ਅੰਮ੍ਰਿਤਸਰ: ਪੰਜਾਬ 'ਚ ਜਿੱਥੇ ਕਾਂਗਰਸ (Congress) ਨੂੰ ਉਸ ਵੱਲੋ ਕੀਤੇ ਝੂਠੇ ਵਾਦਿਆਂ ਕਰਕੇ ਨਾਮੋਸ਼ੀ ਝਲਣੀ ਪੈ ਰਹੀਂ ਹੈ, ਉਥੇ ਹੀ ਹੋਰ ਰਾਜਨੀਤਿਕ ਪਾਰਟੀਆਂ ਕਾਂਗਰਸ ਸਰਕਾਰ (Congress Government) ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀਆਂ ਹਨ। ਹਲਕਾ ਮਜੀਠਾ ਦੇ ਪਿੰਡ ਢੱਢੇ ਦੇ 25 ਦੇ ਕਰੀਬ ਕੱਟਰ ਕਾਂਗਰਸੀ ਪਰਿਵਾਰਾਂ (Congress families) ਨੇ ਕਾਂਗਰਸ ਨੂੰ ਸਦਾ ਵਾਸਤੇ ਅਲਵਿਧਾ ਕਹਿ ਕੇ ਹਲਕਾ ਵਿਧਾਇਕ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਜੋ ਕਾਂਗਰਾਸੀ ਪਰਿਵਾਰ ਅੱਜ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ 'ਚ ਸ਼ਾਮਿਲ ਹੋਏ ਹਨ, ਉਹਨਾਂ ਨੂੰ ਮੈਂ ਦਿਲੋਂ ਜੀ ਆਈਆਂ ਨੂੰ ਆਖਦਾ ਹਾਂ ਤੇ ਇਹਨਾਂ ਪਰਿਵਾਰਾਂ ਨੂੰ ਵਿਸ਼ਵਾਸ਼ ਦਵਾਉਂਦਾ ਹਾਂ ਕੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਪੂਰਾ ਸਨਮਾਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਪਰਿਵਾਰ ਸ਼੍ਰੋਮਣੀ ਆਕਾਲੀ ਦਲ (Shiromani Akali Dal) ਦੇ ਪਰਿਵਾਰਿਕ ਮੈਂਬਰਾਂ ਦੇ ਵਾਂਗ ਹਨ ਤੇ ਉਹਨਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ 'ਤੇ ਕੀਤੇ ਜਾਣਗੇ।
ਇਸਦੇ ਨਾਲ ਹੀ ਉਹਨਾਂ ਕਾਂਗਰਸ ਦੇ ਮਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਤੇ ਤੰਜ ਕਸਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਤਾਂ ਕਾਂਗਰਸੀ ਆਗੂ ਠੋਕੋ ਤਾਲੀ ਭਾਵ ਕਿ ਨਵਜੋਤ ਸਿੰਘ ਸਿੱਧੂ ਤੋਂ ਵੀ ਜੁਮਲੇ ਬਾਜੀ 'ਚ ਚਾਰ ਕਦਮ ਅੱਗੇ ਨਿਕਲ ਗਏ ਹਨ। ਉਹਨਾਂ ਕਿਹਾ ਕੀ ਜਦੋਂ ਦੇ ਉਹ ਨਵੇਂ ਮੁੱਖ ਮੰਤਰੀ ਬਣੇ ਹਨ, ਉਸ ਦਿਨ ਤੋਂ ਹੀ ਵਾਅਦੇ ਕਰ ਰਹੇ ਹਨ ਜੋ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਪੂਰੇ ਨਹੀਂ ਕਰ ਸਕਦੇ ।
ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਲੋਕਾਂ ਨਾਲ ਝੂਠੇ ਵਾਦੇ ਕਰ ਸਰਕਾਰ ਬਣਾ ਗਏ ਸਨ, ਜਿਸਦਾ ਖਮਿਆਜਾ ਉਨ੍ਹਾਂ ਨੂੰ ਭੁਗਤਨਾਂ ਪੈ ਗਿਆ ਤੇ ਉਸੇ ਤਰ੍ਹਾਂ ਦੇ ਵਾਅਦੇ ਚਰਨਜੀਤ ਸਿੰਘ ਚੰਨੀ ਕਰ ਰਹੇ ਹਨ, ਇਹ ਜੁਮਲੇ ਬਾਜੀ ਨਹੀਂ ਹੈ ਤਾਂ ਕੀ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜ਼ਾਬ ਦੇ ਲੋਕ ਸਿਆਣੇ ਹਨ, ਉਹ ਹੁਣ ਇਹਨਾਂ ਦੇ ਝੂਠੇ ਵਾਦਿਆਂ 'ਚ ਨਹੀਂ ਆਉਣਗੇ।
ਇਹ ਵੀ ਪੜ੍ਹੋ: ‘ਚੰਨੀ ਸਰਕਾਰ ਦਾ ਪੰਜਾਬ ‘ਚ ਡੇਂਗੂ ਦੇ ਵਧਦੇ ਕੇਸਾਂ ’ਤੇ ਕੋਈ ਧਿਆਨ ਨਹੀਂ‘