ETV Bharat / state

ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਓਡੀਸ਼ਾ ਦਾ ਬਿਰਜੂ ਪੁੱਜਿਆ ਘਰ - ਓਡੀਸ਼ਾ ਸਰਕਾਰ

ਪਿਛਲੇ ਦਿਨੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਪੁੱਜੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾ ਰਿਹਾ ਹੈ। ਮੰਗਲਵਾਰ ਕੈਦੀ ਬਿਰਜੂ ਨੂੰ ਲੈਣ ਲਈ ਓਡੀਸ਼ਾ ਤੋਂ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਅਤੇ ਕਾਰਵਾਈ ਉਪਰੰਤ ਬਿਰਜੂ ਨੂੰ ਲੈ ਕੇ ਗਏ।

ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਆਇਆ ਓਡੀਸ਼ਾ ਦਾ ਬਿਰਜੂ ਪੁੱਜਿਆ ਘਰ

author img

By

Published : Nov 10, 2020, 4:11 PM IST

ਅੰਮ੍ਰਿਤਸਰ: ਲੰਬੇ ਸਮੇਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚੋਂ ਰਿਹਾਅ ਹੋ ਕੇ ਆਏ ਇਥੇ ਭਾਰਤ ਪੁੱਜੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਜਾ ਰਿਹਾ ਹੈ। ਮੰਗਲਵਾਰ ਕੈਦੀ ਬਿਰਜੂ ਨੂੰ ਲੈਣ ਲਈ ਓਡੀਸ਼ਾ ਤੋਂ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਅਤੇ ਕਾਰਵਾਈ ਉਪਰੰਤ ਬਿਰਜੂ ਨੂੰ ਲੈ ਕੇ ਗਏ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਪਰਤੇ ਇਨ੍ਹਾਂ ਲੋਕਾਂ ਨੂੰ ਕੋਰੋਨਾ ਦੇ ਚਲਦੇ ਇਥੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।

ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਆਇਆ ਓਡੀਸ਼ਾ ਦਾ ਬਿਰਜੂ ਪੁੱਜਿਆ ਘਰ

20 ਸਾਲ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਕੱਟ ਕੇ ਭਾਰਤ ਇਥੇ ਪੁੱਜੇ ਬਿਰਜੂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਉਸ ਦੀ ਹਾਲਤ ਠੀਕ ਨਹੀਂ ਜਾਪ ਰਹੀ ਸੀ ਅਤੇ ਉਸ ਨੂੰ ਕੁੱਝ ਯਾਦ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਰਿਹਾ ਹੈ ਅਤੇ ਉਹ ਘੁੰਮਦਾ-ਘੁੰਮਦਾ ਪਾਕਿਸਤਾਨ ਪੁੱਜ ਗਿਆ ਸੀ।

ਬਿਰਜੂ ਨੂੰ ਲੈਣ ਆਏ ਓਡੀਸ਼ਾ ਦੇ ਅਧਿਕਾਰੀ ਨੇ ਕਿਹਾ ਕਿ ਉਹ ਇਥੇ ਵਿਸ਼ੇਸ਼ ਤੌਰ 'ਤੇ ਬਿਰਜੂ ਨੂੰ ਲੈਣ ਲਈ ਪੁੱਜੇ ਹਨ। ਉਨ੍ਹਾਂ ਕਿਹਾ ਹਾਲਾਂਕਿ 20 ਸਾਲ ਪਾਕਿਸਤਾਨ ਜੇਲ੍ਹ ਵਿੱਚ ਰਹਿਣ ਕਾਰਨ ਬਿਰਜੂ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਕੁੱਝ ਯਾਦ ਨਹੀਂ ਹੈ, ਪਰ ਉਸ ਨੂੰ ਖ਼ੁਸ਼ੀ ਹੈ ਕਿ ਉਹ ਇਥੇ ਪਰਿਵਾਰ ਕੋਲ ਪੁੱਜਿਆ ਹੈ।

ਅਧਿਕਾਰੀ ਨੇ ਕਿਹਾ ਕਿ ਬਿਰਜੂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਅਧਿਕਾਰੀ ਸੰਪਰਕ ਕਰ ਰਹੇ ਹਨ, ਜਿਨ੍ਹਾਂ ਵਿੱਚ ਬਿਰਜੂ ਦੀ ਵਾਪਸੀ ਨੂੰ ਲੈ ਕੇ ਉਤਸ਼ਾਹ ਅਤੇ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ।

ਉਧਰ, ਅੰਮ੍ਰਿਤਸਰ ਦੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਪੰਜ ਕੈਦੀ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਸਨ, ਜਿਨ੍ਹਾਂ ਵਿਚੋਂ ਇੱਕ ਬਿਰਜੂ ਹੈ, ਜੋ ਓਡੀਸ਼ਾ ਦਾ ਰਹਿਣ ਵਾਲਾ ਹੈ ਅਤੇ ਅੱਜ ਉਸ ਨੂੰ ਪ੍ਰਸ਼ਾਸਨਿਕ ਅਧਿਕਾਰੀ ਲੈਣ ਲਈ ਇਥੇ ਪੁੱਜੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.