ਅੰਮ੍ਰਿਤਸਰ: ਹਾਲ ਹੀ ਦੇ ਵਿਚ ਬਹਿਬਲ ਕਲਾਂ ਗੋਲੀ ਕਾਂਡ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਨੇ ਪ੍ਰੈੱਸ ਕਾਨਫਰੰਸ ਕੀਤੀ ਇਸ ਦੌਰਾਨ ਇਨ੍ਹਾਂ ਤਿੰਨਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਤਿੰਨਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ। ਕਿਉਂਕਿ ਅਸੀਂ ਇਸ ਕੇਸ ਦੇ ਖ਼ੁਦ ਗਵਾਹ ਵੀ ਹਾਂ ਤੇ ਪੀੜਤ ਵੀ ਹਾਂ।
ਜ਼ੁਲਮ ਤਸ਼ੱਦਦ ਹੰਢਾਇਆ: ਓਹਨਾਂ ਮੰਗ ਕੀਤੀ ਕਿ ਇਹਨਾਂ ਦੀ ਗ੍ਰਿਫ਼ਤਾਰੀ ਲਈ ਅਸੀਂ ਪਹਿਲਾਂ ਚਾਰਾਂ ਜ਼ਿਲ੍ਹਿਆਂ, ਮੋਗਾ, ਫਰੀਦਕੋਟ, ਫ਼ਿਰੋਜਪੁਰ, ਤਰਨਤਾਰਨ ਅਤੇ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਸਾਰੇ ਜਿਲ੍ਹਾ ਹੈੱਡ ਕੁਆਟਰਾਂ ਤੇ ਮੰਗ ਪੱਤਰ ਸੌਂਪ ਕੇ ਤਿੰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਅਸੀਂ ਲੜਾਈ ਲੜੀ ਹੈ। ਇਹਨਾਂ ਵੱਲੋਂ ਕੀਤਾ ਗਿਆ ਜ਼ੁਲਮ ਆਪਣੇ ਪਿੰਡੇ ’ਤੇ ਹੰਢਾਇਆ ਹੈ। ਇਸ ਲਈ ਹੁਣ ਸਿਰਫ਼ ਨਾਮ ਦਾਖਲ ਕਰਨ ਨਾਲ ਨਹੀਂ ਸਰਨਾ, ਕਿਉਂਕਿ ਇਨ੍ਹਾਂ ਦਾ ਨਾਂ ਤਾਂ ਪਹਿਲਾਂ ਨਾਮਜ਼ਦ ਸੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਚ ਬੋਲਦਾ ਸੀ |
ਰਾਮ ਰਹੀਮ ਨੂੰ ਪੈਰੋਲ ਦੇਣਾ ਬੰਦ ਕਰੋ : ਉਹਨਾਂ ਇਹ ਵੀ ਕਿਹਾ ਕਿ ਇਹ ਮੁੱਦੇ ਸਿੱਖ ਮਾਨਸਿਕਤਾ ਦੇ ਨਾਲ ਜੁੜੇ ਹੋਏ ਹਨ। ਇਹਨਾਂ ਤੋਂ ਕਦੇ ਵੀ ਪਾਸਾ ਵੱਟ ਕੇ ਕਦੇ ਵੀ ਨਹੀ ਲੰਘਿਆ ਜਾ ਸਕਦਾ। ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਲਈ ਇਹਨਾ ਤਿੰਨਾਂ ਦੀ ਗ੍ਰਿਫਤਾਰੀ ਅਤਿ ਜ਼ਰੂਰੀ ਹੈ। ਸਾਡੀ ਮੁੱਢੋਂ ਹੀ ਇਹ ਮੰਗ ਰਹੀ ਹੈ ਕਿ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਰਾਮ ਰਹੀਮ ਦੀ ਪੈਰੋਲ ਬੰਦ ਕੀਤੀ ਜਾਵੇ ਅਤੇ ਬੇਅਦਬੀ ਵਾਲੇ ਕੇਸ 'ਚ ਰਾਮ ਰਹੀਮ ਨੂੰ ਰਿਮਾਂਡ 'ਤੇ ਲਿਆਂਦਾ ਜਾਵੇ। ਸਖ਼ਤੀ ਨਾਲ ਪੁੱਛ- ਗਿੱਛ ਕੀਤੀ ਜਾਵੇ।
ਲੋਕਾਂ ਨੇ ਅੱਕ ਕੇ ਬਣਾਈ ਸਰਕਾਰ: ਹੁਣ ਵਕਤ ਆ ਗਿਆ ਹੈ ਕਿ ਇਹਨਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਹੁਣ ਇਕੱਲੇ ਨਾਮ ਦਰਜ ਕਰ ਕੇ ਨਹੀਂ ਸਰਨਾ ਨਾਮ ਤਾਂ ਕੁੰਵਰ ਵਿਜੇ ਪ੍ਰਤਾਪ ਵਾਲੀ ਸਿੱਟ 'ਚ ਵੀ ਨਾਮਜਦ ਕੀਤਾ ਸੀ। ਨਾਮ ਤਾਂ ਇਹਨਾਂ ਦਾ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਦੀ ਰਿਪੋਰਟ 'ਚ ਵੀ ਬੋਲਦਾ ਸੀ। ਇਹ ਬੇਅਦਬੀ ਅਤੇ ਗੋਲੀ ਕਾਂਡ ਦੇ ਮੁੱਖ ਦੋਸ਼ੀ ਹਨ। ਇਹਨਾਂ ਨੂੰ ਸਜਾਵਾਂ ਦਿਵਾਉਣ ਲਈ ਅਤੇ ਇਨਸਾਫ ਲੈਣ ਵਾਸਤੇ ਲੋਕਾਂ ਨੇ ਤਿੰਨ ਸਰਕਾਰਾਂ ਬਦਲੀਆਂ ਹਨ। ਇਸੇ ਦੀ ਬਲੀ ਬਾਦਲ ਕੈਪਟਨ ਤੋਂ ਚੀਨੀ ਦੀਆਂ ਸਰਕਾਰਾਂ ਚੜ੍ਹੀਆਂ ਨੇ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਲੋਕਾਂ ਨੇ ਅੱਕ ਕੇ ਮਾਨ ਸਰਕਾਰ ਬਣਾਈ ਹੈ ਅਤੇ ਜੇਕਰ ਇਸ ਸਰਕਾਰ ਨੇ ਵੀ ਇਨਸਾਫ ਨਾ ਦਿੱਤਾ ਤਾਂ ਹਾਲ ਇਸ ਸਰਕਾਰ ਦਾ ਵੀ ਬਹੁਤ ਮਾੜਾ ਹੋਵੇਗਾ।
Bhai Amrik singh ji on beadbi case: ਬੇਅਦਬੀ ਮਾਮਲਿਆਂ 'ਤੇ ਬੋਲੇ ਭਾਈ ਅਮਰੀਕ ਸਿੰਘ,'ਜੇਕਰ ਮਾਨ ਸਰਕਾਰ ਨੇ ਦੋਸ਼ੀਆਂ ਨੂੰ ਨਾ ਦਿੱਤੀ ਸਜ਼ਾ ਤਾਂ ਹਾਲ ਹੋਵੇਗਾ ਮਾੜਾ' - Punjab news
ਬੇਅਦਬੀ ਮਾਮਲਿਆਂ 'ਤੇ ਭਾਈ ਅਮਰੀਕ ਸਿੰਘ ਜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਹਨਾਂ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਫੜ੍ਹਿਆ ਜਾਵੇ। ਜੇਕਰ ਇਨਸਾਫ਼ ਨਾ ਦਿੱਤਾ ਦੋਸ਼ੀਆਂ ਨੂੰ ਸਜਾ ਨਾ ਦਿਵਾਈ ਤਾਂ ਤੁਹਾਡੀ ਸਰਕਾਰ ਦਾ ਹਾਲ ਇਸ ਤੋਂ ਵੀ ਬੁਰਾ ਹੋਵੇਗਾ।