ETV Bharat / state

ਸੋਸ਼ਲ ਸਾਇਟਸ ਤੇ ਅਸ਼ੀਲਲ ਵੀਡੀਓ ਤੇ ਵਲਗਰ ਚੈਟ ਕਰਨ ਵਾਲੇ ਹੋ ਜਾਣ ਸਾਵਧਾਨ ! - ਜੁਰਮਾਨਾ

ਸੋਸ਼ਲ ਸਾਇਟਸ ਤੇ ਲਗਾਤਾਰ ਹੁੰਦੀ ਆ ਰਹੀ ਅਸ਼ਲੀਲ ਚੈਟ ਤੇ ਅਸ਼ਲੀਲ ਵੀਡੀਓ ਵਾਇਰਲ(Porn chat and porn video viral) ਨੂੰ ਲੈਕੇ ਸੂਬੇ ਚ ਪੁਲਿਸ(police) ਚੌਕਸ ਹੁੰਦੀ ਦਿਖਾਈ ਦੇ ਰਹੀ ਹੈ।ਇਸਦੇ ਚੱਲਦੇ ਹੀ ਅੰਮ੍ਰਿਤਸਰ ਦੇ ਵਿੱਚ ਅਜਿਹੇ 10 ਮਾਮਲਿਆਂ ਦੇ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ।

ਸੋਸ਼ਲ ਸਾਇਟਸ ਤੇ ਅਸ਼ੀਲਲ ਵੀਡੀਓ ਤੇ ਵਲਗਰ ਚੈਟ ਕਰਨ ਵਾਲੇ ਹੋ ਜਾਣ ਸਾਵਧਾਨ !

author img

By

Published : Jun 14, 2021, 10:43 PM IST

ਅੰਮ੍ਰਿਤਸਰ: ਸੋਸ਼ਲ ਮੀਡੀਆ ਵਟਸਐਪ, ਟਵਿੱਟਰ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਚੈਟ ਕਰਨ ਵਾਲਿਆਂ ਨੂੰ ਹੁਣ ਵਲਗਰ ਚੈਟ ਕਰਨ ਤੋਂ ਪਰਹੇਜ ਕਰ ਲੈਣਾ ਚਾਹੀਦਾ ਕਿਉਂਕਿ ਇਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਕਾਫੀ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ।ਇਸਦੇ ਚੱਲਦੇ ਹੀ ਅਜਿਹਾ ਮਾਮਲੇ ਸਾਹਮਣੇ ਆਉਣ ਤੇ ਇਕੱਲੇ ਅੰਮ੍ਰਿਤਸਰ ਵਿਚ ਹੀ 10 ਦੇ ਕਰੀਬ ਮਾਮਲੇ ਦਰਜ ਕਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਸੋਸ਼ਲ ਸਾਇਟਸ ਤੇ ਅਸ਼ੀਲਲ ਵੀਡੀਓ ਤੇ ਵਲਗਰ ਚੈਟ ਕਰਨ ਵਾਲੇ ਹੋ ਜਾਣ ਸਾਵਧਾਨ !

ਜ਼ਿਲ੍ਹਾ ਪੁਲਿਸ ਵੱਲੋਂ ਸ਼ਹਿਰਵਾਸੀਆਂ ਨੂੰ ਮੀਡੀਆ ਰਾਹੀਂ ਇਹ ਅਪੀਲ ਵੀ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਵਲਗਰ ਚੈਟ ਅਤੇ ਵੀਡੀਓ ਵਾਇਰਲ ਕਰਨ ਤੋਂ ਗੁਰੇਜ ਕਰਨ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਟੇਟ ਸਾਇਬਰ ਸੈੱਲ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਿਹਾ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਸ਼ਿਵਦਰਸ਼ਨ ਸਿੰਘ ਨੇ ਦਸਿਆ ਕਿ ਬੀਤੇ ਦਿਨੀਂ ਸਾਨੂੰ ਸਟੇਟ ਸਾਇਬਰ ਸੈੱਲ ਤੋਂ ਸੂਚਨਾ ਮਿਲੀ ਸੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਨਬਾਲਿਗ ਬੱਚਿਆਂ ਦੀ ਅਸ਼ਲੀਲ ਵੀਡੀਓ ਪਾਈ ਗਈ ਹੈ ਅਤੇ ਕੁਝ ਚੈਟ ਵੀ ਹੋਈ ਹੈ ਜਿਸਦੇ ਚਲਦੇ ਅਜਿਹੇ ਕੁਝ ਮਾਮਲਿਆਂ ਵਿੱਚ 4 ਦੇ ਕਰੀਬ ਮੁਕੱਦਮੇ ਸਿਵਲ ਲਾਇਨ ਥਾਣਾ ਵਿਚ ਅਤੇ ਕੁੱਲ ਦਸ ਦੇ ਕਰੀਬ ਮੁਕੱਦਮੇ ਪੂਰੇ ਅੰਮ੍ਰਿਤਸਰ ਵਿਚ ਦਰਜ ਕੀਤੇ ਗਏ ਹਨ।

ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸੋਸ਼ਲ ਸਾਇਟਸ ਵੱਲੋਂ ਕੰਪਨੀਆਂ ਸਾਨੂੰ ਸਿੱਧੀ ਜਾਣਕਾਰੀ ਭੇਜ ਕੇ ਵੀ ਦੱਸਣਗੀਆਂ ਕਿ ਇਹ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹੀ ਅਪੱਤੀਜਨਕ ਸਮੱਗਰੀ ਵਾਇਰਲ ਹੋਈ ਹੈ ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਮੁਕੱਦਮਾ ਦਰਜ ਕਰੇਗੀ ਅਤੇ ਦੋਸ਼ੀਆਂ ਨੂੰ 7 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਦਾ ਜੁਰਮਾਨਾ ਤੱਕ ਭਰਨਾ ਪੈ ਸਕਦਾ ਹੈ

ਇਹ ਵੀ ਪੜ੍ਹੋ:BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ

ETV Bharat Logo

Copyright © 2025 Ushodaya Enterprises Pvt. Ltd., All Rights Reserved.