ਅੰਮ੍ਰਿਤਸਰ: ਜ਼ਿਲ੍ਹੇ ਦੇ ਵੱਲਾ ਸਬਜੀ ਮੰਡੀ ’ਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਉੱਥੇ ਹੰਗਾਮਾ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਵੇਂ ਠੇਕੇਦਾਰ ਵੱਲੋਂ ਰਿਟੇਲ ਦੁਕਾਨਦਾਰਾਂ ਅਤੇ ਰੇਹੜੀ ਫੜੀ ਅਤੇ ਸੈਡ ਦੇ ਦੁਕਾਨਦਾਰਾਂ ਦੀਆਂ ਧੱਕੇ ਨਾਲ ਪਰਚਿਆਂ ਕੱਟ ਦਿਤੀ ਆ ਗਈਆ ਸੀ। ਇਸ ਸਬੰਧ ਚ ਦੁਕਾਨਦਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜਿਸਦੇ ਚੱਲਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਅਤੇ ਦੁਕਾਨਦਾਰਾਂ ਵਲੌ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ।
ਇਹ ਵੀ ਪੜੋ: ਪੰਜਾਬ ਵਿੱਚ ਮਹਿਲਾਵਾਂ ਲਈ ਸਰਕਾਰੀ ਬੱਸਾਂ ’ਚ ਸਫਰ ਹੋਇਆ ਮੁਫਤ
ਮਾਮਲੇ ’ਤੇ ਐਸਐਚਓ ਸੰਜੀਵ ਕੁਮਾਰ ਨੇ ਕਿਹਾ ਕਿ ਦੋਹਾਂ ਪਾਰਟੀਆਂ ਦੀ ਮੀਟਿੰਗ ਕਰਵਾ ਦਿੱਤੀ ਗਈ ਹੈ। ਦੋਵੇਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਇਸ ਮਸਲੇ ਨੂੰ ਸੁਲਝਾਉਣ ਲਈ ਸਮਾਂ ਲਿਆ ਹੈ।