ਅੰਮ੍ਰਿਤਸਰ: ਮਛਵਾਰੇ ਰਮੇਸ਼ ਬਾਬਾ ਸੋਸ਼ਾ ਦੀ ਡੈਡ ਬਾਡੀ ਪਾਕਿਸਤਾਨ ਰੇਜਰ ਨੇ ਬੀਐਸਐਫ ਜਵਾਨਾਂ ਨੂੰ ਸੌਂਪੀ ਗਈ, ਜਿਸ ਨੂੰ ਗੁਜਰਾਤ ਫਿਸ਼ਇੰਗ ਅਧਿਕਾਰੀਆਂ ਵੱਲੋਂ ਹਵਾਈ ਜਹਾਜ਼ ਰਾਹੀਂ ਗੁਜਰਾਤ ਲਿਜਾਇਆ ਜਾਵੇਗਾ।
ਇਸ ਸੰਬੰਧੀ ਪੁਖਤਾ ਜਾਣਕਾਰੀ ਦਿੰਦਿਆਂ ਅਟਾਰੀ-ਵਾਹਗਾ ਸਰਹਦ ’ਤੇ ਪ੍ਰੋਟੋਕਾਲ ਅਧਿਕਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰਮੇਸ਼ ਬਾਬਾ ਸੋਸ਼ਾ ਪੁੱਤਰ ਬਾਬਾ ਸੋਸ਼ਾ ਜੋ ਕਿ ਗੁਜਰਾਤ ਦਾ ਰਹਿਣ ਵਾਲਾ ਸੀ ਤੇ 6 ਮਈ 2019 ਨੂੰ ਆਪਣੇ 6 ਸਾਥੀਆਂ ਨਾਲ ਮੱਛੀਆਂ ਫੜਦਿਆਂ ਹੱਦਬੰਦੀ ਤੋਂ ਭੱਟਕ ਕੇ ਪਾਕਿਸਤਾਨ ਦੀ ਹੱਦ ਵਿੱਚ ਜਾ ਪੁੱਜਾ, ਜਿਥੇ ਉਸਨੂੰ ਪਾਕਿਸਤਾਨ ਦੇ ਰੇਜਰਾਂ ਨੇ ਫੜ ਕੇ ਸਥਾਨਕ ਪੁਲਿਸ ਹਵਾਲੇ ਕੀਤਾ ਗਿਆ।
ਜਿਸ ਦੀ ਕਰਾਚੀ ਦੀ ਲਾਂਡੀ ਜੇਲ ਵਿੱਚ 26 ਮਾਰਚ ਨੂੰ ਹਾਰਟ ਫੈਲ ਹੋਣ ਕਰਕੇ ਮੌਤ ਹੋ ਗਈ ਸੀ, ਜਿਸਦੀ ਕਾਨੂੰਨੀ ਦਸਤਾਵੇਜ਼ੀ ਕਾਰਵਾਈ ਤੋਂ ਬਾਅਦ ਉਸ ਦੀ ਡੈਡ ਬਾਡੀ ਨੂੰ ਅੱਜ ਪਾਕਿਸਤਾਨ ਰੇਜਰਾਂ ਵੱਲੋਂ ਬੀਐਸਐਫ ਦੇ ਹਵਾਲੇ ਕੀਤਾ ਗਿਆ। ਮਛਵਾਰੇ ਦੀ ਮ੍ਰਿਤਕ ਦੇਹ ਨੂੰ ਗੁਜਰਾਤ ਫਿਸ਼ਇੰਗ ਵਿਭਾਗ ਦੇ ਦੋ ਅਧਿਕਾਰੀਆਂ ਵਲੋਂ ਹਵਾਈ ਜਹਾਜ਼ ਰਾਹੀਂ ਗੁਜਰਾਤ ਲਿਜਾਇਆ ਜਾ ਰਿਹਾ ਹੈ।