ਅੰਮ੍ਰਿਤਸਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀ.ਐਮ ਵਿਸ਼ਵਕਰਮਾ ਯੋਜਨਾ ਦਾ ਕੁਝ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ। ਜਿਸ ਵਿੱਚ ਦੇਸ਼ ਦੇ 18 ਕਿਰਤੀਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਪੀ.ਐਮ ਵਿਸ਼ਵਕਰਮਾ ਯੋਜਨਾ ਤਹਿਤ ਪੰਜਾਬ ਦੇ ਅੰਮ੍ਰਿਤਸਰ ਤੋਂ ਕਿਰਪਾਨਾਂ ਤੇ ਸ਼ਾਸ਼ਤਰ ਬਣਾਉਣ ਵਾਲੇ ਲੁਹਾਰ ਰਵੇਲ ਸਿੰਘ ਨੂੰ ਚੁਣਿਆ ਗਿਆ। ਉਹਨਾਂ ਨੂੰ ਇਸ ਯੋਜਨਾ ਦੇ ਉਦਘਾਟਨ ਵੇਲੇ ਸਰਟੀਫਿਕੇਟ ਅਤੇ ਆਈ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਰਵੇਲ ਸਿੰਘ ਦਾ ਅੰਮ੍ਰਿਤਸਰ ਪਹੁੰਚਣ ਉੱਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ ਸੀ ਅਤੇ ਰਵੇਲ ਸਿੰਘ ਨੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਦਾਦੇ ਪੜਦਾਦੇ ਤੋਂ ਲੈ ਕੇ ਅੱਜ ਦੀ ਪੀੜੀ ਸ਼ਸਤਰ ਬਣਾਉਣ ਦਾ ਕਰਦੇ ਨੇ ਕੰਮ: ਇਸ ਦੌਰਾਨ ਰਵੇਲ ਸਿੰਘ ਨੇ ਦੱਸਿਆ ਕਿ ਦਿੱਲੀ ਵਿਖੇ ਮੋਦੀ ਸਰਕਾਰ ਤੋਂ ਇਹ ਸਨਮਾਨ ਲੈਣਾ ਸਾਡੇ ਸ਼ਿਕਲੀਗਰ ਲੋਕਾਂ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕੀ ਸਾਡੀ ਸਿੱਕਲੀਗਰ ਕੌਮ ਪਾਤਸ਼ਾਹੀ ਦੇ ਵੇਲੇ ਤੋਂ ਸ਼ਸਤਰ ਤਿਆਰ ਕਰਨ ਦਾ ਕੰਮ ਕਰਦੀ ਹੈ ਅਤੇ ਹੁਣ ਵੀ ਸਾਡੇ ਦਾਦੇ ਪੜਦਾਦੇ ਅਤੇ ਸਾਡੀ ਆਉਣ ਵਾਲੀਆਂ ਪੀੜੀਆਂ ਅਤੇ ਸਾਡੇ ਬੱਚੇ ਵੀ ਸ਼ਸਤਰ ਬਣਾਉਣ ਦਾ ਹੀ ਕੰਮ ਕਰਦੇ ਹਨ ਅਤੇ ਸਾਨੂੰ ਸਾਡੇ ਕੰਮ ਉੱਤੇ ਮਾਣ ਹੈ।
ਸ਼ਸਤਰ ਵਿਦੇਸ਼ਾਂ ਤੱਕ ਹੁੰਦੇ ਨੇ ਸਪਲਾਈ: ਇਸ ਦੌਰਾਨ ਰਵੇਲ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਸਾਡੇ ਆਧੁਨਿਕ ਮਸ਼ੀਨਾ ਦੇਣ ਦੀ ਮਦਦ ਕਰਨ ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਸ਼ਸਤਰ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਸ਼ਸਤਰ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਉਹ ਸ਼ਸਤਰ ਤਿਆਰ ਕਰਕੇ ਭੇਜਦੇ ਹਨ।
- Canada Advise Pannu: ਕੈਨੇਡਾ ਦੇ ਰੱਖਿਆ ਮੰਤਰੀ ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਨੂੰ ਦਿੱਤੀ ਨਸੀਹਤ, ਕਿਹਾ-ਇੱਥੇ ਨਫਰਤ ਫੈਲਾਉਣ ਵਾਲਿਆਂ ਲਈ ਨਹੀਂ ਕੋਈ ਥਾਂ
- Canada India Controversy: ਭਾਰਤ-ਕੈਨੇਡਾ 'ਚ ਤਕਰਾਰ ਨਾਲ ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਲੀਡਰਾਂ ਵੱਲੋਂ ਇੱਕ-ਦੂਜੇ 'ਤੇ ਵਾਰ-ਪਲਟਵਾਰ ਸ਼ੁਰੂ, ਕਿੱਥੇ ਤੱਕ ਚੜ੍ਹੇਗਾ ਸਿਆਸੀ ਪਾਰਾ?
- BJP New Team In Punjab : ਭਾਜਪਾ ਪ੍ਰਧਾਨ ਦੀ ਬਣਾਈ ਟੀਮ 'ਤੇ ਪੁਰਾਣੇ ਭਾਜਪਾਈਆਂ ਨੇ ਚੁੱਕੇ ਸਵਾਲ, ਵਿਰੋਧੀ ਧਿਰਾਂ ਦੇ ਆਏ ਤਿੱਖੇ ਪ੍ਰਤੀਕਰਮ
ਸ਼ਿਕਲੀਗਰ ਕੌਮ ਵੱਲੋਂ ਪੁਰਾਣੇ ਸਮੇਂ ਤੋਂ ਕੀਤਾ ਜਾਂਦਾ ਸ਼ਸਤਰ ਬਣਾਉਣ ਦਾ ਕੰਮ: ਜ਼ਿਕਰਯੋਗ ਹੈ ਕਿ ਸ਼ਿਕਲੀਗਰ ਕੌਮ ਵੱਲੋਂ ਜ਼ਿਆਦਾਤਰ ਸ਼ਸਤਰ ਬਣਾਉਣ ਦਾ ਹੀ ਕੰਮ ਕੀਤਾ ਜਾਂਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੱਕਲੀਗਰ ਲੋਕ ਬਹੁਤ ਘੱਟ ਗਿਣਤੀ ਵਿੱਚ ਰਹਿੰਦੇ ਹਨ ਅਤੇ ਅੰਮ੍ਰਿਤਸਰ ਵਿੱਚ ਸਿਕਲੀਗਰ ਪਰਿਵਾਰ ਵੱਲੋਂ ਸ਼ਸਤਰ ਤਿਆਰ ਕੀਤੇ ਜਾਂਦੇ ਹਨ ਅਤੇ ਉਹ ਸ਼ਾਸਤਰ ਦੇਸ਼ਾਂ-ਵਿਦੇਸ਼ਾਂ ਵਿੱਚ ਜਾਂਦੇ ਹਨ। ਉਨ੍ਹਾਂ ਸ਼ਸਤਰਾਂ ਦੇ ਨਾਲ ਹੀ ਨਿਹੰਗ ਸਿੰਘ ਗੱਤਕਾਬਾਜ਼ੀ ਦੇ ਜੌਹਰ ਦਿਖਾਉਂਦੇ ਹਨ ਅਤੇ ਇਹੀ ਸ਼ਸਤਰ ਸ੍ਰੀ ਦਰਬਾਰ ਸਾਹਿਬ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਅੱਗੇ ਰੱਖੇ ਜਾਂਦੇ ਹਨ। ਉਸ ਸਿਕਲੀਗਰ ਪਰਿਵਾਰ ਨੂੰ ਦੇਸ਼ ਤੇ ਪ੍ਰਧਾਨ ਮੰਤਰੀ ਵੱਲੋਂ ਵਿਸ਼ਵਕਰਮਾ ਯੋਜਨਾ ਤਹਿ ਸਨਮਾਨਿਤ ਕੀਤਾ ਗਿਆ ਹੈ, ਜਿਸ ਕਰਕੇ ਪਰਿਵਾਰ ਦੇ ਵਿੱਚ ਕਾਫ਼ੀ ਖੁਸ਼ੀ ਦੇਖਣ ਨੂੰ ਮਿਲੀ ਹੈ।