ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਜਿਸਦੇ ਚੱਲਦੇ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹਲਕੇ ’ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਚੱਲਦੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਹਲਕੇ ਤੋਂ ਮਿਲ ਰਹੇ ਪਿਆਰ ਲਈ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਕਿ ਪਹਿਲਾਂ ਜਦੋਂ ਵੀ ਉਹ ਚੋਣ ਮੈਦਾਨ ਵਿਚ ਉਤਰਦੇ ਸੀ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਲਈ ਅਰਦਾਸ ਕਰਦੇ ਹੁੰਦੇ ਸੀ ਪਰ ਇਸ ਵਾਰ ਹਲਕਾ ਪੂਰਬੀ ਦੀਆਂ ਸਾਰੀਆਂ ਮਾਵਾਂ ਭੈਣਾਂ ਤੋਂ ਇਨ੍ਹਾਂ ਪਿਆਰ ਸਤਿਕਾਰ ਮਿਲ ਰਿਹਾ ਅਤੇ ਹਰ ਮਾਂ ਮੇਰੀ ਕਾਮਯਾਬੀ ਲਈ ਅਰਦਾਸ ਕਰ ਰਹੀ ਹੈ ਜਿਸਦੇ ਚੱਲਦੇ ਜਿੱਤ ਭਾਵੇ ਤੈਅ ਹੈ ਪਰ ਉਨ੍ਹਾਂ ਨੇ ਅਜਿਹਾ ਪਿਆਰ ਪਹਿਲਾਂ ਕਦੇ ਵੀ ਨਹੀ ਦੇਖਿਆ। ਅਜਿਹੇ ਪਿਆਰ ਸਦਕਾ ਉਹ ਜਲਦ ਜਿੱਤ ਕੇ ਲੋਕਾਂ ਦਾ ਮਾਨ ਵਧਾਵਾਂਗੇ। ਹੁਣ ਇਹ ਲੜਾਈ ਅਕਾਲੀ ਕਾਗਰਸ ਦੀ ਨਹੀ ਸਗੋਂ ਜਨਤਾ ਪਿਆਰ ਵਿਸ਼ਵਾਸ ਦੀ ਹੈ ਜਿਸਦੇ ਚਲਦੇ ਅਸੀਂ ਇਸ ਵਾਰ ਜਰੂਰ ਜਿੱਤਾਂਗੇ।
ਉੱਥੇ ਹੀ ਦੂਜੇ ਪਾਸੇ ਅਕਾਲੀ ਆਗੂ ਨਵਜੋਤ ਸਿੰਘ ਸ਼ੈਕੀ ਨੇ ਕਿਹਾ ਕਿ ਹਲਕੇ ਵਿਚ ਮਜੀਠਿਆ ਸਾਬ੍ਹ ਦੀ ਪੂਰੀ ਸਾਖ ਹੈ ਇਸ ਵਾਰ ਉਨ੍ਹਾਂ ਨੂੰ 51,000 ਦੀ ਲੀਡ ਨਾਲ ਜਿੱਤਾ ਕੇ ਹੀ ਵਿਧਾਨ ਸਭਾ ਵਿਚ ਭੇਜਾਂਗੇ।
ਕਾਬਿਲੇਗੌਰ ਹੈ ਕਿ 20 ਫਰਵਰੀ ਨੂੰ ਪੰਜਾਬ ਵਿਧਾਨਸਭਾ 2022 ਲਈ ਵੋਟਿੰਗ ਹੋਵੇਗੀ। ਜਿਸਦੇ ਨਤੀਜੇ 10 ਮਾਰਚ ਨੂੰ ਆਉਣਗੇ। ਚੋਣਾਂ ਦੇ ਚੱਲਦੇ ਪੰਜਾਬ ਚ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਉਮੀਦਵਾਰਾਂ ਵੱਲੋਂ ਲੋਕਾਂ ਕੋਲ ਜਾ-ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਕੀ ਬੇਅਦਬੀ, ਡਰੱਗਜ਼ ਤੇ ਮਾਈਨਿੰਗ ਮੁੱਦੇ ਬਨਣਗੇ ਮੈਨੀਫੈਸਟੋ ਦਾ ਹਿੱਸਾ?