ਅੰਮ੍ਰਿਤਸਰ: ਗੁਟਕਾ ਸਾਹਿਬ ਦੀ ਛਪਾਈ ਵਿੱਚ ਸ਼ਬਦ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਵਿਖੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਇੱਕ ਲਿਖਤੀ ਨੋਟਿਸ ਭੇਜਿਆ ਗਿਆ। ਇਸ ਸਬੰਧੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਪੱਤਰਕਾਰਾਂ ਵਿੱਚ ਆਪਣਾ ਪੱਖ ਰੱਖਦੇ ਹੋਏ ਸਭ ਦੋਸ਼ਾਂ ਨੂੰ ਨਕਾਰਿਆ ਗਿਆ।
ਇਸ ਸਬੰਧੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਇੱਕ ਨੋਟਿਸ ਪ੍ਰਾਪਤ ਹੋਇਆ ਸੀ। ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਜੀ ਦੀ ਛਪਾਈ ਵਿੱਚ ਕਿਸੇ ਸ਼ਬਦ ਦੀ ਤਬਦੀਲੀ ਕਰਨ ਦੇ ਦੋਸ਼ ਲਗਾਏ ਗਏ ਸਨ ਜੋ ਕਿ ਸਰਾਰਸ ਝੂਠ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰ ਮਨਮਰਜੀ ਕੀਤੀ ਗਈ ਹੈ ਅਤੇ ਕੇਮਟੀ ਨੇ ਖੁਦ ਤਬਦੀਲੀ ਕਰ ਦੋਸ਼ੀ ਆਮ ਲੋਕਾਂ ਨੂੰ ਬਣਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਅਤੇ ਸੰਪਰਦਾਵਾਂ ਦਾ ਗੁਰਬਾਣੀ ਦੇ ਕਈ ਪਾਠਾਂ ਦੇ ਉਚਾਰਣ ਦਾ ਅੰਤਰ ਹੈ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਦਮਦਮੀ ਟਕਸਾਲ ਨਾ ਤੇ ਖੁਦ ਤਬਦੀਲੀ ਕਰਦੀ ਹੈ ਅਤੇ ਨਾ ਹੀ ਤਬਦੀਲੀ ਕਰਨ ਵਾਲੇ ਦੀ ਹਮਾਇਤ ਕਰਦੀ ਹੈ।