੀਆਈਜੀ ਨੇ ਇਹ ਵੀ ਦੱਸਿਆ ਕਿ ਦੋਵੇ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਨ੍ਹਾਂ ਵੱਲੋਂ ਇੱਕ ਬਾਬੇ ਦਾ ਕਤਲ ਵੀ ਕੀਤਾ ਗਿਆ ਸੀ ਅਤੇ ਇਨ੍ਹਾਂ ਦੇ ਖਿਲਾਫ਼ ਪਹਿਲਾਂ ਹੀ ਧਾਰਾ 302 ਦੇ ਤਹਿਤ ਮਾਮਲਾ ਦਰਜ ਸੀ। ਜਿਸ ਕਾਰਨ ਇਨ੍ਹਾਂ ਨੂੰ ਫੜਨ ਲਈ ਹੀ ਪੁਲਿਸ ਵੱਲੋਂ ਰਾਤ ਭਰ ਭਾਲ ਕੀਤੀ ਜਾ ਰਹੀ ਸੀ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.