ETV Bharat / state

ਕਿਸਾਨ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ, ਜਾਣੋ ਕਿਉਂ

ਅੱਜ ਭਾਰਤੀ ਕਿਸਾਨ ਯੂਨੀਅਨ ਬਹਰਾਮਕੇ ਦੇ ਸੂਬਾ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਲਈ ਪੁੱਜੇ। ਪਿਛਲੀ 18 ਮਾਰਚ ਤੋਂ ਜੋ ਪੰਜਾਬ ਦੇ ਹਲਾਤ ਬਣੇ ਹਨ, ਉਸ ਨੂੰ ਲੈਕੇ ਮੰਗ ਪੱਤਰ ਸੌਂਪਿਆ ਗਿਆ।

Bharatiya Kisan Union Bahramke
Bharatiya Kisan Union Bahramke
author img

By

Published : Mar 27, 2023, 12:23 PM IST

ਕਿਸਾਨ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ, ਜਾਣੋ ਕਿਉ

ਅੰਮ੍ਰਿਤਸਰ: ਅੱਜ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਬਹਰਾਮਕੇ ਦੀ ਜੱਥੇਬੰਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦੇਣ ਲਈ ਪੁੱਜੇ। ਇਸ ਮੌਕੇ ਗੱਲਬਾਤ ਹੋਏ ਭਾਰਤੀ ਕਿਸਾਨ ਯੂਨੀਅਨ ਬਹਰਮਕੇ ਯੂਨੀਅਨ ਦੇ ਆਗੂ ਬਲਵੰਤ ਸਿੰਘ ਬਹਰਾਮਕੇ ਨੇ ਕਿਹਾ ਸਿੱਖ ਨੌਜਵਾਨਾਂ, ਵਿਦਿਆਰਥੀਆਂ, ਪੱਤਰਕਾਰਾਂ ਉੱਤੇ ਹੋਏ ਨਜਾਇਜ਼ ਪਰਚੇ ਅਤੇ ਮੌਜੂਦਾ ਪੰਜਾਬ ਦੇ ਹਲਾਤ ਬਾਰੇ ਅਸੀਂ ਪੰਜਾਬ ਦੇ ਸਮੁੱਚ ਅਹੁਦੇਦਾਰ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਹੈ।

ਸਿੱਖ ਨੌਜਵਾਨਾਂ ਪੱਤਰਕਾਰਾਂ ਉੱਤੇ ਨਾਜਾਇਜ਼ ਕਾਰਵਾਈ: ਆਗੂ ਬਲਵੰਤ ਸਿੰਘ ਬਹਰਾਮਕੇ ਨੇ ਕਿਹਾ ਕਿ 18 ਮਾਰਚ 2023 ਤੋਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦਾ ਬਹਾਨਾ ਬਣਾ ਕੇ ਕੇਂਦਰੀ ਫੋਰਸ, ਪੰਜਾਬ ਪੁਲਿਸ ਅਤੇ ਐਨਆਈਏ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਅੰਦਰ ਬੇਦੋਸ਼ੇ ਸਿੱਖ ਨੌਜਵਾਨਾਂ ਪੱਤਰਕਾਰਾਂ ਉੱਤੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਗਾਲੀ ਵਾਲਾ ਪੁੱਲ੍ਹ ਤੋਂ ਲੱਗੇ ਧਰਨੇ ਉੱਤੇ ਜਾਪ ਕਰਦੇ ਧਰਨਾਕਾਰੀਆਂ ਉੱਤੇ ਫੋਰਸ ਵਲੋਂ ਅੰਨੇਵਾਹ ਲਾਠੀਚਾਰਜ ਕਰਕੇ 307 ਉੱਤੇ ਸੰਗੀਨ ਧਰਾਵਾਂ ਲਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਦੇ ਮੋਟਰਸਾਈਕਲਾਂ, ਕਾਰਾਂ ਦੀ ਭੰਨਤੋੜ ਕੀਤੀ ਗਈ ਹੈ।

ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ : ਕਿਸਾਨ ਆਗੂ ਬਲਵੰਤ ਸਿੰਘ ਬਹਰਾਮਕੇ ਨੇ ਕਿਹਾ ਕਿ ਇਹ ਸਭ ਬੇਹਦ ਮੰਦਭਾਗੀਆਂ ਘਟਨਾਵਾਂ ਹਨ, ਜਿਵੇਂ ਬਿਨਾਂ ਕਿਸੇ ਤਫਤੀਸ਼ ਤੋਂ ਸਿੱਖ ਨੌਜਵਾਨਾਂ ਉੱਤੇ ਐਨਐਸਏ ਵਰਗੀਆਂ ਧਰਾਵਾਂ ਲਾਉਣੀਆਂ, ਅਸਮ ਜੇਲ ਵਿੱਚ ਭੇਜਣਾ ਵੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਇਹ ਸਭ ਕਰਕੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜੋ ਇਸ ਘਟਨਾਕ੍ਰਮ ਨੇ ਸਮੁੱਚੇ ਸਿੱਖ ਜਗਤ ਹਿਰਦੇ ਵਲੂੰਧਰ ਦਿੱਤੇ ਹਨ।

ਕੇਂਦਰ ਸਰਕਾਰ ਤੋਂ ਆਈ ਫੋਰਸ ਵਾਪਸ ਭੇਜੀ ਜਾਵੇ: ਬਲਵੰਤ ਸਿੰਘ ਬਹਰਾਮਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਅੰਦਰ ਕੇਂਦਰੀ ਫੋਰਸਾਂ ਨੂੰ ਹਟਾ ਕੇ ਪੰਜਾਬ ਦਾ ਮਾਹੌਲ ਸਹੀ ਕੀਤਾ ਜਾਵੇ। ਪੰਜਾਬ ਵਿੱਚ ਸਿੱਖ ਨੌਜਵਾਨਾਂ, ਪੱਤਰਕਾਰਾਂ ਤੇ ਧਰਨਾਕਾਰੀਆਂ ਤੇ ਕੀਤੇ ਨਜਾਇਜ਼ ਪਰਚੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਪੰਜਾਬ ਦੇ ਜੋ ਹਾਲਾਤ ਬਣ ਚੁੱਕੇ ਹਨ, ਇਨ੍ਹਾਂ ਉੱਤੇ ਕਾਬੂ ਪਾਉਣ ਨੂੰ ਲੈਕੇ ਅਕਾਲ ਤਖ਼ਤ ਦੇ ਜਥੇਦਾਰ ਤੇ ਸਿੱਖ ਕੌਮ ਨੂੰ ਅੱਗੇ ਆਉਣਾ ਪਵੇਗਾ। ਸਿੱਖ ਕੌਮ ਅੱਜ ਵੀ ਨਾਲ ਖੜੀ ਹੈ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਕਿਹਾ ਸਾਨੂੰ ਵੀ ਸੱਦਾ ਪੱਤਰ ਆਇਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਤੋਂ ਫੋਰਸ ਆਈ ਹੋਈ ਹੈ, ਉਸ ਨੂੰ ਵਾਪਸ ਭੇਜਿਆ ਜਾਵੇ।

ਇਹ ਵੀ ਪੜ੍ਹੋ: Panthak Meeting at Sri Akal Takhat Sahib: ਪੰਜਾਬ ਦੇ ਮੌਜੂਦਾ ਹਾਲਾਤ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮੀਟਿੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.