ETV Bharat / state

ਵੋਖੇ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਤੋਂ ਫੁੱਲਾਂ ਦੀਆਂ ਮਨਮੋਹਕ ਤਸਵੀਰਾਂ

author img

By

Published : Dec 18, 2022, 2:13 PM IST

ਤਿੰਨ ਰੋਜ਼ਾ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਮੇਲੇ ਦੌਰਾਨ ਕੁੱਦਰਤ ਪ੍ਰੇਮੀਆਂ ਵਿੱਚ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਯੂਨੀਵਰਸਿਟੀ ਦੇ ਸਲਾਹਕਾਰ ਡਾ. ਜਸਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਕੁਦਰਤ ਸਾਨੂੰ ਸੁਖਾਵਾਂ ਅਤੇ ਰਸਮਈ ਜੀਵਨ ਬਖਸ਼ਦੀ ਹੈ।

Sri Guru Nanak Dev University Amritsar, Flowers mela, Amritsar
ਵੋਖੇ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਤੋਂ ਫੁੱਲਾਂ ਦੀਆਂ ਮਨਮੋਹਕ ਤਸਵੀਰਾਂ
ਵੋਖੇ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਤੋਂ ਫੁੱਲਾਂ ਦੀਆਂ ਮਨਮੋਹਕ ਤਸਵੀਰਾਂ

ਅੰਮ੍ਰਿਤਸਰ: ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਉੱਘੇ ਸਾਹਿਤਕਾਰ ਅਤੇ ਵਾਤਾਵਰਣ ਪ੍ਰੇਮੀ, ਭਾਈ ਵੀਰ ਸਿੰਘ ਦੇ 150 ਸਾਲਾ ਜਨਮਦਿਨ ਨੂੰ ਸਮਰਪਿਤ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦਾ ਫੈਸਟੀਵਲ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਚੱਲ ਰਹੇ ਭਾਈ ਵੀਰ ਸਿੰਘ ਫੁੱਲਾਂ ਅਤੇ ਪੌਦਿਆਂ ਦੇ ਫੈਸਟੀਵਲ ਉੱਤੇ ਨਿੱਘੀ ਧੁੱਪ ਵਿਚ ਖਿੜੀਆਂ ਗੁਲਦਾਉਂਦੀਆਂ ਦੀਆਂ ਮਹਿਕਾਂ ਲੈਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫੁੱਲਾਂ ਦੇ ਪ੍ਰੇਮੀ ਭਰਵੀਂ ਗਿਣਤੀ ਵਿੱਚ ਪੁੱਜੇ।

ਵਾਤਾਵਰਨ ਪ੍ਰੇਮੀਆਂ ਨੇ ਖਰੀਦੇ ਬੂਟੇ: ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਅੰਦਰ ਫੁੱਲਾਂ ਅਤੇ ਰੰਗਾਂ ਦੀਆਂ ਬਣਾਈਆਂ ਹੋਈਆਂ ਰੰਗੋਲੀਆਂ ਮਨ ਮੋਹ ਰਹੀਆਂ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਕੁਦਰਤ ਪ੍ਰੇਮੀ ਬਾਗਾਬਨੀ ਸੰਦਾਂ, ਜੈਵਿਕ ਖੇਤੀ, ਘਰੇਲੂ ਖੇਤੀ, ਜੈਵਿਕ ਖਾਣ ਵਾਲੇ ਪਦਾਰਥਾਂ ਜਿਵੇਂ ਹਲਦੀ, ਗੁੜ, ਸ਼ੱਕਰ, ਕਾਸਮੈਟਿਕਸ, ਜੜੀਆਂ ਬੂਟੀਆਂ, ਫਲ, ਪਨੀਰੀਆਂ ਤੋਂ ਇਲਾਵਾ ਅਨੇਕਾਂ ਕਿਸਮਾਂ ਦੇ ਫੁੱਲਾਂ ਦੇ ਬੂਟਿਆਂ ਅਤੇ ਘਰ ਵਿੱਚ ਲੱਗਣ ਵਾਲੇ ਪੌਦਿਆਂ ਆਦਿ ਦੀ ਖ਼ਰੀਦੋ ਫਰੋਖਤ ਕਰ ਰਹੇ ਸਨ।

ਮਨੁੱਖ ਦੇ ਕੁਦਰਤ ਨਾਲ ਨੇੜਲੇ ਸਬੰਧਾਂ ਦਾ ਅਹਿਸਾਸ: ਯੂਨੀਵਰਸਿਟੀ ਦੇ ਸਲਾਹਕਾਰ ਡਾ. ਜਸਵਿੰਦਰ ਸਿੰਘ ਬਿਲਗਾ ਨੇ ਇਸ ਫੈਸਟੀਵਲ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਬਾਰੇ ਕਿਹਾ ਕਿ ਇਹ ਮੇਲਾ ਸਾਡੇ ਸਮਾਜ ਲਈ ਵਰਦਾਨ ਹੈ। ਕਿਉਂਕਿ, ਇਸ ਮੇਲੇ ਜ਼ਰੀਏ ਕੁਦਰਤ ਅਤੇ ਮਨੁੱਖ ਦੇ ਕੁਦਰਤ ਨਾਲ ਨੇੜਲੇ ਸਬੰਧਾਂ ਦੇ ਅਹਿਸਾਸ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਤੇਜ਼ੀ ਦਾ ਦੌਰ ਹੈ ਅਤੇ ਹਰ ਕੋਈ ਕਿਸੇ ਨਾਲ ਕਿਸੇ ਦੌੜ ਵਿਚ ਸ਼ਾਮਿਲ ਹੈ ਅਤੇ ਨਵੀਂ ਪੀੜ੍ਹੀ ਮੋਬਾਈਲ ਅਤੇ ਹੋਰ ਸਾਧਨਾਂ ਤੇ ਮਸ਼ਰੂਫ ਹੈ। ਇਸ ਨਾਲ ਅਜੀਬ ਕਿਸਮ ਦੀ ਆਪਸੀ ਦੂਰੀ ਪੈਦਾ ਹੋ ਰਹੀ ਹੈ। ਇਸ ਸਥਿਤੀ ਵਿੱਚ ਉਨ੍ਹਾਂ ਕਿਹਾ ਕਿ ਕੁਦਰਤ ਨਾਲ ਸਾਡਾ ਮਿਲਾਪ ਜ਼ਿੰਦਗੀ ਨੂੰ ਖੁਸ਼ਗਵਾਰ ਅਤੇ ਰਸਮਈ ਬਣਾ ਦਿੰਦਾ ਹੈ।

ਵਾਤਾਵਰਣ ਪ੍ਰਤੀ ਵਧੇਰੇ ਗੰਭੀਰ ਹੋਣ ਦੀ ਲੋੜ: ਡਾ. ਜਸਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਵੀ ਹਨ ਉਨ੍ਹਾਂ ਇਸ ਮੇਲੇ ਦਾ ਨਾਂ ਉਸ ਮਹਾਨ ਸਖਸ਼ੀਅਤ ਭਾਈ ਵੀਰ ਸਿੰਘ ਦੇ ਨਾਂ ਉਪਰ ਰੱਖਿਆ ਹੈ, ਜੋ ਕੁਦਰਤ ਨਾਲ ਵਿਚਰਣ ਦੇ ਅਹਿਸਾਸ ਨਾਲ ਲਬਰੇਜ਼ ਹਸਤੀ ਹੈ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਵਿਚ ਵੀ ਕੁਦਰਤੀ ਨਜ਼ਾਰੇ ਅਤੇ ਕੁਦਰਤ ਦਾ ਫੈਲਾਅ ਅਧਿਕ ਮਾਤਰਾ ਵਿਚ ਵਿਦਮਾਨ ਹੈ। ਗੁਲਦਾਉਂਦੀਆਂ ਆਈਆਂ ਅਤੇ ਬਨਫਸ਼ੇ ਦੇ ਫੁੱਲ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਦਰਤ ਨੂੰ ਅੰਦਰ ਵਸਾਉਣ ਅਤੇ ਨੇੜਿਓ ਤਕ ਲਈ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੇ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਵਜੋਂ ਆਉਣ ਤੋਂ ਬਾਅਦ ਤੋਂ ਹੀ ਇਹ ਮੇਲਾ ਸ਼ੁਰੂ ਹੋਇਆ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਵਾਤਾਵਰਣ ਪ੍ਰਤੀ ਵਧੇਰੇ ਗੰਭੀਰ ਹੋਣ ਦੀ ਲੋੜ ਹੈ।

ਮੁਕਾਬਲੇ 'ਚ ਹਿੱਸਾ ਲੈਣ ਵਾਲਿਆਂ ਨੂੰ ਕੀਤਾ ਸਨਮਾਨਿਤ: ਇਸ ਫੈਸਟੀਵਲ ਵਿਚ ਵੱਖ ਵੱਖ ਅਦਾਰਿਆਂ ਅਤੇ ਵਿਅਕਤੀਗਤ ਤੌਰ `ਤੇ ਭਾਗ ਲਿਆ ਗਿਆ ਹੈ ਤੇ ਬਾਗਬਾਨੀ ਦੇ ਮਾਹਿਰਾ ਵੱਲੋਂ ਫੁੱਲਾਂ, ਬੂਟਿਆਂ ਅਤੇ ਰੰਗੋਲੀ ਦਾ ਬਰੀਕੀ ਨਾਲ ਅਧਿਐਨ ਕਰਕੇ ਆਪਣੀ ਜਜਮੈਂਟ ਦਿੱਤੀ ਜਾਵੇਗੀ। ਇਸ ਸਬੰਧੀ ਨਤੀਜਿਆਂ ਦਾ ਐਲਾਨ ਕਰਨ ਉਪਰੰਤ ਇਨਾਮ ਵੰਡ ਸਮਾਰੋਹ ਵੀ ਹੋਇਆ। ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਇਸ ਮੌਕੇ ਮੇਲੇ ਵਿੱਚ ਆਏ ਹੋਏ ਵਾਤਾਵਰਣ ਪ੍ਰੇਮੀਆ ਨੇ ਕਿਹਾ ਕਿ ਇਸ ਮੇਲੇ ਵਿੱਚ ਆਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ, ਫੁੱਲਾਂ ਦਾ ਸਾਡੀ ਜ਼ਿੰਦਗੀ ਵਿਚ ਖਾਸ ਮਹੱਤਵ ਹੈ। ਰੰਗ ਬਿਰੰਗੇ ਫੁੱਲ ਅਤੇ ਪੌਦੇ ਸਾਨੂੰ ਨਵੀ ਊਰਜਾ ਦਿੰਦੇ ਹਨ।

ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਮਾਮਲਾ: ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ, ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਟੈਂਟ ਪੱਟੇ !

ETV Bharat Logo

Copyright © 2024 Ushodaya Enterprises Pvt. Ltd., All Rights Reserved.