ਅੰਮ੍ਰਿਤਸਰ: ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਜਿੱਥੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਵੱਲੋਂ ਅਥਾਹ ਸ਼ਰਧਾ ਭਾਵਨਾ ਨਾਲ ਸਮਾਗਮ ਅਤੇ ਲੰਗਰ ਲਗਾਏ ਹਨ। ਉੱਥੇ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇਕਾਈ ਨਾਕਾ ਬਿਆਸ ਦੀ ਟੀਮ ਵੱਲੋਂ ਸ਼ੇਰ ਸ਼ਾਹ ਸੂਰੀ ਮੁੱਖ ਮਾਰਗ ਉੱਤੇ ਸਥਿਤ ਦਰਿਆ ਬਿਆਸ ਹਾਈਟੈਕ ਨਾਕੇ (Beas police installed milk langar) ਉੱਤੇ ਦੁੱਧ ਦਾ ਲੰਗਰ ਲਗਾਇਆ ਗਿਆ।
ਪੁਲਿਸ ਟੀਮ ਵੱਲੋਂ ਆਪਸੀ ਸਹਿਯੋਗ ਨਾਲ ਦੁੱਧ ਦਾ ਲੰਗਰ ਲਗਾਇਆ:- ਇਸ ਹਾਈਟੈੱਕ ਨਾਕਾ ਬਿਆਸ ਦੇ ਇੰਚਾਰਜ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਅੱਜ ਮੰਗਲਵਾਰ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿੱਚ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਸਵਪਨ ਸ਼ਰਮਾ ਆਈ.ਪੀ.ਐਸ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਆਪਸੀ ਸਹਿਯੋਗ ਨਾਲ ਨਾਕੇ ਉੱਤੇ ਦੁੱਧ ਦਾ ਲੰਗਰ ਲਗਾਇਆ ਗਿਆ।
ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ:- ਜਿਸ ਦੌਰਾਨ ਬਿਆਸ ਪੁਲਿਸ ਅਤੇ ਪਬਲਿਕ ਵੱਲੋਂ ਰਾਹੀਗਰਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਛਕਾਇਆ ਗਿਆ। ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਅੱਗੇ ਵੀ ਸਮੂਹ ਸੰਗਤਾਂ ਤੋਂ ਅਜਿਹੀਆਂ ਸੇਵਾਵਾਂ ਲੈਣ ਸਭ ਉੱਤੇ ਮਿਹਰ ਭਰਿਆ ਹੱਥ ਰੱਖਣ। ਇਸ ਲੰਗਰ ਨੂੰ ਲਗਾਉਣ ਵਿੱਚ ਸਾਰੇ ਸਟਾਫ਼ ਦੀ ਪੂਰਾ ਸਹਿਯੋਗ ਰਿਹਾ।
ਸੇਵਾ ਵਿੱਚ ਹਾਜ਼ਰ ਮੁਲਾਜ਼ਮ:- ਇਸ ਦੌਰਾਨ ਲੰਗਰ ਵਿੱਚ ਸਬ ਇੰਸਪੈਕਟਰ ਦਿਲਬਾਗ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ, ਏ.ਐਸ.ਆਈ ਅਮਰਜੀਤ ਸਿੰਘ, ਏ.ਐਸ.ਆਈ ਕਰਮਜੀਤ ਸਿੰਘ, ਏ.ਐਸ.ਆਈ ਸੁੱਚਾ ਸਿੰਘ, ਏ.ਐਸ.ਆਈ ਮਨਜੀਤ ਸਿੰਘ ਆਪਰੇਟਰ ਪਰਮਜੀਤ ਸਿੰਘ ਸੀ.ਟੀ ਸੁਖਰਾਜ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਰੂਪਨਗਰ ਪੁਲਿਸ ਨੇ ਵੀ ਚਾਹ ਪਕੌੜਿਆਂ ਦਾ ਲੰਗਰ ਲਗਾਇਆ:- ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨੰਗਲ ਪੁਲਿਸ ਵੱਲੋਂ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਥਾਣੇ ਦੇ ਬਾਹਰ ਚਾਹ ਪਕੌੜਿਆਂ ਦਾ (Nangal police set up a langar) ਲੰਗਰ ਲਗਾਇਆ ਗਿਆ। ਇਸ ਲੰਗਰ ਦੌਰਾਨ ਹਰ ਆਉਣ ਜਾਣ ਵਾਲੀ ਸੰਗਤਾਂ ਨੂੰ ਚਾਹ ਪਕੌੜੇ ਪੰਜਾਬ ਪੁਲਿਸ ਵੱਲੋਂ ਦਿੱਤੇ ਗਏ। ਪੰਜਾਬ ਪੁਲਿਸ ਦਾ ਇਸ ਉਪਰਾਲੇ ਤੋਂ ਸ਼ਹਿਰ ਵਾਸੀ ਵੀ ਖੁਸ਼ ਹਨ ਕਿ ਪੰਜਾਬ ਪੁਲਿਸ ਨੰਗਲ ਨੇ ਅਜਿਹਾ ਪਹਿਲੀ ਵਾਰ ਕੀਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਪਤਾਹ ਵਿੱਚ ਇਕ ਵਧੀਆ ਉਪਰਾਲਾ ਕੀਤਾ ਹੋਵੇ ਹੈ।
ਇਹ ਵੀ ਪੜੋ:- ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨੰਗਲ ਪੁਲਿਸ ਨੇ ਲਗਾਇਆ ਲੰਗਰ