ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਨੇ IOS ਯੂਜ਼ਰਸ ਲਈ ਨਵਾਂ ਅਪਡੇਟ ਲਿਆਂਦਾ ਹੈ। ਇਹ ਅਪਡੇਟ ਚੈਟ ਇਵੈਂਟਸ ਲਈ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਇਨਵੀਟੇਸ਼ਨ ਦਾ ਜਵਾਬ ਦਿੰਦੇ ਹੋਏ ਦੱਸ ਸਕਣਗੇ ਕਿ ਇਵੈਂਟ 'ਚ ਉਨ੍ਹਾਂ ਦੇ ਨਾਲ ਕੋਈ ਐਡਿਸ਼ਨਲ ਮਹਿਮਾਨ ਵੀ ਆਵੇਗਾ। ਇਸ ਨਾਲ ਆਯੋਜਿਤ ਕਰਨ ਵਾਲੇ ਨੂੰ ਇਵੈਂਟ ਪਲਾਨ ਕਰਨ 'ਚ ਆਸਾਨੀ ਹੋਵੇਗੀ। ਇਸ ਤਰ੍ਹਾਂ ਇਵੈਂਟ ਆਯੋਜਿਤ ਕਰਨ ਵਾਲੇ ਨੂੰ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਦਾ ਅੰਦਾਜ਼ਾ ਹੋਵੇਗਾ। WABetaInfo ਨੇ ਇਸ ਫੀਚਰ ਨੂੰ ਟੈਸਟਫਲਾਈਟ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ IOS 25.3.10.74 'ਚ ਦੇਖਿਆ ਹੈ।
📝 WhatsApp beta for iOS 25.3.10.74: what's new?
— WABetaInfo (@WABetaInfo) February 17, 2025
WhatsApp is rolling out a feature to allow guests in chat events, and it's available to some beta testers!https://t.co/uQyzrtC4vt pic.twitter.com/JL8xJBkcbH
WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ
WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਸਕ੍ਰੀਨਸ਼ਾਰਟ 'ਚ ਤੁਸੀਂ ਇਸ ਨਵੇਂ ਫੀਚਰ ਨੂੰ ਦੇਖ ਸਕਦੇ ਹੋ। ਇਹ ਫੀਚਰ ਬੀਟਾ ਟੈਸਟਰਾਂ ਨੂੰ ਅਜਿਹਾ ਆਪਸ਼ਨ ਔਨ ਕਰਨ ਦੀ ਸੁਵਿਧਾ ਦਿੰਦਾ ਹੈ, ਜਿਸ ਰਾਹੀਂ ਤੁਸੀਂ ਦੱਸ ਸਕਦੇ ਹੋ ਕਿ ਇਵੈਂਟ 'ਚ ਤੁਹਾਡੇ ਨਾਲ ਹੋਰ ਵੀ ਕੋਈ ਆਵੇਗਾ। ਇਵੈਂਟ ਕ੍ਰਿਏਟ ਕਰਦੇ ਸਮੇਂ ਇਸ ਆਪਸ਼ਨ ਨੂੰ ਐਕਟੀਵੇਟ ਕਰਨ 'ਤੇ ਰਿਸੀਵਰ ਦੇ ਕੋਲ੍ਹ ਇਹ ਦੱਸਣ ਦਾ ਆਪਸ਼ਨ ਹੋਵੇਗਾ ਕਿ ਉਹ ਇਵੈਂਟ 'ਚ ਇਕੱਲੇ ਆਉਣਗੇ ਜਾਂ ਕਿਸੇ ਦੇ ਨਾਲ ਆਉਣਗੇ।
ਜੇਕਰ ਇਵੈਂਟ ਕ੍ਰਿਏਟਰ ਚਾਹੁਣ ਤਾਂ ਇਸ ਆਪਸ਼ਨ ਨੂੰ ਬੰਦ ਵੀ ਕਰ ਸਕਦੇ ਹੋ। ਕੰਪਨੀ ਅਜੇ ਇਸ ਫੀਚਰ ਦੀ ਬੀਟਾ ਟੈਸਟਿੰਗ ਕਰ ਰਹੀ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਸਾਰੇ IOS ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:-